ਕੁੱਲ ਜਹਾਨ

ਗ੍ਰੀਨ ਇਕੋਨਾਮੀ ‘ਚ ਵਾਧੇ ਲਈ ਭਾਰਤੀ ਬੈਂਕਰ ਸਨਮਾਨਿਤ

ਦੁਬਈ, (ਏਜੰਸੀ) ਕਤਰ ਸਥਿਤ ਭਾਰਤੀ ਬੈਂਕਰ ਨੂੰ ਵਾਤਾਵਰਣ-ਅਨੁਕੂਲ ਗਤੀਵਿਧੀਆਂ ‘ਚ ਉਨ੍ਹਾਂ ਦੇ ਯੋਗਦਾਨ ਅਤੇ ਗ੍ਰੀਨ ਇਕੋਨਾਮੀ ਨੂੰ ਬੜਾਵਾ ਦੇਣ ਲਈ ‘ਗ੍ਰੀਨ ਇਕੋਨਾਮੀ ਵਿਜਨੇਰੀ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ ਆਰ ਸੀਤਾਰਮ ਦੋਹਾ ਬੈਂਕ ‘ਚ ਗੁਰੱਪ ਸੀਈਓ ਹਨ ਸੋਮਵਾਰ ਨੂੰ ਰੋਮ ‘ਚ ਹੋਏ ਯੂਨੀਅਨ ਆਫ ਅਰਬ ਬੈਂਕਸ ਇੰਟਰਨੈਸ਼ਨਲ ਬੈਂਕਿੰਗ ਸਮਿਟ ‘ਚ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਯੂਨੀਅਨ ਆੱਫ ਅਰਬ ਬੈਂਕਸ ਦੇ ਪ੍ਰਧਾਨ ਮੁਹੰਮਦ ਜਰਾਹ ਅਲ-ਸਬਾਹ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਇਹ ਸਨਮਾਨ ਉਨ੍ਹਾਂ ਨੂੰ ਪਿਛਲੇ ਦੋ ਦਹਾਕਿਆਂ ‘ਚ ਵਾਤਾਵਰਨ-ਅਨੁਕੂਲ ਗਤੀਵਿਧੀਆਂ ‘ਚ ਉਨ੍ਹਾਂ ਦੇ ਯੋਗਦਾਨ ਅਤੇ ਗ੍ਰੀਨ ਇਕੋਨਾਮੀ ਨੂੰ ਬੜਾਵਾ ਦੇਣ ਲਈ ਦਿੱਤਾ ਗਿਆ ਹੈ ਸੀਤਾਰਮਨ ਦੇ ਨਾਂਅ ਕਈ ਡਾਕਟਰੇਟ ਉਪਾਦੀਆਂ ਵੀ ਹਨ

ਪ੍ਰਸਿੱਧ ਖਬਰਾਂ

To Top