Uncategorized

ਗਰੀਬਾਂ ਦਾ ਇਲਾਜ ਕਰਨੋਂ ਮੁਕਰਨ ਵਾਲੇ 5 ਹਸਪਤਾਲਾਂ ‘ਤੇ 600 ਕਰੋੜ ਜ਼ੁਰਮਾਨਾ

ਨਵੀਂ ਦਿੱਲੀ (ਏਜੰਸੀ)। ਦਿੱਲੀ ਸਰਕਾਰ ਨੇ ਫੋਰਟਿਸ ਐਸਕਾਰਟ ਹਾਰਟ ਇੰਸਟੀਚਿਊਟ ਤੇ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ (ਸਾਕੇਤ) ਸਮੇਤ ਪੰਜ ਨਿੱਜੀ ਹਸਪਤਾਲਾਂ ਨੂੰ ਗਰੀਬਾਂ ਦਾ ਇਲਾਜ ਕਰਨ ਤੋਂ ਮੁਕਰਨ ਲਈ 600 ਕਰੋੜ ਰੁਪਏ ਜ਼ੁਰਮਾਨਾ ਜਮ੍ਹਾ ਕਰਵਾਉਣ ਦਾ ਨਿਰਦੇਸ਼ ਦਿੱਤਾ ਹੈ। ਇਨ੍ਹਾਂ ਹਸਪਤਾਲਾਂ ਨੂੰ ਗਰੀਬਾਂ ਦਾ ਇਲਾਜ ਕਰਨ ਦੀ ਸ਼ਰਤ ‘ਤੇ ਜ਼ਮੀਨ ਲੀਜ ‘ਤੇ ਅਲਾਟ ਕੀਤੀ ਗਈ ਸੀ।
ਸਿਹਤ ਵਿਭਾਗ ਦੇ ਵਧੀਕ ਡਾਇਰੈਕਟਰ ਡਾ. ਹਮੇਪ੍ਰਕਾਸ਼ ਨੇ ਦੱਸਿਆ ਕਿ ਮੈਕਸ ਸੁਪਰ ਸਪੈਸ਼ਿਲਿਟੀ (ਸਾਕੇਤ), ਫੋਰਟਿਸ ਐਸਕਾਰਟਸ ਹਾਰਟ ਇੰਸਟੀਚਿਊਟ, ਸ਼ਾਂਤੀ ਮੁਕੁੰਦ ਹਾਸਪਤਾਲ, ਧਰਮਸ਼ਿਲਾ ਕੈਂਸਰ ਹਸਪਤਾਲ ਤੇ ਪੁਸ਼ਪਾਵਤੀ ਸਿੰਘਾਨੀਆ ਰਿਸਰਚ ਇੰਸਟੀਚਿਊਟ ਨੂੰ ਇਸ ਸ਼ਰਤ ‘ਤੇ ਸੰਨ 1960 ਤੇ ਸੰਨ 1990 ਦਰਮਿਆਨ ਰਿਆਇਤੀ ਦਰਾਂ ‘ਤੇ ਜ਼ਮੀਨ ਦਿੱਤੀ ਗਈ ਸੀ ਕਿ ਉਹ ਗਰੀਬਾਂ ਦਾ ਮੁਫ਼ਤ ਇਲਾਜ ਕਰਨਗੇ। ਪ੍ਰਕਾਸ਼ ਨੇ ਕਿਹਾ ਕਿ ਇਨ੍ਹਾਂ ਪੰਜਾਂ ਹਸਪਤਾਲਾਂ ਨੇ ਸ਼ਰਤਾਂ ਦਾ ਪਾਲਣ ਨਹੀਂ ਕੀਤਾ।
ਪਹਿਲਾਂ, ਅਸੀਂ ਦਸੰਬਰ 2015 ‘ਚ ਇਨ੍ਹਾਂ ਹਸਪਤਾਲਾਂ ਨੂੰ ਨੋਟਿਸ ਭੇਜ ਕੇ ਉਨ੍ਹਾਂ ਤੋਂ ਇਸ ਬਾਰੇ ਸਪੱਸ਼ਟੀਕਰਨ ਮੰਗਿਆ ਸੀ ਕਿ ਉਹ ਗਰੀਬਾਂ ਦਾ ਇਲਾਜ ਕਰਨ ‘ਚ ਕਿਉਂ ਅਸਫ਼ਲ ਰਹੇ ਤੇ ਉਨ੍ਹਾਂ ‘ਤੇ ਜ਼ੁਰਮਾਨਾ ਕਿਉਂ ਨਾ ਲਗਾਇਆ ਜਾਵੇ। ਪਰ ਉਨ੍ਹਾਂ ‘ਚੋਂ ਕਿਸੇ ਨੇ ਵੀ ਸੰਤੋਸ਼ਜਨਕ ਜਵਾਬ ਨਹੀਂ ਦਿੱਤਾ। ਇਯ ਲਈ ਅਸੀਂ ਉਨ੍ਹਾਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਹ ਜ਼ੁਰਮਾਨਾ ਸਾਲ 2007 ‘ਚ ਇੱਕ ਜਨਹਿੱਤ ਪਟੀਸ਼ਨ ‘ਤੇ ਹਾਈਕੋਰਟ ਦੇ ਫ਼ੈਸਲੇ ਦੇ ਆਧਾਰ ‘ਤੇ ਲਗਾਇਆ ਗਿਆ ਹੈ।

ਪ੍ਰਸਿੱਧ ਖਬਰਾਂ

To Top