ਪੰਜਾਬ

ਪੰਜਾਬ ‘ਚ ਗਰਮੀ ਦਾ ਕਹਿਰ, 3 ਮੌਤਾਂ

ਬਠਿੰਡਾ, (ਅਸ਼ੋਕ ਗਰਗ) ਮਹਾਂਨਗਰ ਬਠਿੰਡਾ ‘ਚ ਪੈ ਰਹੀ ਅੱਤ ਦੀ ਗਰਮੀ ਤੋਂ ਲੋਕਾਂ ਨੂੰ ਅਜੇ ਤੱਕ ਕੋਈ ਰਾਹਤ ਨਹੀਂ ਮਿਲ ਰਹੀ ਇਸ ਨਾਲ ਜਿੱਥੇ ਆਮ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਉਥੇ ਹੀ ਗਰਮੀ ਨੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ  ਹੈ ਬੀਤੇ 24 ਘੰਟਿਆਂ ਦੌਰਾਨ ਸ਼ਹਿਰ ‘ਚ ਲੋਅ ਲੱਗਣ ਨਾਲ 3 ਜਣੇ ਬਿਮਾਰ ਹੋ ਗਏ ਜਿਨ੍ਹਾਂ ਵਿਚੋਂ ਦੋ ਜਣਿਆਂ ਦੀ ਮੌਤ ਹੋਣ ਦਾ ਪਤਾ ਲੱਗਿਆ ਹੈ
ਜਾਣਕਾਰੀ ਅਨੁਸਾਰ ਮਾਲ ਰੋਡ ਤੇ ਇਕ ਸੰਨੀ (26) ਨਾਂਅ ਦਾ ਨੌਜਵਾਨ ਗਰਮੀ ਕਾਰਨ ਚੱਕਰ ਖਾ ਕੇ ਡਿੱਗ ਪਿਆ  ਇਸੇ ਤਰ੍ਹਾਂ ਬੱਸ ਸਟੈਂਡ ‘ਤੇ ਇਕ ਰਿਕਸ਼ਾ ਚਾਲਕ  ਬੇਹੋਸ਼ ਹੋ ਕੇ ਡਿੱਗ ਪਿਆ ਜਿਸ ਦੀ ਪਛਾਣ ਰੋਸ਼ਨ ਸਿੰਘ ਵਾਸੀ ਗੁਰੂ ਨਾਨਕਪੁਰਾ ਹਾਜੀਰਤਨ ਗੇਟ ਬਠਿੰਡਾ ਵਜੋਂ ਹੋਈ ਹੈ ਸੂਚਨਾ ਮਿਲਣ ‘ਤੇ ਸਹਾਰਾ ਵਰਕਰਾਂ ਗਿੱਕੀ ਅਤੇ ਬਿਸੂ ਨੇ ਰਿਕਸ਼ਾ ਚਾਲਕ ਨੂੰ ਹਸਪਤਾਲ ਪਹੁੰਚਾ ਦਿੱਤਾ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਓਧਰ ਰੇਲਵੇ ਸਟੇਸ਼ਨ ‘ਤੇ ਇਕ ਬੇਸਹਾਰਾ ਔਰਤ ਦੀ ਗਰਮੀ ਨਾਲ ਹਾਲਤ ਖਰਾਬ ਹੋ ਗਈ ਸੂਚਨਾ ਮਿਲਣ ਤੇ ਜਦੋਂ ਸਹਾਰਾ ਵਰਕਰ ਮੌਕੇ ਤੇ ਪੁੱਜੇ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਘਟਨਾ ਦਾ ਪਤਾ ਲੱਗਣ ਤੇ ਰੇਲਵੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਸਹਾਰਾ ਵਰਕਰਾਂ ਅਨੁਸਾਰ ਮ੍ਰਿਤਕਾ ਕਿਸੇ ਗੱਡੀ ਤੋਂ ਉਤਰੀ ਸੀ ਜਿਸ ਦੀ ਗਰਮੀ ਲਗਣ ਕਾਰਨ ਮੌਤ ਹੋ ਗਈ ਹੈ

ਘੱਗਾ/ ਬਾਦਸ਼ਾਹਪੁਰ, (ਮਨੋਜ ਇੰਸਾਂ/ਜਗਸੀਰ ਇੰਸਾਂ)। ਗਰਮੀ ਕਾਰਨ ਇੱਕ ਨੌਜਵਾਨ ਦੀ ਹੋਈ ਮੌਤ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ। ਮਿਲੀ ਜਾਣਕਾਰੀ ਅਨੁਸਾਰ ਕ੍ਰਿਪਾਲ ਸਿੰਘ(29) ਪੁੱਤਰ ਗਰੀਬ ਦਾਸ ਵਾਸੀ ਬਾਦਸ਼ਾਹਪੁਰ ਜੋ ਕਿ ਮਜਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਚਲਾ ਰਿਹਾ ਸੀ। ਬੀਤੇ ਦਿਨੀ ਕ੍ਰਿਪਾਲ ਸਿੰਘ ਆਪਣੇ ਪਿੰਡ ‘ਚ ਹੀ ਟੋਇਲਟ ਦੀ
ਖੂਹੀ ਪੁੱਟ ਰਿਹਾ ਸੀ ਅਤੇ ਕੰਮ ਨਿਬੜਣ ਤੋ ਬਾਅਦ ਜਦੋ ਕ੍ਰਿਪਾਲਸਿੰਘ ਖੂਹੀ ਤੋ ਬਾਹਰ ਆਇਆ ਤਾਂ ਇੱਕਦਮ ਬਾਹਰ ਗਰਮ ਮੋਸਮ ਹੋਣ ਕਾਰਣ ਗਰਮੀ ਬਰਦਾਸ਼ਤ ਨਾ ਕਰਦੇ ਹੋਏ ਹਾਲਤ ਜਿਆਦਾ ਨਾਜੁਕ ਹੋ ਗਈ। ਜਿਸ ਤੋਂ ਬਾਅਦ ਮੌਕੇ ਤੇ ਨੇੜੇ ਦੇ ਕਲੀਨਿਕ ਚ ਡਾਕਟਰੀ ਸਹਾਇਤਾ ਲਈ ਲਿਜਾਇਆ ਗਿਆ, ਜਿੱਥੇ ਕ੍ਰਿਪਾਲ ਸਿੰਘ ਦਮ ਤੋੜ ਗਿਆ। ਮ੍ਰਿਤਕ ਕ੍ਰਿਪਾਲ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਅਤੇ ਇੱਕ ਬੱਚੇ ਸਮੇਤ ਪੂਰਾ ਪਰਿਵਾਰ ਛੱਡ ਗਿਆ। ਜਿਸ ਦੀ ਮੌਤ ਨਾਲ ਪੂਰੇ ਪਿੰਡ ਚ ਸ਼ੋਗ ਦੀ ਲਹਿਰ
ਫੈਲ ਗਈ।

ਪ੍ਰਸਿੱਧ ਖਬਰਾਂ

To Top