ਪੰਜਾਬ

ਘੱਲੂਘਾਰਾ ਦਿਵਸ ਮੌਕੇ ਸਰਕਾਰ ਵਿਰੋਧੀਆਂ ਵੱਲੋਂ ਹੰਗਾਮਾ

ਵਿਰੋਧੀ ਕਾਰਕੁਨਾਂ ਨੇ ਅਕਾਲੀ ਆਗੂਆਂ ਨਾਲ ਕੀਤੀ ਧੱਕਾਮੁੱਕੀ
ਅੰਮ੍ਰਿਤਸਰ,  (ਰਾਜਨ ਮਾਨ) ਸਾਕਾ ਨੀਲਾ ਤਾਰਾ ਦੀ 32ਵੀਂ ਵਰ੍ਹੇਗੰਢ ਵੀ ਹੰਗਾਮਾ ਭਰੀ ਰਹੀ ਸ੍ਰੋਮਣੀ ਅਕਾਲੀ ਦਲ ਖਿਲਾਫ ਇਕੱਠੇ ਹੋਏ ਗਰਮ ਖਿਆਲੀਆਂ ਨੇ ਨਾਅਰੇਬਾਜ਼ੀ ਕਰਦੇ ਹੋਏ ਅਕਾਲੀ ਆਗੂਆਂ ਨਾਲ ਧੱਕਾਮੁੱਕੀ ਵੀ ਕੀਤੀ ਪਰ ਅਕਾਲੀ ਆਗੂਆਂ ਵੱਲੋਂ ਟਕਰਾਓ ਤੋਂ ਪਾਸਾ ਵੱਟਣ ਨਾਲ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਹੋ ਗਿਆ ਅੱਜ ਸਵੇਰੇ ਜਦੋਂ ਜਥੇਦਾਰ ਗੁਰਬਚਨ ਸਿੰਘ ਕੌਮ ਦੇ ਨਾਂਅ ਸੰਦੇਸ਼ ਪੜ੍ਹਨ ਲੱਗੇ ਤਾਂ ਹਜ਼ਾਰਾਂ ਦੀ ਗਿਣਤੀ ਵਿਚ ਅਕਾਲ ਤਖਤ ਦੇ ਸਾਹਮਣੇ ਪੁੱਜੇ ਗਰਮ ਖਿਆਲੀਆਂ ਨੇ ਖਾਲਿਸਤਾਨ ਦੇ ਨਾਅਰਿਆਂ ਨਾਲ ਉਨ੍ਹਾਂ ਦੇ ਭਾਸ਼ਨ ਨੂੰ ਅਣਸੁਣਿਆ ਕਰ ਦਿੱਤਾ ਅਤੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਬੈਠੇ ਅਕਾਲੀ ਆਗੂਆਂ ਦਾ ਵਿਰੋਧ ਕਰਨਾ ਵੀ ਸ਼ੁਰੂ ਕਰ ਦਿੱਤਾ। ਇਹ ਅਕਾਲੀ ਆਗੂ ਗਰਮ ਖਿਆਲੀ ਆਗੂਆਂ ਨੂੰ ਰੋਕਣ ਲਈ ਦੇਰ ਰਾਤ ਦੇ ਹੀ ਇਥੇ ਬੈਠੇ ਸਨ। ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ, ਬਲਵਿੰਦਰ ਸਿੰਘ ਭੂੰਦਰ, ਵਿਰਸਾ ਸਿੰਘ ਵਲਟੋਹਾ, ਅਮਰਪਾਲ ਸਿੰਘ ਬੋਨੀ, ਐਮ.ਐਲ.ਏ ਰਵਿੰਦਰ ਸਿੰਘ ਬ੍ਰਹਮਪੁਰਾ, ਹਰਮੀਤ ਸਿੰਘ ਸੰਧੂ, ਦੇ ਨਾਲ ਜਦੋਂ ਗਰਮ ਖਿਆਲੀਏ ਬਹਿਸਣ ਲੱਗੇ ਤਾਂ ਅਕਾਲੀ ਲੀਡਰਸ਼ਿਪ ਨੇ ਝਗੜਾ ਕਰਨ ਤੋਂ ਕਿਨਾਰਾ ਕਰ ਲਿਆ ਇਸ ਸਮੇਂ ਕੁਝ ਅਕਾਲੀ ਵਿਧਾਇਕਾਂ ਦੇ ਨਾਲ ਧੱਕਾਮੁੱਕੀ ਵੀ ਹੋਈ ਅਤੇ ਇਕ ਅਕਾਲੀ ਵਿਧਾਇਕ ਦੀ ਪੱਗ ਵੀ ਲੱਥਣੋਂ ਮਸਾਂ ਬਚੀ। ਅਕਾਲੀ ਦਲ ਵਲੋਂ ਪਹਿਲਾਂ ਤੋਂ ਹੀ ਗਰਮ ਖਿਆਲੀਆਂ ਨਾਲ ਨਿੱਪਟਣ ਲਈ ਰਣਨੀਤੀ ਤਿਆਰ ਕੀਤੀ ਗਈ ਸੀ। ਯੂਥ ਅਕਾਲੀ ਦਲ ਤੇ ਐਸ.ਓ.ਆਈ. ਦੇ ਕਾਰਕੁੰਨਾਂ ਨੂੰ ਵੀ ਸੱਦਿਆਂ ਗਿਆ ਸੀ ਤਾਂ ਜੋ ਗਰਮ ਖਿਆਲੀਆਂ ਦਾ ਜੁਆਬ ਦਿੱਤਾ ਜਾ ਸਕੇ ਪਰ ਮੌਕੇ ‘ਤੇ ਅਕਾਲੀ ਦਲ ਵੱਲੋਂ ਟਕਰਾਓ ਨੂੰ ਟਾਲਣ ਦੀ ਰਣਨੀਤੀ ਅਪਣਾਈ ਗਈ ਜਿਸ ਨਾਲ ਵਿਰੋਧੀਆਂ ਨੂੰ ਉਕਸਾਵਾ ਨਾ ਮਿਲਣ ਨਾਲ ਹਿੰਸਕ ਝੜਪਾਂ ਤੋਂ ਬਚਾਅ ਹੋ ਗਿਆ ਇਸ ਦੌਰਾਨ ਸ਼ਹਿਰ ‘ਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਬਿਨਾ ਕਿਸੇ ਅਣਸੁਖਾਵੀਂ ਘਟਨਾ ਦੇ ਸਮਾਗਮ ਨਿਪਟ ਜਾਣ ਨਾਲ ਸਰਕਾਰ ਤੇ ਪੁਲਿਸ ਨੂੰ ਸੁੱਖ ਦਾ ਸਾਹ ਮਿਲਿਆ ਹੈ

ਪ੍ਰਸਿੱਧ ਖਬਰਾਂ

To Top