ਗਾਇਤਰੀ ਪ੍ਰਜਾਪਤੀ ਦੀ ਗ੍ਰਿਫ਼ਤਾਰੀ ‘ਤੇ ਰੋਕ ਤੋਂ ਸੁਪਰੀਮ ਕੋਰਟ ਦੀ ਨਾਂਹ

Supreme Court

ਏਜੰਸੀ ਨਵੀਂ ਦਿੱਲੀ, 
ਉੱਤਰ ਪ੍ਰਦੇਸ਼ ਦੀ ਸਪਾ ਸਰਕਾਰ ਦੀ ਮੰਤਰੀ ਗਾਇਤਰੀ ਪ੍ਰਜਾਪਤੀ ਨੂੰ ਅੱਜ ਉਸ ਸਮੇਂ ਸੁਪਰੀਮ ਕੋਰਟ ਤੋਂ ਝਟਕਾ ਲੱਗਿਆ, ਜਦੋਂ  ਦੁਰਾਚਾਰ ਮਾਮਲੇ ‘ਚ ਗ੍ਰਿਫ਼ਤਾਰੀ ‘ਤੇ ਰੋਕ ਸਬੰਧੀ ਉਨ੍ਹਾਂ ਦੀ ਪਟੀਸ਼ਨ ਅਦਾਲਤ ਨੇ ਰੱਦ ਕਰ ਦਿੱਤਾ ਸੁਪਰੀਮ ਕੋਰਟ ਨੇ ਆਪਣੇ ਪਹਿਲਾਂ ਦੇ ਆਦੇਸ਼ ‘ਚ ਸੋਧ ਕਰਨ ਤੋਂ ਨਾਂਹ ਕਰਦਿਆਂ ਕਿਹਾ ਕਿ ਪਟੀਸ਼ਨ ਖਿਲਾਫ਼ ਗੈਰ-ਜਮਾਨਤੀ ਵਾਰੰਟ ਜਾਰੀ ਹੈ ਤੇ ਕਾਨੂੰਨ ਆਪਣਾ ਕੰਮ ਕਰੇਗਾ ਪ੍ਰਜਾਪਤੀ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ
ਅਖਿਲੇਸ਼ ਸਰਕਾਰ ਦੇ ਮੰਤਰੀ ਦੀ ਦਲੀਲ ਸੀ ਕਿ ਉਹ ਸੂਬਾ ਸਰਕਾਰ ਵੱਲੋਂ ਕੀਤੀ ਜਾ ਰਹੀ ਜਾਂਚ ‘ਚ ਹਮੇਸ਼ਾ ਸ਼ਾਮਲ ਹੋਏ ਹਨ ਤੇ ਅੱਗੇ ਵੀ ਹੁੰਦੇ ਰਹਿਣਗੇ ਅਦਾਲਤ ਨੇ ਪ੍ਰਜਾਪਤੀ ਨੂੰ ਸਲਾਹ ਦਿੱਤੀ ਕਿ ਉਹ  ਸਬੰਧੀ ਅਦਾਲਤ ਸਾਹਮਣੇ  ਆਪਣੀ ਫਰਿਆਦ ਲੈ ਕੇ ਜਾਣ ਪ੍ਰਜਾਪਤੀ ‘ਤੇ 2014 ‘ਚ ਇੱਕ ਮਹਿਲਾ ਦੇ ਨਾਲ ਦੂਰਾਚਾਰ ਕਰਨ ਤੇ ਉਸਦੀ ਬੇਟੀ ਦਾ ਸੋਸ਼ਣ ਕਰਨ ਦਾ ਦੋਸ਼ ਹੈ ਪ੍ਰਜਾਪਤੀ ਇਸ ਵਿਧਾਨ ਸਭਾ ਚੋਣਾਂ ‘ਚ ਅਮੇਠੀ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਹੈ ਉਨ੍ਹਾਂ ਬੀਤੀ 27 ਫਰਵਰੀ ਨੂੰ ਆਖਰੀ ਵਾਰ ਇੱਕ ਰੈਲੀ ‘ਚ ਵੇਖਿਆ ਗਿਆ ਸੀ