Breaking News

ਗਾਇਕਵਾੜ ਨੇ ਫਿਰ ਬੁੱਕ ਕਰਵਾਈ ਏਅਰ ਇੰਡੀਆ ਦੀ ਟਿਕਟ, ਰੱਦ

ਏਜੰਸੀ ਨਵੀਂ ਦਿੱਲੀ,
ਏਅਰ ਇੰਡੀਆ ਦੇ 60 ਸਾਲਾ ਮੁਲਾਜ਼ਮ ਨੂੰ ਚੱਪਲ ਨਾਲ ਕੁੱਟਣ ਵਾਲੇ ਤੇ ਏਅਰਲਾਈਨਜ਼ਾਂ ਦੀ ਪਾਬੰਦੀ ਝੱਲ ਰਹੇ ਸ਼ਿਵ ਸੈਨਾ ਸਾਂਸਦ ਰਵੀਂਦਰ ਗਾਇਕਵਾੜ ਨੇ ਇੱਕ ਵਾਰ ਫਿਰ ਏਅਰ ਇੰਡੀਆ ਦੀ ਟਿਕਟ ਬੁੱਕ ਕਰਵਾਈ, ਜਿਸ ਨੂੰ ਸਰਕਾਰੀ ਜਹਾਜ਼ ਸੇਵਾ ਕੰਪਨੀ ਨੇ ਰੱਦ ਕਰ ਦਿੱਤਾ
ਗਾਇਕਵਾੜ ਨੇ 23 ਮਾਰਚ ਨੂੰ ਏਅਰ ਇੰਡੀਆ ਮੁਲਾਜ਼ਮ ਨੂੰ ਕੁੱਟਿਆ ਸੀ ਇਸ ਤੋਂ ਬਾਅਦ ਏਅਰ ਇੰਡੀਆ ਸਮੇਤ ਸੱਤ ਏਅਰਲਾਈਨਜ਼ਾਂ ਨੇ ਆਪਣੀਆਂ ਫਲਾਈਟਾਂ ‘ਚ ਉਨ੍ਹਾਂ ਦੀ ਯਾਤਰਾ ‘ਤੇ ਰੋਕ ਲਾ ਦਿੱਤੀ ਹੈ ਮਾਮਲਾ ਸੰਸਦ ਤੱਕ ਪਹੁੰਚ ਚੁੱਕਾ ਹੈ ਤੇ ਲਗਭਗ ਰੋਜ਼ਾਨਾ ਉੱਥੇ ਉਠਾਇਆ ਜਾ ਰਿਹਾ ਹੈ, ਪਰ ਹੁਣ ਤੱਕ ਗਾਇਕਵਾੜ ਨੂੰ ਰਾਹਤ ਨਹੀਂ ਮਿਲੀ ਹੈ ਦਿੱਲੀ ਪੁਲਿਸ ਨੇ ਉਨ੍ਹਾਂ ਦੇ ਖਿਲਾਫ਼ ਐਫਆਈਆਰ ਦਰਜ ਕਰ ਲਈ ਉਮਸਾਨਬਾਦ ਤੋਂ ਸ਼ਿਵ ਸੈਨਾ ਸਾਂਸਦ ਦੀ ਦਿੱਲੀ ਤੋਂ ਪੂਨੇ ਜਾਣ ਵਾਲੀ ਫਲਾਈਟ ਦੀ 24 ਮਾਰਚ ਦੀ ਟਿਕਟ ਏਅਰ ਇੰਡੀਆ ਨੇ ਰੱਦ ਕਰ ਦਿੱਤੀ ਸੀ ਇਸ ਤੋਂ ਬਾਅਦ ਉਨ੍ਹਾਂ ਇੰਡੀਗੋ ‘ਚ ਟਿਕਟ ਬੁੱਕ ਕਰਵਾਈ ਸੀ, ਜਿਸ ਨੂੰ ਇੰਡੀਗੋ ਨੇ ਵੀ ਰੱਦ ਕਰ ਦਿੱਤਾ ਇਸ ਤੋਂ ਬਾਅਦ ਹਾਰ ਕੇ ਉਨ੍ਹਾਂ ਨੂੰ ਟ੍ਰੇਨ ‘ਚ ਸਫ਼ਰ ਕਰਕੇ ਮੁੰਬਈ ਜਾਣਾ ਪਿਆ ਏਅਰ ਇੰਡੀਆ ਦੇ ਇੱਕ ਬੁਲਾਰੇ ਨੇ ਦੱÎਸਿਆ ਕਿ ਗਾਇਕਵਾੜ ਨੇ ਮੁੰਬਈ ਤੋਂ ਦਿੱਲੀ ਦੇ ਲਈ ਬੁੱਧਵਾਰ ਦੀ ਟਿਕਟ ਬੁੱਕ ਕਰਵਾਈ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ

ਪ੍ਰਸਿੱਧ ਖਬਰਾਂ

To Top