Breaking News

ਚੰਦੂਮਾਜਰਾ ਨੇ ਕੀਤੀ ਸੁਖਬੀਰ ਦੇ ਕਮਾਂਡੋ ਨਾਲ ਕੀਤੀ ਧੱਕਾ ਮੁੱਕੀ

Chandumajra, Sukhbir, Commando

ਚਮਕੌਰ ਸਾਹਿਬ। ਸੁਖਬੀਰ ਬਾਦਲ ਦੀ ਚਮਕੌਰ ਸਾਹਿਬ ਵਿਖੇ ਰੈਲੀ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਇਕ ਕਮਾਂਡੋ ਨਾਲ ਧੱਕਾ-ਮੁੱਕੀ ਕਰਨ ਦੀ ਵੀਡੀਓ ਸਾਹਮਣੇ ਆਈ ਹੈ। ਦਰਅਸਲ ਚੰਦੂਮਾਜਰਾ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੰਚ ‘ਤੇ ਮੌਜੂਦ ਸਨ। ਉੱਧਰ ਭਾਜਪਾ ਦੇ ਸਾਬਕਾ ਆਗੂ ਪਰਵੇਸ਼ ਗੋਇਲ ਸਟੇਜ ‘ਤੇ ਜਾਣਾ ਚਾਹੁੰਦੇ ਸਨ ਪਰ ਕਮਾਂਡੋ ਨੇ ਉਨ੍ਹਾਂ ਨੂੰ ਸਟੇਜ ‘ਤੇ ਜਾਣ ਤੋਂ ਰੋਕ ਦਿੱਤਾ। ਕਮਾਂਡੋ ਦੇ ਰੋਕਣ ਦੀ ਦੇਰ ਸੀ ਕਿ ਗੁੱਸੇ ਵਿਚ ਲਾਲ-ਪੀਲੇ ਹੋਏ ਚੰਦੂਮਾਜਰਾ ਖੁਦ ਸਟੇਜ ਤੋਂ ਉੱਠ ਕੇ ਆਏ ਅਤੇ ਉਨ੍ਹਾਂ ਨੇ ਕਮਾਂਡੋ ਨੂੰ ਧੱਕਾ ਮਾਰ ਕੇ ਪਿਛਾਂਹ ਕਰ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top