ਪੰਜਾਬ

ਘੱਲੂਘਾਰਾ ਦਿਵਸ ਸਬੰਧੀ ਅੰਮ੍ਰਿਤਸਰ ‘ਚ  ਸੁਰੱਖਿਆ ਪ੍ਰਬੰਧ ਕੀਤੇ ਸਖ਼ਤ

ਜਥੇਬੰਦੀਆਂ ਦੇ ਕਾਰਕੁਨ ਹਿਰਾਸਤ ‘ਚ ਲਏ
ਅੰਮ੍ਰਿਤਸਰ,  (ਰਾਜਨ ਮਾਨ) ਸਾਕਾ ਨੀਲਾ ਤਾਰਾ ਨੂੰ ਲੈ ਕੇ 6 ਜੂਨ ਨੂੰ ਮਨਾਏ ਜਾ ਰਹੇ ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਸ਼ਹਿਰ ਵਿੱਚ ਸੁਰੱਖਿਆ ਦੇ ਕਰੜੇ ਇੰਤਜ਼ਾਮ ਕੀਤੇ ਗਏ ਹਨ। ਭਾਰੀ ਗਿਣਤੀ ਵਿੱਚ ਨੀਮ ਫੌਜੀ ਦਸਤੇ ਸ਼ਹਿਰ ਤੇ ਇਸਦੇ ਬਾਹਰਲੇ ਹਿੱਸਿਆਂ ਵਿੱਚ ਤਾਇਨਾਤ ਕੀਤੇ ਗਏ ਹਨ। ਪੂਰਾ ਸ਼ਹਿਰ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਹੋਇਆ ਹੈ।
ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਦਰਬਾਰ ਸਾਹਿਬ ਵਿਖੇ ਮਨਾਏ ਜਾ ਰਹੇ ਇਸ ਦਿਹਾੜੇ ਨੂੰ ਲੈ ਕੇ ਪੁਲਿਸ ਵੱਲੋਂ ਕਈ ਆਗੂਆਂ ਦੀ ਫੜੋ-ਫੜੀ ਕੀਤੀ ਜਾ ਰਹੀ ਹੈ। ਦਰਬਾਰ ਸਾਹਿਬ ਦੇ ਅੰਦਰ ਤੇ ਬਾਹਰ ਪੁਲਿਸ ਵੱਲੋਂ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ। ਸ੍ਰੀ ਦਰਬਾਰ ਸਾਹਿਬ ਅੰਦਰ ਭਾਰੀ ਗਿਣਤੀ ਵਿੱਚ ਸਾਦੇ ਕੱਪੜਿਆਂ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ। ਪਿਛਲੇ ਸਾਲ ਵੀ ਇਸ ਸਮਾਗਮ ਮੌਕੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ  ਜਥੇਬੰਦੀਆਂ ਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵਿੱਚ ਤਕਰਾਰ ਹੋਇਆ ਸੀ। ਘੱਲੂਘਾਰਾ ਦਿਵਸ ਮੌਕੇ ਤੇ ਕੌਮ ਦੇ ਨਾਮ ਤੇ ਸੰਦੇਸ਼ ਕਿਹੜਾ ਜਥੇਦਾਰ ਪੜੇਗਾ ਇਸਨੂੰ ਲੈ ਕੇ ਭੰਬਲਭੂਸਾ ਬਣਿਆ ਹੋਇਆ ਹੈ। ਸਰਬੱਤ ਖਾਲਸਾ ਵਲੋਂ ਥਾਪੇ ਜਥੇਦਾਰ ਧਿਆਨ ਸਿੰਘ ਮੰਡ ਅਤੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੋਹਾਂ ਵਿਚੋਂ ਕਿਹੜਾ ਸੰਦੇਸ਼ ਪੜੇਗਾ ਇਹ ਫੈਸਲਾ ਨਹੀਂ ਹੋ ਰਿਹਾ। ਸਰਕਾਰ ਵੀ ਇਸ ਮੌਕੇ ਤੇ ਕੋਈ ਘਟਨਾ ਨਾ ਵਾਪਰੇ ਇਸਨੂੰ ਲੈ ਕੇ ਸੁਚੇਤ ਹੈ।
ਇਸ ਦਿਹਾੜੇ ਨੂੰ ਲੈ ਕੇ ਗਰਮਖਿਆਲੀ ਜਥੇਬੰਦੀਆਂ ਨੇ ਜਨਤਕ ਤੌਰ ‘ਤੇ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਹੈ। ਨੀਲਾ ਤਾਰਾ ਅ੍ਰਾਪੇਸ਼ਨ ਦੀ 32ਵੀਂ ਵਰੇਗੰਢ ਮੌਕੇ 6 ਜੂਨ ਨੂੰ ਅੰਮ੍ਰਿਤਸਰ ਬੰਦ ਦੇ ਦਿੱਤੇ ਗਏ ਸੱਦੇ ਬਾਰੇ  ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਘੱਲੂਘਾਰਾ ਦਿਵਸ ਸਬੰਧੀ ਸਾਹਿਤ ਅਤੇ ਪੋਸਟਰ ਵੰਡੇ ਜਾ ਰਹੇ ਹਨ ਕਈ ਥਾਵਾਂ ‘ਤੇ ਬੋਰਡ ਵੀ ਲਾਏ ਗਏ ਹਨ 6 ਜੂਨ ਨੂੰ ਕਾਰੋਬਾਰੀ ਅਦਾਰੇ, ਪੈਟਰੋਲ ਪੰਪ, ਵਿਦਿਅਕ ਅਦਾਰੇ, ਸਿਨੇਮਾ ਹਾਲ ਆਦਿ ਬੰਦ ਰੱਖਣ ਦਾ ਸੱਦਾ ਦਿੱਤਾ ਗਿਆ ਹੈ ਸੜਕੀ ਜਾਂ ਰੇਲ ਆਵਾਜਾਈ ਨਹੀਂ ਰੋਕੀ ਜਾਵੇਗੀ ਤੇ ਦਵਾਈਆਂ ਦੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ

ਪ੍ਰਸਿੱਧ ਖਬਰਾਂ

To Top