Uncategorized

ਗੁਲਬਰਗ ਸੁਸਾਇਟੀ ਕਤਲ ਕਾਂਡ : ਦੋਸ਼ੀਆਂ ਦੀ ਸਜ਼ਾ 9 ਤੱਕ ਟਲੀ

ਅਹਿਮਦਾਬਾਦ। ਇੱਕ ਵਿਸ਼ੇਸ਼ ਐੱਸਆਈਟੀ ਅਦਾਲਤ ਦੇ ਸਾਲ 2002 ‘ਚ ਗੁਲਬਰਗ ਸੁਸਾਇਟੀ ਦੰਗਾ ਮਾਮਲੇ ‘ਚ 24 ਦੋਸ਼ੀਆਂ ਦੀ ਸਜ਼ਾ ‘ਤੇ ਸੁਣਵਾਈ 9 ਜੂਨ ਤੱਕ ਟਲ ਗਈ ਹੈ। ਅਦਾਲਤ ਨ ੇਬੀਤੇ ਦੋ ਜੂਨ ਨੂੰ ਇਯ ਮਾਮਲ ੇ’ਚ 24 ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਸੀ। ਪਹਿਲਾਂ ਇਹ ਸਜ਼ਾ ਅੱਜ ਹੀ ਸੁਣਾਈ ਜਾਣੀ ਸੀ।
ਮੁਦੱਈ ਧਿਰ ਕਤਲ ਕਾਂਡ ਦੇ ਦੋਸ਼ ‘ਚ ਦੋਸ਼ੀ ਠਹਿਰਾਏ ਗਏ 11 ਵਰ੍ਹਿਆਂ ਲਈ ਫਾਂਸੀ ਦੀ ਸ਼ਜਾ ਦੀ ਮੰਗ ਕਰੇਗਾ ਜਦੋਂਕਿ ਪੀੜਤਾਂ ਦੇ ਵਕੀਲ ਉਨ੍ਹਾਂ ਦੇ ਪ੍ਰਤੀ ਨਰਮੀ ਵਰਤਣ ਦੀ ਮੰਗ ਕਰ ਸਕਦੇ ਹਨ। ਬੀਤੀ ਦੋ ਜੂਨ ਨੂੰ ਵਿਸ਼ੇਸ਼ ਸੀਬੀਆਈ ਜੱਜ ਪੀ ਬੀ ਦੇਸਾਈ ਨੇ ਗੁਲਬਰਗ ਸੁਸਾਇਟੀ ਨਰਸੰਹਾਰ ਮਾਮਲੇ ‘ਚ 66 ਮੁਲਜ਼ਮਾਂ ‘ਚੋਂ 24 ਨੂੰ ਦੋਸ਼ੀ ਕਰਾਰ ਦਿੱਤਾ ਸੀ।

ਪ੍ਰਸਿੱਧ ਖਬਰਾਂ

To Top