ਦੇਸ਼

ਛੱਤੀਸਗੜ੍ਹ : ਅਜੀਤ ਜੋਗੀ ਵੱਲੋਂ ਪਾਰਟੀ ਬਣਾਉਣ ਦੀ ਧਮਕੀ

ਨਵੀਂ ਦਿੱਲੀ। ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਦੇ ਸੀਨੀਅਰ ਆਗੂ ਅਜੀਤ ਜੋਗੀ ਜਲਦ ਹੀ ਕਾਂਗਰਸ ਨੂੰ ਅਲਵਿਦਾ ਕਹਿ ਸਕਦੇ ਹਨ। ਉਹ ਹੁਣ ਸੂਬੇ ‘ਚ ਕਾਂਗਰਸ ਅਤੇ ਭਾਜਪਾ ਤੋਂ ਵੱਖਰੀ ਤੀਜੀ ਪਾਰਟੀ ਬਣਾਉਣ ਦੇ ਮੂਡ ‘ਚ ਦਿਖਾਈ ਦੇ ਰਹੇ ਹਨ। ਚਰਚੇ ਹਨ ਕਿ ਰਾਹੁਲ ਗਾਂਧੀ ਨੂੰ ਜਲਦ ਹੀ ਕਾਂਗਰਸ ਉਪ ਪ੍ਰਧਾਨ ਬਣਾਇਆ ਜਾ ਸਕਦਾ ਹੈ ਅਜਿਹੇ ‘ਚ ਅਜੀਤ ਜੋਗੀ ਦਾ ਇਸ ਪਾਰਟੀ ‘ਚੋਂ ਨਿਕਲਣਾ ਰਾਹੁਲ ਦੀ ਅਗਵਾਈ ‘ਤੇ ਸਵਾਲੀਆ ਨਿਸ਼ਾਨਾ ਖੜ੍ਹਾ ਕਰ ਸਕਦਾ ਹੈ। ਇੱਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਅਜੀਤ ਜੋਗੀ ਨੇ ਕਿਹਾ ਕਿ ,’ ਮੇਰੇ ਸ਼ੁਭਚਿੰਤਕ ਚਾਹੁੰਦੇ ਹਨ ਕਿ ਮੈਂ ਕਾਂਗਰਸ ਤੋਂ ਵੱਖ ਹੋ ਜਾਵਾਂ।’
ਜ਼ਿਕਰਯੋਗ ਹੈ ਕਿ ਪਾਰਟੀ ‘ਚ ਕਾਫ਼ੀ ਸਮੇਂ ਤੋਂ ਅਜੀਤ ਜੋਗੀ ਹਾਸ਼ੀਏ ‘ਤੇ ਚੱਲ ਰਹੇ ਹਨ। ਅੰਤਾਗੜ੍ਹ ਟੇਪ ਕਾਂਡ ਕਾਰਨ ਜੋਗੀ ਦੇ ਬੇਟੇ ਅਮਿਤ ਜੋਗੀ ਨੂੰ ਸੂਬਾ ਕਾਂਗਰਸ ਨੇ ਕੱਢ ਦਿੱਤਾ ਸੀ।

ਪ੍ਰਸਿੱਧ ਖਬਰਾਂ

To Top