ਦੇਸ਼

‘ਚਾਰਾ ਘਪਲੇ’ ਨਾਲ ਜੁੜੀਆਂ ਫ਼ਾਇਲਾਂ ਗਾਇਬ

ਭਾਜਪਾ ਨੇ ਨੀਤਿਸ਼ ਨੂੰ ਘੇਰਿਆ

ਪਟਨਾ। ਬਿਹਾਰ ਪਸ਼ੂ ਪਾਲਣ ਵਿਭਾਗ ਦੇ ਦਫ਼ਤਰ ‘ਚੋਂ ਕੁਝ ਅਹਿਮ ਫ਼ਾਇਲਾਂ ਕਥਿਤ ਤੌਰ ‘ਤੇ ਗਾਇਬ ਹੋ ਗਈਆਂ ਹਨ। ਸੂਤਰਾਂ ਮੁਤਾਬਕ ਗਾਇਬ ਹੋਈਆਂ ਫਾਇਲਾਂ 90 ਦੇ ਦਹਾਕੇ ‘ਚ ਹੋਏ ਚਾਰਾ ਘਪਲੇ ਨਾਲ ਜੁੜੀਆਂ ਹੋਈਆਂ ਹਨ। ਇਸ ਮਾਮਲੇ ‘ਚ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਇਸ ਪੂਰੇ ਮਾਮਲੇ ‘ਤੇ ਭਾਜਪਾ ਦੇ ਆਗੂ ਨਿਤਿਨ ਨਵੀਨ ਨੇ ਨੀਤਿਸ਼ ਕੁਮਾਰ ਦੀ ਅਗਵਾਈ ‘ਚ ਚੱਲ ਰਹੀ ਮਹਾਗਠਜੋੜ ਸਰਕਾਰ ਦੀ ਕਾਰਜਪ੍ਰਣਾਲੀ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਪੁੱਛਿਆ ਹੈ ਕਿ ਕੀ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੀਤਿਸ਼ ਕੁਮਾਰ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਕਿਵੇਂ ਅਤੇ ਕਿਉਂ ਲਾਲੂ ਪ੍ਰਸਾਦ ਯਾਦਦ ਨੂੰ ਬਚਾ ਰਹੇ ਹਨ।
ਜ਼ਿਕਰਯੋਗ ਹੈ ਕਿ ਚਾਰਾ ਘਪਲਾ ਬਿਹਾਰ ਦੇ ਸਰਕਾਰੀ ਮਾਲੀਏ ‘ਚੋਂ ਕਰੋੜਾਂ ਰੁਪਏ ਦੀਆਂ ਵਿੱਤੀ ਬੇਨੇਮੀਆਂ ਨਾਲ ਜੁੜਿਆ ਹੋਇਆ ਹੈ। ਘਪਲਾ ਲਾਲੂ ਦੇ ਬਿਹਾਰ ਦੇ ਮੁੱਖ ਮੰਤਰੀ ਰਹਿਣ ਦੌਰਾਨ ਹੋਇਆ ਸੀ।  1990 ਤੋਂ 1997 ਦਰਮਿਆਨ ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਪਸ਼ੂ ਪਾਲਣ ਵਿਭਾਗ ਨੇ ਕਥਿਤ ਤੌਰ ‘ਤੇ ਗ਼ਲਤ ਢੰਗ ਨਾਲ ਸਰਕਾਰੀ ਖਾਤੇ ‘ਚੋਂ ਲਗਭਗ 1 ਹਜ਼ਾਰ ਕਰੋੜ ਰੁਪਏ ਕਢਵਾ ਲਏ ਸਨ।

ਪ੍ਰਸਿੱਧ ਖਬਰਾਂ

To Top