ਘਰੇ ਬਣਾਓ ਤੇ ਖੁਆਓ

0
potato sweet dish

ਆਲੂ ਰਸਗੁੱਲਾ

ਸਮੱਗਰੀ:

ਅੱਧਾ ਕਿੱਲੋ ਆਲੂ, 2 ਚਮਚ ਕਿਸ਼ਮਿਸ਼, 1 ਕੱਪ ਘਿਓ, 1 ਕੱਪ ਮਲਾਈ, 2 ਚਮਚ ਮੈਦਾ, 1 ਚਮਚ ਛੋਟੀ ਇਲਾਇਚੀ ਪਾਊਡਰ, ਸਵਾਦ ਅਨੁਸਾਰ ਨਮਕ

ਤਰੀਕਾ:

ਸਭ ਤੋਂ ਪਹਿਲਾਂ ਆਲੂਆਂ ਨੂੰ ਧੋ ਕੇ ਕੂਕਰ ‘ਚ ਉਬਾਲ ਲਓ ਆਲੂ ਨੂੰ ਛਿੱਲ ਕੇ ਕੱਦੂਕਸ਼ ਕਰ ਲਓ ਤੇ ਇਸ ਵਿਚ ਮੈਦਾ, ਕੱਟੇ ਹੋਏ ਮੇਵੇ ਤੇ ਖੋਆ ਮਿਲਾ ਦਿਓ ਹੁਣ ਤਿਆਰ ਮਿਸ਼ਰਨ ਦੇ ਛੋਟੇ-ਛੋਟੇ ਗੋਲੇ ਬਣਾ ਲਓ ਇਸ ਤੋਂ ਬਾਅਦ ਦੋ ਤਾਰ ਦੀ ਚਾਸ਼ਨੀ ਤਿਆਰ ਕਰ ਲਓ ਹੁਣ ਕੜਾਹੀ ‘ਚ ਘਿਓ ਗਰਮ ਕਰੋ ਤੇ ਉਸ ਵਿਚ ਤਿਆਰ ਆਲੂ ਦੇ ਰਸਗੁੱਲਿਆਂ ਨੂੰ ਗੁਲਾਬੀ ਤਲ਼ ਲਓ ਤਲ਼ੇ ਹੋਏ ਰਸਗੁੱਲਿਆਂ ਨੂੰ 10 ਮਿੰਟ ਲਈ ਚਾਸ਼ਨੀ ‘ਚ ਡੁਬੋ ਕੇ ਰੱਖ ਦਿਓ ਆਲੂ ਦਾ ਰਸਗੁੱਲਾ ਤਿਆਰ ਹੈ ਰਸਗੁੱਲਿਆਂ ‘ਤੇ ਮਲਾਈ ਲਾ ਕੇ ਸਰਵਿੰਗ ਡਿਸ਼ ‘ਚ ਕੱਢ ਕੇ ਪਰੋਸੋ