ਘਰੇ ਬਣਾਓ ਤੇ ਖੁਆਓ

0
caukiflower dish

ਗੋਭੀ ਕੀਮਾ

ਸਮੱਗਰੀ:

1 ਕਿੱਲੋ ਫੁੱਲ ਗੋਭੀ, ਅੱਧਾ ਕਿੱਲੋ ਮਟਰ, 250 ਗ੍ਰਾਮ ਟਮਾਟਰ, 200 ਗ੍ਰਾਮ ਪਿਆਜ, 20 ਗ੍ਰਾਮ ਅਦਰਕ, ਜ਼ਰੂਰਤ ਅਨੁਸਾਰ ਤੇਲ, ਅੱਧਾ ਚਮਚ ਕਾਲੀ ਮਿਰਚ, ਇੱਕ ਇੰਚ ਟੁਕੜਾ ਸਾਬਤ ਦਾਲਚੀਨੀ, 6-7 ਲੌਂਗ, ਇੱਕ ਚਮਚ ਸਾਬਤ ਧਨੀਆ, ਇੱਕ ਚਮਚ ਜੀਰਾ, ਅੱਧਾ ਚਮਚ ਹਲਦੀ, ਨਮਕ ਅਤੇ ਮਿਰਚ ਸਵਾਦ ਅਨੁਸਾਰ, ਸਜਾਉਣ ਲਈ ਹਰਾ ਧਨੀਆ

ਤਰੀਕਾ:

ਗੋਭੀ ਨੂੰ ਕੱਦੂਕਸ਼ ਕਰੋ ਅਤੇ ਕੜਾਹੀ ‘ਚ ਦੋ ਚਮਚ ਤੇਲ ਪਾ ਕੇ 5 ਮਿੰਟ ਤੱਕ ਭੁੰਨ੍ਹੋ ਮਟਰਾਂ ਨੂੰ ਪਾਣੀ ‘ਚ ਇੱਕ ਚਮਚ ਖੰਡ ਤੇ ਨਮਕ ਪਾ ਕੇ ਉਬਾਲੋ, ਜਦੋਂ ਤੱਕ ਮਟਰ ਗਲ ਨਾ ਜਾਣ ਪਿਆਜ ਨੂੰ ਬਰੀਕ ਕੱਟ ਲਓ ਹੁਣ ਕੜਾਹੀ ‘ਚੋਂ ਗੋਭੀ ਕੱਢ ਲਓ ਕੜਾਹੀ ‘ਚ ਤੇਲ ਪਾਓ ਅਤੇ ਪਿਆਜ਼ ਨੂੰ ਹਲਕਾ ਭੂਰਾ ਹੋਣ ਤੱਕ ਪਕਾਓ ਦੂਜੇ ਪਾਸੇ ਟਮਾਟਰ, ਅਦਰਕ ਅਤੇ ਸਾਰੇ ਮਸਾਲੇ ਬਰੀਕ ਪੀਸ ਲਓ ਜਦੋਂ ਪਿਆਜ ਹਲਕੇ ਭੂਰੇ ਪੱਕ ਜਾਣ, ਉਦੋਂ ਇਸ ‘ਚ ਹਲਦੀ, ਮਿਰਚ ਅਤੇ ਪੀਸੇ ਹੋਏ ਟਮਾਟਰ ਪਾ ਕੇ ਮਸਾਲਾ ਪਾਓ ਇਸ ਨੂੰ ਥੋੜ੍ਹੀ ਦੇਰ ਪਕਾਓ ਹੁਣ ਇਸ ‘ਚ ਗੋਭੀ ਅਤੇ ਉੱਬਲੇ ਹੋਏ ਮਟਰ ਪਾ ਕੇ ਪੰਜ ਮਿੰਟ ਤੱਕ ਪਕਾਓ ਗੋਭੀ ਕੀਮਾ ਹੁਣ ਤਿਆਰ ਹੈ ਕਟੋਰੀ ‘ਚ ਪਾ ਕੇ ਉਸ ਉੱਪਰ ਕੱਟਿਆ ਹੋਇਆ ਹਰਾ ਧਨੀਆ ਪਾਓ ਤੇ ਰੋਟੀ ਜਾਂ ਨਾਨ ਨਾਲ ਗਰਮਾ-ਗਰਮ ਪਰੋਸੋ