ਛੋਲੇ ਦੇ ਛਿਲਕਿਆਂ ਦੇ ਭਰੇ ਕੈਂਟਰ ‘ਚੋਂ 7 ਕੁਇੰਟਲ ਭੁੱਕੀ ਬਰਾਮਦ

ਅਸ਼ੋਕ ਗਰਗ/ ਮਨਜੀਤ ਨਰੂਆਣਾ
ਬਠਿੰਡਾ/ ਸੰਗਤ ਮੰਡੀ, 
ਸੀਆਈਏ ਸਟਾਫ਼  ਬਠਿੰਡਾ ਦੀ ਟੀਮ ਨੇ  ਅੱਜ ਬਠਿੰਡਾ-ਡੱਬਵਾਲੀ ਕੌਮੀ ਮਾਰਗ ‘ਤੇ ਪਿੰਡ ਕਿਸ਼ਨਪੁਰਾ ਕੋਲ ਨਾਕੇਬੰਦੀ ਦੌਰਾਨ ਛੋਲੇ ਦੇ ਛਿਲਕਿਆਂ ਦੇ ਭਰੇ ਇੱਕ ਕੈਂਟਰ ‘ਚੋਂ ਸੱਤ ਕੁਇੰਟਲ ਭੁੱਕੀ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ ਡਰਾਇਵਰ ਮੌਕੇ ‘ਤੇ ਕੈਂਟਰ ਛੱਡ ਕੇ ਭੱਜਣ ਵਿੱਚ ਸਫ਼ਲ
ਹੋ ਗਿਆ
ਪੁਲਿਸ ਵੱਲੋਂ 9 ਦਿਨਾਂ ਦੇ ਵਕਫ਼ੇ ਅੰਦਰ ਪੰਜਾਬ ‘ਚ ਦਾਖਲ ਹੁੰਦੀ ਭੁੱਕੀ ਦੀ ਇਹ ਦੂਜੀ ਖੇਪ ਬਰਾਮਦ ਕੀਤੀ ਹੈ ਸੀਆਈਏ ਸਟਾਫ਼ 2 ਦੇ ਸਬ ਇੰਸਪੈਕਟਰ ਗੁਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਖੁਫੀਆਂ ਸੂਚਨਾ ਮਿਲਣ ‘ਤੇ ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ‘ਤੇ ਪਿੰਡ ਕੁਟੀ ਕਿਸ਼ਨਪੁਰਾ ਕੋਲ ਨਾਕਾਬੰਦੀ ਕੀਤੀ ਹੋਈ ਸੀ। ਉਨ੍ਹਾਂ ਕਿਹਾ ਕਿ ਡੱਬਵਾਲੀ ਵੱਲੋਂ ਆÀੁਂਦੇ ਕੈਂਟਰ ਡਰਾਇਵਰ ਨੇ ਜਦ ਉਕਤ ਪਿੰਡ ਕੋਲ ਪੁਲਿਸ ਦੀ  ਨਾਕਾਬੰਦੀ ਦੇਖੀ ਤਾਂ ਉਹ ਨਾਕੇ ਤੋਂ ਥੋੜ੍ਹੀ ਪਿਛੇ ਕੈਂਟਰ ਛੱਡ ਕੇ ਫਰਾਰ ਹੋ ਗਿਆ। ਜਦੋਂ ਪੁਲਿਸ ਵੱਲੋਂ ਕੈਂਟਰ ਦਾ ਡਾਲਾ ਖੋਲ੍ਹ ਕੇ ਦੇਖਿਆ ਗਿਆ ਤਾਂ ਉਸ ‘ਚ ਛੋਲਿਆ ਦੇ ਛਿਲਕੇ ਦੇ ਦੋ ਸੌ ਗੱਟੇ ਭਰੇ ਹੋਏ ਸਨ। ਪੁਲਿਸ ਨੂੰ ਸ਼ੱਕ ਪੈਣ ‘ਤੇ ਜਦ ਛੋਲਿਆਂ ਦੇ ਛਿਲਕੇ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਤਾਂ ਉਸ ‘ਚ ਹੇਠਾਂ ਲੁਕਾ  ਕੇ ਰੱਖੀਆਂ ਭੁੱਕੀ ਦੀਆਂ 20 ਬੋਰੀਆਂ ਬਰਾਮਦ ਹੋਈਆਂ। ਵਜਨ ਕਰਨ ‘ਤੇ ਇੱਕ ਬੋਰੀ ਦਾ ਭਾਰ 35 ਕਿੱਲੋਂ ਨਿੱਕਲਿਆ। ਪੁਲਿਸ ਵੱਲੋਂ ਕੈਂਟਰ ਦੀ ਜਾਂਚ ਕਰਨ ‘ਤੇ ਉਸ ‘ਚੋਂ ਇੱਕ ਆਰ.ਸੀ. ਮਿਲੀ ਜੋ ਕਿ ਕਿਰਨਦੀਪ ਸਿੰਘ ਪੁੱਤਰ ਮਨਿੰਦਰ ਸਿੰਘ ਬਾਜੀਗਰ ਬਸਤੀ ਫਰੀਦਕੋਟ ਦੇ ਨਾਂ ‘ਤੇ ਸੀ। ਪੁਲਿਸ ਵੱਲੋਂ ਕੈਂਟਰ ਨੂੰ ਕਬਜ਼ੇ ‘ਚ ਲੈ ਕੇ ਫਰਾਰ ਕੈਂਟਰ ਡਰਾਇਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ 9 ਦਿਨ ਪਹਿਲਾ ਵੀ ਸੀਆਈਏ ਸਟਾਫ਼ ਵੱਲੋਂ ਲੂਣ ਦੇ ਭਰੇ ਟਰੱਕ ‘ਚੋਂ 60 ਕਿੱਲੋਂ ਭੁੱਕੀ ਬਰਾਮਦ ਕੀਤੀ ਗਈ ਸੀ।