ਚੋਣ ਪ੍ਰਚਾਰ ਦੇ ਆਖਰੀ ਦਿਨ ਨੋਨੀ ਮਾਨ ਨੇ ਕੀਤਾ ਪਿੰਡਾਂ ਦਾ ਦੌਰਾ

ਸੱਚ ਕਹੂੰ ਨਿਊਜ਼
ਗੁਰੂਹਰਸਹਾਏ,
ਵਿਧਾਨ ਸਭਾ ਚੋਣ ਵਿੱਚ ਹਲਕਾ ਗੁਰੂਹਰਸਹਾਏ ਤੋਂ ਵਿਕਾਸ ਕੰਮਾਂ ਦੇ ਨਾਂਅ ਹੇਠ ਲੋਕ ਕਚਹਿਰੀ ਵਿੱਚ ਨਿੱਤਰੇ ਅਕਾਲੀ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਵੱਲੋਂ ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਜਿਥੇ ਹਲਕੇ ਦੇ ਹਰੇਕ ਪਿੰਡ, ਵਾਰਡ ਦਾ ਚੁਣਾਵੀ ਦੌਰਾ ਕੀਤਾ ਗਿਆ ਪਿੰਡ ਪਿੱਪਲੀ ਚੱਕ ਪੁੱਜਣ ‘ਤੇ ਸ੍ਰੀ ਨੋਨੀ ਮਾਨ ਦਾ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਪਿੰਡ ਵਾਸੀਆਂ ਸੁਖਜਿੰਦਰ ਸਿੰਘ, ਰਜਿੰਦਰ ਸਿੰਘ, ਬਲਬੀਰ ਸਿੰਘ, ਸਵਰਨ ਸਿੰਘ ਗੁਰਚਰਨ ਸਿੰਘ, ਪਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ ਨੇ ਨੋਨੀ ਮਾਨ ਨੂੰ ਵਿਕਾਸ ਦਾ ਮਸੀਹਾ ਗਰਦਾਨਦਿਆਂ ਆਪਣੀ ਵੋਟ ਉਨ੍ਹਾਂ ਨੂੰ ਪਾਉਣ ਦਾ ਐਲਾਨ ਕੀਤਾ
ਇਸ ਤੋਂ ਇਲਾਵਾ ਪਰਿਵਾਰਿਕ ਮੈਂਬਰਾਂ ਵੱਲੋਂ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਨੋਨੀ ਮਾਨ ਲਈ ਵੋਟਾਂ ਮੰਗੀਆਂ ਗਈਆਂ ਆਪਣੇ ਛੋਟੇ ਭਰਾ ਨੋਨੀ ਮਾਨ ਦੀ ਜਿੱਤ ਲਈ ਪੇਕੇ ਪਿੰਡ ਪਹੁੰਚੀ ਭੈਣ ਪਰਵਿੰਦਰ ਕੌਰ ਵੱਲੋਂ ਜਿੱਥੇ ਹਲਕੇ ਦੇ ਪਿੰਡਾਂ ਵਿੱਚ ਪਹੁੰਚ ਕੇ ਵੋਟਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪਾਉਣ ਦੀ ਅਪੀਲ ਕੀਤੀ। ਇਸੇ ਤਰ੍ਹਾਂ ਵਰਦੇਵ ਮਾਨ ਦੇ ਭਰਾ ਬੌਬੀ ਮਾਨ ਨੇ ਪਿੰਡ ਸਵਾਹ ਵਾਲਾ, ਬੂਰ ਵਾਲਾ, ਅਮੀਰ ਖਾਸ ਆਦਿ ਦਰਜਨਾਂ ਪਿੰਡਾਂ ਦੇ ਦੌਰੇ ਦੌਰਾਨ  ਲੋਕਾਂ ਨੂੰ  ਸ: ਨੋਨੀ ਮਾਨ ਦੀ ਜਿੱਤ ਲਈ ਵੋਟ ਪਾਉਣ ਦੀ ਅਪੀਲ ਕੀਤੀ। ਇਸੇ ਤਰ੍ਹਾਂ ਅੱਜ ਪਿੰਡਾਂ ਦੇ  ਦੌਰੇ ਦੌਰਾਨ ਵਰਦੇਵ ਮਾਨ ਦੀ ਭਰਜਾਈ ਬੀਬੀ ਰਾਜਪਾਲ ਕੌਰ ਮਾਨ ਪਤਨੀ ਗੁਰਸੇਵਕ ਸਿੰਘ ਕੈਸ਼ ਮਾਨ ਨੇ ਜਿੱਥੇ ਪਿੰਡ ਮੋਹਨ ਕੇ ਉਤਾੜ ਦੇ ਘਰ-ਘਰ ਵਿੱਚ ਪਹੁੰਚ ਕੀਤੀ, ਉਥੇ ਲੋਕਾਂ ਤੋਂ ਨੋਨੀ ਮਾਨ ਦੀ ਜਿੱਤ ਲਈ ਵੋਟ ਦੀ ਮੰਗ ਕੀਤੀ। ਇਸ ਤੋਂ ਇਲਾਵਾ ਬੀਬੀ ਨਰਿੰਦਰ ਕੌਰ ਮਾਨ ਅਤੇ ਵਰਦੇਵ ਮਾਨ ਦੇ ਬੇਟੇ ਹਰਪਿੰਦਰ ਮਾਨ ਨੇ ਆਪਣੇ ਪਿਤਾ ਦੀ ਜਿੱਤ ਲਈ ਵੋਟਰਾਂ ਨਾਲ ਸੰਪਰਕ ਕੀਤਾ