ਕੈਸ਼ਲੈਸ ਲੈਣਦੇਣ : ਡੈਬਿਟ ਕਾਰਡ ਰਾਹੀਂ ਭੁਗਤਾਨ ‘ਤੇ ਘਟੇਗੀ ਫੀਸ

ਮੁੰਬਈ। ਡਿਜੀਟਲ ਟਰਾਂਸਜੈਕਸ਼ਨ ਨੂੰ ਉਤਸ਼ਾਹ ਦੇਣ ਲਈ ਲਈ ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਇੱਕ ਅਪਰੈਲ ਤੋਂ ਮਰਜੈਂਟ ਡਿਸਕਾਊਂਟ ਰੇਟ ‘ਚ ਭਾਰੀ ਕਟੌਤੀ ਦੀ ਤਜਵੀਜ਼ ਦਿੱਤੀ ਹੈ। 20 ਲੱਖ ਰੁਪਏ ਤੱਕ ਦੇ ਸਲਾਨਾ ਟਰਨਓਵਰ ਵਾਲੇ ਛੋਟੇ ਕਾਰੋਬਾਰੀਆਂ ਤੇ ਇੰਸ਼ਿਓਰੈਂਸ, ਮਿਊਚਲ ਫੰਡ, ਵਿੱਦਿਅਕ ਸੰਸਥਾਵਾਂ, ਸਰਕਾਰੀ ਹਸਪਤਾਲਾਂ ਵਰਗੇ ਸਪੈਸ਼ਲ ਮਰਜੈਂਟਸ ਲਈ ਇਹ ਕੁੱਲ ਟਰਾਂਸਜੈਕਸ਼ਨ ਵੈਲੀਊ 0.4 ਪਰਸੈਂਟ ਹੋਵੇਗੀ।