ਦੇਸ਼

ਚਾਰਾ ਘਪਲਾ : ਲਾਲੂ ਵਿਸ਼ੇਸ ਅਦਾਲਤ ਮੂਹਰੇ ਪੇਸ਼

ਰਾਂਚੀ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਬਹੁਚਰਚਿਤ ਅਰਬਾਂ ਰੁਪਏ ਦੇ ਚਾਰਾ ਘਪਲੇ ਦੇ ਇੱਕ ਮਾਮਲੇ ‘ਚ ਅੱਜ ਰਾਂਚੀ ਦੇ ਕੇਂਦਰੀ ਜਾਂਚ ਬਿਓਰੋ ਦੀ ਵਿਸ਼ੇਸ਼ ਅਦਾਲਤ ਦੇ ਸਾਹਮਣੇ ਪੇਸ਼ ਹੋਏ।
ਸੀਬੀਆਈ ਦੀ ਵਿਸ਼ੇਸ ਜੱਜ ਸ਼ਿਵਪਾਲ ਸਿੰਘ ਦੀ ਅਦਾਲਤ ‘ਚ ਚਾਰਾ ਘਪਲੇ ਦੇ ਨਿਯਮਿਤ ਮਾਮਲੇ 38ਏ/96 ਤਹਿਤ ਸ੍ਰੀ ਯਾਦਵ ਤੇ ਹੋਰ ਮੁਲਜ਼ਮ ਹਾਜ਼ਰ ਹੋਏ। ਚਾਰਾ ਘਪਲੇ ਦਾ ਇਹ ਮਾਮਲਾ ਦੁਮਕਾ ਖਜ਼ਾਨੇ ‘ਚੋਂ ਤਿੰਨ ਕਰੋੜ 31 ਲੱਖ ਰੁਪਏ ਦੀ ਗੈਰ ਕਾਨੂੰਨੀ ਨਿਕਾਸੀ ਨਾਲ ਜੁੜਿਆ ਹੈ।

ਪ੍ਰਸਿੱਧ ਖਬਰਾਂ

To Top