ਕੈਮੀਕਲ ਫੈਕਟਰੀ ’ਚ ਧਮਾਕਾ ਹੋਣ ਕਾਰਨ 8 ਦੀ ਮੌਤ

0
212

ਕੈਮੀਕਲ ਫੈਕਟਰੀ ’ਚ ਧਮਾਕਾ ਹੋਣ ਕਾਰਨ 8 ਦੀ ਮੌਤ

ਧੂਲੇ (ਏਜੰਸੀ)। ਮਹਾਰਾਸ਼ਟਰ ਦੇ ਧੂਲੇ ਜ਼ਿਲ੍ਹੇ ’ਚ ਇੱਕ ਕੈਮੀਕਲ ਫੈਕਟਰੀ ’ਚ ਧਮਾਕਾ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ 8 ਲੋਕਾਂ ਦੀ ਮੌਤ ਹੋ ਗਈ ਅਤੇ 15 ਲੋਕ ਜ਼ਖਮੀ ਹੋ ਗਏ। ਦੱਸ ਦੇਈਈ ਕਿ ਹਾਦਸੇ ਵਾਪਰਨ ਸਮੇਂ ਫੈਕਟਰੀ ’ਚ ਲਗਭਗ 100 ਮਜ਼ਦੂਰ ਕੰਮ ਕਰ ਰਹੇ ਸਨ। ਮੌਕੇ ’ਤੇ ਪਹੁੰਚੀ ਪੁਲਿਸ ਨੇ ਜ਼ਖਮੀ ਮਜ਼ਦੂਰਾਂ ਨੂੰ ਨੇੜੇ ਦੇ ਹਸਪਤਾਲ ’ਚ ਪਹੁੰਚਾਇਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਹਾਦਸੇ ਵਾਲੇ ਸਥਾਨ ’ਤੇ ਕਾਫੀ ਅੱਗ ਲੱਗ ਗਈ। ਮੌਕੇ ’ਤੇ ਪਹੁੰਚੀ ਫਾਇਰ ਬਿ੍ਰਗੇਡ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਦੱਸ ਦੇਈਏ ਕਿ ਮਹਾਰਾਸ਼ਟਰ ਦੇ ਧੂਲੇ ਜ਼ਿਲ੍ਹੇ ’ਚ ਸ਼ਿਵਪੁਰ ਦੇ ਵਹਾੜੀ ਇਲਾਕੇ ’ਚ ਅੱਜ ਸਵੇਰੇ 10 ਵਜੇ ਇੱਕ ਕੈਮੀਕਲ ਫੈਕਟਰੀ ’ਚ ਸਿਲੰਡਰ ਫੱਟਣ ਕਾਰਨ ਧਮਾਕਾ ਹੋ ਗਿਆ। ਧਮਾਕਾ ਇੰਨੇ ਭਿਆਨਕ ਰੂਪ ’ਚ ਹੋਇਆ ਕਿ ਇਸ ਦੀ ਆਵਾਜ਼ ਕਈ ਕਿਲੋਮੀਟਰ ਦੀ ਦੂਰੀ ਤੱਕ ਸੁਣਾਈ ਦਿੱਤੀ ਫਿਲਹਾਲ ਬਚਾਅ-ਰਾਹਤ ਕਾਰਜ ਜਾਰੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।