ਪੰਜਾਬ

ਕੌਮਾਂਤਰੀ ਯੋਗ ਦਿਵਸ ਯੋਗ ਦੇ ਰੰਗ ‘ਚ ਰੰਗਿਆ ਨਜ਼ਰ ਆਵੇਗਾ ਡੇਰਾ ਸੱਚਾ ਸੌਦਾ

 ਸ਼ਾਹ ਸਤਿਨਾਮ ਜੀ ਧਾਮ ਵਿਖੇ ਵਿਸ਼ਾਲ ਯੋਗ ਕੈਂਪ ‘ਚ ਹਿੱਸਾ ਲੈਣਗੇ ਹਜ਼ਾਰਾਂ ਸਾਧਕ
ਸਰਸਾ,  ਕੌਮਾਂਤਰੀ ਯੋਗ ਦਿਵਸ ਮੌਕੇ ਡੇਰਾ ਸੱਚਾ ਸੌਦਾ ਵੀ ਯੋਗ ਦੇ ਰੰਗ ‘ਚ ਰੰਗਿਆ ਨਜ਼ਰ ਆਵੇਗਾ 21 ਜੂਨ ਨੂੰ ਵਿਸ਼ਵ ਭਰ ‘ਚ ਹੋਣ ਵਾਲੇ ਪ੍ਰੋਗਰਾਮਾਂ ਦੀ ਲੜੀ ‘ਚ ਸ਼ਾਹ ਸਤਿਨਾਮ ਜੀ ਧਾਮ ਵਿਖੇ ਵੀ ਵਿਸ਼ਾਲ ਯੋਗ ਕੈਂਪ ਲਾਇਆ ਜਾ ਰਿਹਾ ਹੈ ਮੰਗਲਵਾਰ ਸਵੇਰੇ 6:30 ਵਜੇ ਤੋਂ ਸ਼ੁਰੂ ਹੋਣ ਵਾਲੇ ਇਸ ਯੋਗ ਕੈਂਪ ‘ਚ ਹਜ਼ਾਰਾਂ ਯੋਗ ਸਾਧਕ ਭਾਗ ਲੈਣਗੇ
ਇਹ ਜਾਣਕਾਰੀ ਦਿੰਦਿਆਂ ਪੂਜਨੀਕ ਮਾਤਾ ਆਸ ਕੌਰ ਜੀ ਆਯੁਰਵੈਦਿਕ ਹਸਪਤਾਲ ਦੇ ਡਾਕਟਰ ਡਾ. ਅਜੈ ਗੋਪਲਾਨੀ ਇੰਸਾਂ ਤੇ ਮੀਨਾ ਗੋਪਲਾਨੀ ਇੰਸਾਂ ਨੇ ਦੱਸਿਆ ਕਿ ਕੇਂਦਰੀ ਯੋਗ ਤੇ ਕੁਦਰਤੀ ਮੈਡੀਕਲ ਖੋਜ ਪਰਿਸ਼ਦ (ਆਯੁਸ਼ ਮੰਤਰਾਲਾ, ਭਾਰਤ ਸਰਕਾਰ) ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਦੀ ਅਗਵਾਈ ‘ਚ ਲਗਣ ਵਾਲੇ ਇਸ ਕੈਂਪ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਉਨ੍ਹਾਂ ਦੱਸਿਆ ਕਿ ਯੋਗ ਕੈਂਪ ‘ਚ ਮਹਿਲਾ ਤੇ ਪੁਰਸ਼ਾਂ ਲਈ ਮਹਿਲਾ ਤੇ ਪੁਰਸ਼ ਯੋਗ ਮਾਹਿਰ ਯੋਗ ਆਸਣ ਕਰਵਾਉਣਗੇ ਤੇ ਯੋਗ ਦੇ ਮਹੱਤਵ ਸਬੰਧੀ ਜਾਣਕਾਰੀ ਦੇਣਗੇ ਡਾ. ਇੰਸਾਂ ਨੇ
ਯੋਗ ਸਾਧਕਾਂ ਨੂੰ ਕਿਹਾ ਕਿ ਉਹ ਤੈਅ ਸਮੇਂ ‘ਤੇ ਪਹੁੰਚ ਕੇ ਯੋਗ ਕੈਂਪ ਦਾ ਲਾਭ ਉਠਾਉਣ
ਡਾ. ਇੰਸਾਂ ਨੇ ਦੱਸਿਆ ਕਿ ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਦੀ ਅਗਵਾਈ ‘ਚ ਬੀਤੀ 21 ਮਈ ਤੋਂ ਰੋਜ਼ਾਨਾ ਯੋਗ ਕੈਂਪ ਲਾਇਆ ਜਾ ਰਿਹਾ ਹੈ, ਜਿਸ ‘ਚ ਇਲਾਕੇ ਦੇ ਸੈਂਕੜੇ ਵਿਅਕਤੀ ਲਾਹੇਵੰਦ ਹੋ ਰਹੇ ਹਨ

ਪ੍ਰਸਿੱਧ ਖਬਰਾਂ

To Top