ਦੇਸ਼

ਗੁਲਬਰਗ ਕਾਂਡ : ਵਿਸ਼ੇਸ਼ ਅਦਾਲਤ 17 ਨੂੰ ਸੁਣਾਵੇਗੀ ਸਜ਼ਾ

ਅਹਿਮਦਾਬਾਦ। ਗੁਜਰਾਤ ਦੇ ਗੋਧਰਾ ‘ਚ 27 ਫਰਵਰੀ 2002 ਨੂੰ ਸਾਬਰਮਤੀ ਐਕਸਪ੍ਰੈੱਸ ਦੇ ਇੱਕ ਡੱਬੇ ਨੂੰ ਸਾੜੇ ਜਾਣ ਤੋਂ ਇੱਕ ਦਿਨ ਬਾਅਦ ਮੇਘਾਣੀਨਗਰ ਇਲਾਕੇ ‘ਚ ਘੱਟ ਗਿਣਤੀ ਭਾਈਚਾਰੇ ਦੇ ਪਰਿਵਾਰਾਂ ਦੀ ਰਿਹਾਇਸ਼ ਵਾਲੇ ਗੁਲਬਰਗ ਸੁਸਾਇਟੀ ‘ਚ ਭੀੜ ਵੱਲੋਂ ਜਿੰਦਾ ਸਾੜ ਕੇ ਮਾਰ ਦਿੱਤੇ ਗਏ 69 ਲੋਕਾਂ, ਜਿਨ੍ਹਾਂ ‘ਚ ਕਾਂਗਰਸ ਦੇ ਸਾਬਕਾ ਸਾਂਸਦ ਅਹਿਸਾਨ ਜਾਫਰੀ ਵੀ ਸ਼ਾਮਲ ਸਨ ਨਾਲ ਜੁੜੇ ਚਰਚਿਤ ਗੁਲਬਰਗ ਸੁਸਾਇਟੀ ਕਾਂਡ ਮਾਮਲੇ ‘ਚ ਦੋਸ਼ੀ ਠਹਿਰਾਏ 24 ਵਿਅਕਤੀਆਂ ਨੂੰ ਇੱਥੇ ਇੱਕ ਵਿਸ਼ੇਸ਼ ਅਦਾਲਤ 17 ਜੂਨ ਨੂੰ ਸਜ਼ਾ ਸੁਣਾਵੇਗੀ।
ਇਸ ਦਰਮਿਆਨ, ਇਸ ਮਾਮਲੇ ਦੇ ਇੱਕ ਫਰਾਰ ਦੋਸ਼ੀ ਕੈਲਾਸ਼ ਧੋਬੀ, ਜੋ ਕਤਲ ਲਈ ਦੋਸ਼ੀ ਕਰਾਰ ਦਿੱਤੇ ਗਏ 11 ਵਿਅਕਤੀਆਂ ‘ਚ ਸ਼ਾਮਲ ਹੈ ਅਤੇ ਜੋ ਪੈਰੋਲ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਵੀ ਅਦਾਲਤ ‘ਚ ਹਾਜ਼ਰ ਨਹੀਂ ਹੋਇਆ ਸੀ, ਨੇ ਅੱਜ ਅਦਾਲਤ ‘ਚ ਆਤਮ ਸਮਰਪਣ ਕਰ ਦਿੱਤਾ।

ਪ੍ਰਸਿੱਧ ਖਬਰਾਂ

To Top