ਗੈਂਗਸਟਰ ਕੀਪਾ ਕਤਲ ਮਾਮਲਾ: ਐੱਸਐੱਚਓ ਤੇ ਥਾਣੇਦਾਰ ਨੂੰ ਕੀਤਾ ਸੇਵਾਮੁਕਤ

ਸੱਚ ਕਹੂੰ ਨਿਊਜ
ਬੱਧਨੀ ਕਲਾਂ,
ਗੈਂਗਸਟਰ ਕੁਲਦੀਪ ਸਿੰਘ ਕੀਪਾ, ਜਿਸ ਨੂੰ ਕਿ ਤਕਰੀਬਨ ਇੱਕ ਮਹੀਨਾ ਪਹਿਲਾਂ ਇੱਥੋਂ ਨੇੜਲੇ ਪਿੰਡ ਬੁੱਟਰ ਕਲਾਂ ਵਿਖੇ ਅਨਪਛਾਤੇ ਵਿਆਕੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਦੇ ਮਾਮਲੇ ‘ਚ ਥਾਣਾ ਬੱਧਨੀ ਕਲਾਂ ਦੇ ਐੱਸਐੱਚਓ ਜੋਗਿੰਦਰ ਸਿੰਘ ਤੇ ਸਹਾਇਕ ਥਾਣੇਦਾਰ ਗੁਰਮੇਜ ਸਿੰਘ ਨੂੰ ਪੁਲਿਸ ਵਿਭਾਗ ਵੱਲੋਂ ਜ਼ਬਰੀ ਸੇਵਾਮੁਕਤ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਗੈਂਗਸਟਰ ਕੁਲਦੀਪ ਸਿੰਘ ਕੀਪਾ ਉੱਪਰ ਥਾਣਾ ਬੱਧਨੀ ਕਲਾਂ ਵਿਖੇ ਇਰਾਦ-ਏ-ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ‘ਚ ਉਸ ਨੂੰ ਅਦਾਲਤ ਵੱਲੋਂ ਜਮਾਨਤ ਦੇ ਦਿੱਤੀ ਗਈ ਸੀ ਬੱਧਨੀ ਕਲਾਂ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ‘ਚ ਕੀਪਾ ਨੂੰ ਸ਼ਾਮਿਲ ਕਰਨ ਤੋਂ ਬਾਅਦ ਸਹਾਇਕ ਥਾਣੇਦਾਰ ਗੁਰਮੇਜ ਸਿੰਘ ਨੇ ਉਸ ਤੋਂ ਇੱਕ ਪਿਸਤੌਲ ਦੀ ਰਿਕਵਰੀ ਕਰ ਲਈ ਤੇ ਅਦਾਲਤ ਤੋਂ ਜਮਾਨਤ ਮਿਲੀ ਹੋਣ ਕਾਰਨ ਉਸ ਨੂੰ ਛੱਡ ਦਿੱਤਾ, ਜਿਸ ਤੋਂ ਬਾਅਦ 27 ਜਨਵਰੀ ਨੂੰ ਗੈਂਗਸਟਰ ਕੁਲਦੀਪ ਸਿੰਘ ਕੀਪਾ ਨੂੰ ਪਿੰਡ ਬੁੱਟਰ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਹ ਮਾਮਲਾ ਗੈਂਗਸਟਰਾਂ ਨਾਲ ਸਬੰਧਤ ਹੋਣ ਕਰਕੇ ਕਾਊਂਟਰ ਇੰਟੈਲੀਜੈਂਸ ਪੁਲਿਸ ਕੋਲ ਚਲਾ ਗਿਆ, ਜਿਨ੍ਹਾਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਇਲਾਵਾ ਕੀਪਾ ਦੇ ਮੋਬਾਇਲ ਫੋਨ ਦੀਆਂ ਕਾਲਾਂ ਦੀ ਪੜਤਾਲ ਕੀਤੀ  ਸਹਾਇਕ ਥਾਣੇਦਾਰ ਗੁਰਮੇਜ ਸਿੰਘ ਦੀ ਇੱਕ ਮੋਬਾਇਲ ਰਿਕਾਰਡਿੰਗ  ਕਾਲ, ਜਿਸ ਵਿੱਚ ਉਹ ਗੈਂਗਸਟਰ ਕੀਪਾ ਤੋਂ ਸ਼ਰਾਬ ਤੇ ਪੈਸੇ ਮੰਗ ਰਿਹਾ ਸੀ ਕਾਂਉਟਰ ਇੰਟਲੀਜੈਂਸ ਦੇ ਹੱਥ ਲੱਗ ਗਈ ਕਾਊਂਟਰ ਇੰਟੈਲੀਜੈਂਸ ਵੱਲੋਂ ਇਹ ਮਾਮਲਾ ਆਈਜੀ  ਕੁੰਵਰ ਪ੍ਰਤਾਪ ਸਿੰਘ ਦੇ ਧਿਆਨ ‘ਚ ਲਿਆਂਦਾ ਗਿਆ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਂੈਦਿਆਂ ਜਦੋਂ ਆਈਜੀ ਕੁੰਵਰ ਪ੍ਰਤਾਪ ਸਿੰਘ ਨੇ ਸਹਾਇਕ ਥਾਣੇਦਾਰ ਗੁਰਮੇਜ ਸਿੰਘ ਨੂੰ ਤਲਬ ਕਰਕੇ ਉਸ ਤੋਂ ਪੁੱਛਗਿਛ ਕੀਤਾ ਤਾਂ ਸਹਾਇਕ ਥਾਣੇਦਾਰ ਗੁਰਮੇਜ ਸਿੰਘ ਨੇ ਆਪਣੀ ਗਲਤੀ ਸਵੀਕਾਰ ਕਰਦਿਆਂ ਇਹ ਖੁਲਾਸਾ ਕੀਤਾ ਕਿ ਉਸ ਨੇ ਇਹ ਸਭ ਐੱਸਐੱਚਓ ਜੋਗਿੰਦਰ ਸਿੰਘ ਦੇ ਕਹਿਣ ‘ਤੇ ਕੀਤਾ ਹੈ।
ਇਸ ਖੁਲਾਸੇ ਤੋਂ ਬਾਅਦ ਆਈਜੀ ਕੁੰਵਰ ਪ੍ਰਤਾਪ ਸਿੰਘ ਵੱਲੋਂ ਦਿੱਤੇ ਗਏ ਕਾਰਵਾਈ ਦੇ ਆਦੇਸ਼ ‘ਤੇ ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਤਰੁੰਤ ਰਿਟਾਇਰ ਕਰ ਦਿੱਤਾ ਗਿਆ ਤੇ ਐੱਸਐੱਸਪੀ ਮੋਗਾ ਵੱਲੋਂ ਇੱਕ ਨੋਟਿਸ ਭੇਜ ਕੇ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਉਨ੍ਹਾਂ ਵੱਲੋਂ ਕੀਤੀਆਂ ਗਤੀਵਿਧੀਆਂ ਜਿਨ੍ਹਾਂ ‘ਚ ਗੈਂਗਸਟਰਾਂ ਨਾਲ ਸਬੰਧ ਰੱਖਣਾ,  ਜਮਾਨਤ ਵਿੱਚ ਮਦਦ ਕਰਨਾ, ਖੁਦ ਪੁੱਛਗਿਛ ਨਾ ਕਰਨਾ, ਪੁੱਛਗਿਛ ਦੌਰਾਨ ਗੈਂਗਸਟਰਾਂ ਨੂੰ ਫਾਈਦਾ ਪਹੁੰਚਾਉਣਾ, ਪੁਲਿਸ ਵਿਭਾਗ ਉੱਪਰ ਕਲੰਕ ਹਨ, ਜਿਸ ਨਾਲ ਪੁਲਿਸ ਦਾ ਅਕਸ ਜਨਤਾ ‘ਚ ਖਰਾਬ ਹੁੰਦਾ ਹੈ। ਇਸ ਸਬੰਧ ਜਦੋਂ ਐੱਸਐੱਚਓ ਜੋਗਿੰਦਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਬਿਲਕੁਲ ਬੇਕਸੂਰ ਹਨ ਪੁਲਿਸ ਵਿਭਾਗ ਵਿੱਚ ਉਨ੍ਹਾਂ 31 ਸਾਲ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ ਹੈ ਅਤੇ ਕਾਰਵਾਈ ਕਰਨ ਵਾਲੇ ਅਧਿਕਾਰੀਆਂ ਨੇ ਸਾਡਾ ਪੁਰਾਣਾ ਰਿਕਾਰਡ ਵੀ ਦੇਖਣ ਦੀ ਜਰੂਰਤ ਨਹੀਂ ਸਮਝੀ ਉਨ੍ਹਾਂ ਕਿਹਾ ਸਾਡੇ ਉੱਪਰ ਕਾਰਵਾਈ ਕਿਸੇ ਦਬਾਅ ਕਾਰਨ ਕੀਤੀ ਗਈ ਹੈ। ਉਨ੍ਹਾਂ ਡੀਜੀਪੀ ਪੁਲਿਸ ਤੋਂ ਮੰਗ ਕੀਤੀ ਕਿ ਇਸ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਤੇ 31 ਸਾਲ ਦੀ ਬੇਦਾਗ ਸਰਵਿਸ ਨੂੰ ਧਿਆਨ ‘ਚ ਰੱਖਦਿਆਂ ਉਨ੍ਹਾਂ ਦੀ ਜ਼ਬਰੀ ਸੇਵਾਮਕਤੀ ਦੇ ਆਰਡਰ ਕੈਂਸਲ ਕੀਤੇ ਜਾਣ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਆਰਡਰ ਕੈਂਸਲ ਨਾ ਕੀਤੇ ਤਾਂ ਇਨਸਾਫ਼ ਲਈ ਮਜ਼ਬੂਰਨ ਹਾਈਕੋਰਟ ਦਾ ਦਰਬਾਜਾ ਖੜ੍ਹਕਾਉਣਗੇ।