Uncategorized

ਚੈੱਕ ਗਣਰਾਜ ਨੇ ਕ੍ਰੋਏਸ਼ੀਆ ਦਬੋਚਿਆ

ਸੇਂਟ ਅਟਿਅਨੇ (ਫਰਾਂਸ) ਚੈੱਕ ਗਣਰਾਜ ਦੇ ਟਾਮਸ ਨੇਸਿਡ ਦੀ ਸਟਾਪੇਜ ਟਾਈਮ ਦੀ ਪੈਨਲਟੀ ਨੇ ਯੂਰੋ ਕੱਪ ਫੁੱਟਬਾਲ ਟੂਰਨਾਮੈਂਟ ਦੇ ਉਤਰਾਅ-ਚੜ੍ਹਾਅ ਨਾਲ ਭਰੇ ਗਰੁੱਪ ਡੀ ਮੈਚ ‘ਚ ਕ੍ਰੋਏਸ਼ੀਆ ਨੂੰ ਸ਼ੁਰੂਆਤੀ ਵਾਧਾ ਬਣਾਉਣ ਦੇ ਬਾਵਜੂਦ 2-2 ਨਾਲ ਬਰਾਬਰੀ ‘ਤੇ ਰੋਕ ਦਿੱਤਾ
ਪ੍ਰਸ਼ੰਸਕਾਂ ਦੇ ਹੁੜਦੰਗ ਅਤੇ ਮੈਦਾਨ ‘ਤੇ ਸਮਾਨ ਸੁੱਟਣ ਕਾਰਨ ਰੁਕੇ ਰਹੇ ਇਸ ਮੈਚ ‘ਚ ਕ੍ਰੋਏਸ਼ੀਆ ਨੇ ਮੈਚ ਦੀ ਸ਼ੁਰੂਆਤ ‘ਚ ਦਬਦਬਾ ਬਣਾਉਂਦਿਆਂ ਇਵਾਨ ਪੇਰਿਸਿਕ ਦੇ 37ਵੇਂ ਮਿੰਟ ‘ਚ ਕੀਤੇ ਗਏ ਗੋਲ ਦੀ ਬਦੌਲਤ ਪਹਿਲੇ ਹਾਫ਼ ‘ਚ 1-0 ਨਾਲ ਵਾਧਾ ਬਣਾ ਲਿਆ ਇਸ ਤੋਂ ਬਾਅਦ ਇਵਾਨ ਰੈਕਿਟਿਕ ਨੇ ਦੂਜੇ ਹਾਫ਼ ਦੇ 59ਵੇਂ ਮਿੰਟ ‘ਚ ਮਾਸੇਰਲੋ ਬ੍ਰੋਜੋਵਿਕ ਦੇ ਪਾਸ ‘ਤੇ ਗੋਲ ਕਰਦਿਆਂ ਇਸ ਵਾਧੇ ਨੂੰ 2-0 ਕਰਕੇ ਚੈੱਕ ਗਣਰਾਜ ਨੂੰ ਪੂਰੀ ਤਰ੍ਹਾਂ ਦਬਾਅ ‘ਚ ਲਿਆ ਦਿੱਤਾ ਆਪਣੇ ਪਿਤਾ ਦੇ ਦੇਹਾਂਤ ਤੋਂ ਬਾਅਦ ਕ੍ਰੋਏਸ਼ੀਆਈ ਕਪਤਾਨ ਡਾਰੀਓ ਸਰਨਾ ਨੇ ਬੇਹੱਦ ਭਾਵੁਕ ਅਤੇ ਨਮ ਅੱਖਾਂ ਨਾਲ ਇਸ ਮੈਚ ਨੂੰ ਖੇਡਿਆ ਅਤੇ ਕ੍ਰੋਏਸ਼ੀਆਈ ਟੀਮ ਪੂਰੀ ਤਰ੍ਹਾਂ ਮੈਚ ‘ਚ ਛਾਈ ਰਹੀ ਪਰ ਬਦਲ ਖਿਡਾਰੀ ਮਿਲਾਨ ਸਕੋਡਾ ਨੇ ਮੈਚ ਦੇ 14 ਮਿੰਟ ਬਾਕੀ ਰਹਿੰਦਿਆਂ ਟਾਮਸ ਰੋਸਿਕੀ ਦੇ ਪਾਸ ‘ਤੇ ਗੋਲ ਕਰਕੇ ਚੈੱਕ ਟੀਮ ਨੂੰ ਲਾਈਫ਼ਲਾਈਨ ਦੇ ਦਿੱਤੀ ਇਸ ਤੋਂ ਬਾਅਦ ਰੈਫਰੀ ਮਾਰਕ ਕਲੈਟੇਨਬਰਗ ਨੇ ਚੈੱਕ ਟੀਮ ਨੂੰ ਇੰਜਰੀ ਟਾਈਮ ‘ਚ ਪੈਨਲਟੀ ਦਿੱਤੀ ਤਾਂ ਨੇਸਿਡ ਨੇ ਇਸ ਦਾ ਪੂਰਾ ਫਾਇਦਾ ਲੈਂਦਿਆਂ ਬਰਾਬਰੀ ਦਾ ਗੋਲ ਕਰਕੇ ਕ੍ਰੋਏਸ਼ੀਆਈ ਦਾ ਦਿਲ ਤੋੜ ਦਿੱਤਾ

ਪ੍ਰਸਿੱਧ ਖਬਰਾਂ

To Top