ਖੇਡ ਮੈਦਾਨ

ਚੰਡੀਗੜ੍ਹ ‘ਚ ਗ੍ਰਾਸ ਕੋਰਟ ‘ਤੇ ਹੋਵੇਗਾ ਡੇਵਿਸ ਕੱਪ ਮੁਕਾਬਲਾ

ਨਵੀਂ ਦਿੱਲੀ ( ਏਜੰਸੀ) ਭਾਰਤ 15 ਤੋਂ 17 ਜੁਲਾਈ ਤੱਕ ਚੰਡੀਗੜ੍ਹ ‘ਚ ਦ. ਕੋਰੀਆ ਖਿਲਾਫ਼ ਡੇਵਿਸ ਕੱਪ ਏਸ਼ੀਆ ਓਸੀਆਨਾ ਜੋਨ ਦੇ ਗਰੁੱਪ ਇੱਕ ਦੇ ਦੂਜੇ ਗੇੜ ਦਾ ਮੁਕਾਬਲਾ ਗ੍ਰਾਸ ਕੋਰਟ ‘ਤੇ ਖੇਡੇਗਾ ਇਸ ਮੁਕਾਬਲੇ ਨੂੰ ਜਿੱਤਣ ਵਾਲੀ ਟੀਮ ਵਿਸ਼ਵ ਗਰੁੱਪ ਪਲੇਆਫ਼ ‘ਚ ਜਗ੍ਹਾ ਬਣਾਵੇਗੀ ਅਖਿਲ ਭਾਰਤੀ ਟੈਨਿਸ ਫੈੱਡਰੇਸ਼ਨ ਦੇ ਚੇਅਰਮੈਨ ਅਨਿਲ ਖੰਨਾ ਨੇ ਸ਼ਨਿੱਚਰਵਾਰ ਨੂੰ ਇੱਥੇ ਆਰ ਕੇ ਖੰਨਾ ਟੈਨਿਸ ਸਟੇਡੀਅਮ ‘ਚ ਚੋਣ ਕਮੇਟੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰ ਸੰਮੇਲਨ ‘ਚ ਇਹ ਐਲਾਨ ਕੀਤਾ ਉਹਨਾਂ ਕਿਹਾ ਕਿ ਇਹ ਮੁਕਾਬਲਾ ਚੰਡੀਗੜ੍ਹ ‘ਚ ਗ੍ਰਾਸ ਕੋਰਟ ‘ਤੇ ਖੇਡਿਆ ਜਾਵੇਗਾ, ਕਿਉਂਕਿ ਕੋਰੀਆਈ ਖਿਡਾਰੀ ਜਿਆਦਾਤਰ ਸਿੰਥੇਟਿਕ ਕੋਰਟ ‘ਤੇ ਖੇਡਦੇ ਹਨ ਅਤੇ ਗ੍ਰਾਸ ਕੋਰਟ ‘ਤੇ ਖੇਡਣ ‘ਚ ਸਹਿਜ ਨਹੀਂ ਹਨ ਖੰਨਾ ਨੇ ਦੱਸਿਆ ਕਿ ਕਮੇਟੀ ਨੂੰ ਸੱਤ ਖਿਡਾਰੀਆਂ ਯੂਕੀ ਭਾਂਬਰੀ, ਸਾਕੇਤ ਮਿਨੈਨੀ, ਰਾਮਕੁਮਾਰ ਰਾਮਨਾਥਨ, ਰੋਹਨ ਬੋਪੰਨਾ, ਸੁਮਿਤ ਨਾਗਲ, ਜੇ ਵਿਸ਼ਣੂਵਰਧਨ ਅਤੇ ਲਿਏਂਡਰ ਪੇਸ ਦੀ ਇਸ ਮੁਕਾਬਲੇ ਲਈ ਮੌਜ਼ੂਦਗੀ ਦੇ ਪੱਤਰ ਮਿਲੇ ਹਨ

ਪ੍ਰਸਿੱਧ ਖਬਰਾਂ

To Top