ਦੇਸ਼

ਗੁਜਰਾਤ : ਅਗਲਾ ਸੀਐੱਮ ਕੌਣ, ਚਰਚਿਆਂ ‘ਚ ਛੇ ਵੱਡੇ ਨਾਂਅ

ਅਹਿਮਦਾਬਾਦ। ਗੁਜਰਾਤ ਦੀ ਮੁੱਖ ਮੰਤਰੀ ਅਨੰਦੀ ਬੇਨ ਪਟੇਲ ਵੱਲੋਂ ਅਸਤੀਫ਼ਾ ਭੇਜੇ ਜਾਣ ਤੋਂ ਬਾਅਦ ਭਾਜਪਾ ‘ਚ ਸਿਆਸੀ ਹਲਚਲ ਪੈਦਾ ਹੋ ਗਈ ਹੈ।  ਉਨ੍ਹਾਂ ਦੇ ਅਸਤੀਫ਼ੇ ‘ਤੇ ਭਾਜਪਾ ਦਾ ਸੰਸਦੀ ਬੋਰਡ ਫ਼ੈਸਲਾ ਲਵੇਗਾ। ਗੁਜਰਾਤ ਦਾ ਅਗਲੀ ਮੁੱਖ ਮੰਤਰੀ ਕੌਣ ਹੋਵੇਗਾ ਇਸ ਬਾਰੇ ਹਾਲੇ ਕਿਆਸਅਰਾਈਆਂ ਹੀ ਲਾਈਆਂ ਜਾ ਰਹੀਆਂ ਹਨ। ਫਿਲਹਾਲ ਇਸ ਦੌੜ ‘ਚ ਛੇ ਚਿਹਰੇ ਸ਼ਾਮਲ ਹਨ ਜਿਨ੍ਹਾਂ ‘ਚੋਂ ਇੱਕ ਮੁੱਖ ਮੰਤਰੀ ਅਹੁਦਾ ਸੰਭਾਲ ਸਕਦਾ ਹੈ।

  1. ਅਮਿਤਸ਼ਾਹ ਗੁਜਰਾਤ ਦੇ ਨਵੇਂ ਮੁੱਖ ਮੰਤਰੀ ਲਈ ਅਮਿਤ ਸ਼ਾਹ ਦਾ ਨਾਂਅ ਵੀ ਚੱਲ  ਰਿਹਾ ਹੈ। ਉਹ ਨਾਰਨਪੁਰਾ ਤੋਂ ਵਿਧਾਇਕ ਹਨ ਤੇ ਭਾਜਪਾ ਦੇ ਕੌਮੀ ਪ੍ਰਧਾਨ ਵੀ ਹਨ।
  2. ਪੁਰਸ਼ੋਤਮ ਰੁਪਾਲਾ ਭਾਜਪਾ ਦੇ ਕੌਮੀ ਉਪ ਪ੍ਰਧਾਨ ਅਤੇ ਕੇਂਦਰੀ ਮੰਤਰੀ ਪੁਰਸ਼ੋਤਮ ਰੁਪਾਲਾ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਮੁੱਖ ਮੰਤਰੀ ਅਹੁਦੇ ਦੇ ਵੱਡੇ ਦਾਅਵੇਦਾਰ ਸਨ।
  3. ਭੀਖੂਭਾਈ ਦਲਸਾਨੀਆ, ਗੁਜਰਾਤ ਭਾਜਪਾ ਦੇ ਜਨਰਲ ਸਕੱਤਰ ਦਲਸਾਨੀਆ ਮੋਦੀ ਦੇ ਸਮੇਂ ਤੋਂ ਹੀ ਪਾਰਟੀ ਦੇ ਸਭ ਤੋਂ ਤਾਕਤਵਰ ਨੇਤਾਵਾਂ ‘ਚੋਂ ਇੱਕ ਹਨ।
  4. ਨਿਤਿਨ ਪਟੇਲ ਗੁਜਰਾਤ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨਿਤਿਨ ਪਟੇਲ ਵਰਤਮਾਨ ‘ਚ ਗੁਜਰਾਤ ਕੈਬਨਿਟ ‘ਚ ਨੰਬਰ ਦੋ ਦੀ ਹੈਸੀਅਤ ਰੱਖਦੇ ਹਨ। ਸੀਐੱਮ ਅਹੁਦੇ ਦੀ ਦੌੜ ‘ਚ ਉਹ ਸਭ ਤੋਂ ਅੱਗੇ ਹਨ।
  5. ਸ਼ੰਕਰ ਚੌਧਰੀ ਭਾਜਪਾ ਦੇ ਓਬੀਸੀ ਆਗੂ ਹਨ ਸਿਹਤ ਤੇ ਸ਼ਹਿਰੀ ਵਿਕਾਸ ਰਾਜ ਮੰਤਰੀ ਹਨ। ਜੇਕਰ ਭਾਜਪਾ ਓਬੀਸੀ ਚਿਹਰੇ ਨੂੰ ਮੁੱਖ ਮੰਤਰੀ ਅਹੁਦੇ ਲਈ ਚੁਣਤੀ ਹੈ ਤਾਂ ਸ਼ੰਕਰ ਚੌਧਰੀ ਦਾ ਨੰਬਰ ਲੱਗ ਸਕਦਾ ਹੈ।
  6. ਵਿਜੈ ਰੂਪਾਣੀ, ਵਰਤਮਾਨ ‘ਚ ਗੁਜਰਾਤ ਭਾਜਪਾ ਪ੍ਰਧਾਨ ਰੂਪਾਣੀ ਸਾਲ 2014 ‘ਚ ਰਾਜਕੋਟ ਵਿਧਾਨ ਸਭਾ ਦੇ ਜ਼ਿਮਨ ਚੋਣ ਜਿੱਤ ਕੇ ਪਹਿਲੀ ਵਾਰ ਵਿਧਾਇਕ ਬਣੇ ਸਨ। ਆਨੰਦ ਬੇਨ ਸਰਕਾਰ ‘ਚ ਉਨ੍ਹਾਂ ਨੂੰ ਵੀ ਮੰਤਰੀ ਬਣਾਇਆ ਗਿਆ ਸੀ।

ਪ੍ਰਸਿੱਧ ਖਬਰਾਂ

To Top