Breaking News

ਗੈਗਸਟਰਾਂ ਨੂੰ ਪਨਾਹ ਤੇ ਅਸਲਾ ਖਰੀਦਣ ‘ਚ ਮੱਦਦ ਦੇਣ ਦੇ ਦੋਸ਼ ‘ਚ ਦੋ ਨਾਮਜ਼ਦ

ਲਖਵੀਰ ਸਿੰਘ ਮੋਗਾ, 
ਨਾਭਾ ਜੇਲ੍ਹ ‘ਚੋਂ ਭੱਜੇ ਗੈਗਸਟਰਾਂ ਨੂੰ ਘਰ ਵਿੱਚ ਪਨਾਹ ਦੇਣ ਅਤੇ ਅਸਲਾ ਖਰੀਦਣ ਲਈ ਮਾਲੀ ਮੱਦਦ ਦੇਣ ਦੇ ਦੋਸ਼ ‘ਚ ਥਾਣਾ ਅਜੀਤਵਾਲ ਪੁਲਿਸ ਵੱਲੋਂ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਅਜੀਤਵਾਲ ਦੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਪਟਿਆਲਾ ਦੇ ਪੱਤਰ ਨੰਬਰ 4308 ਸੀ-3 ਮਿਤੀ 14 ਫਰਵਰੀ 2017 ਮੁਤਾਬਕ ਕੁਲਤਾਰ ਸਿੰਘ ਉਰਫ ਗੋਲਡੀ ਵਾਸੀ ਢੁੱਡੀਕੇ ਅਤੇ ਗੁਰਵਿੰਦਰ ਸਿੰਘ ਉਰਫ ਗੋਰੀ ਵਾਸੀ ਦਸਮੇਸ਼ ਨਗਰ ਮੋਗਾ ਨੇ ਨਾਭਾ ਜੇਲ੍ਹ ਵਿੱਚੋਂ ਭੱਜੇ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋ ਅਤੇ ਉਸ ਦੇ ਸਾਥੀਆਂ ਨੂੰ ਘਰ ਵਿੱਚ ਪਨਾਹ ਦਿੱਤੀ ਅਤੇ ਉਹਨਾਂ ਦਾ ਰਹਿਣ ਸਹਿਣ ਅਤੇ ਅਸਲਾ ਖਰੀਦਣ ਲਈ ਮਾਲੀ ਤੌਰ ‘ਤੇ ਮੱਦਦ ਕੀਤੀ ਹੈ।

ਪ੍ਰਸਿੱਧ ਖਬਰਾਂ

To Top