ਛੱਤੀਸਗੜ੍ਹ ‘ਚ ਵੀ ਟੈਕਸ ਫ੍ਰੀ ਹੋਈ ‘ਹਿੰਦ ਕਾ ਨਾਪਾਕ ਕੋ ਜਵਾਬ’

ਸੱਚ ਕਹੂੰ ਨਿਊਜ਼ ਨਵੀਂ ਦਿੱਲੀ,
ਹਰਿਆਣਾ ਤੇ ਰਾਜਸਥਾਨ ਸੂਬਿਆਂ ਤੋਂ ਬਾਅਦ ਹੁਣ ਛੱਤੀਸਗੜ੍ਹ ਸਰਕਾਰ ਨੇ ਵੀ ‘ਹਿੰਦ ਕਾ ਨਾਪਾਕ ਕੋ ਜਵਾਬ’ (ਐੱਮਐੱਸਜੀ ਲਾਇਨ ਹਾਰਟ-2) ਫਿਲਮ ਨੂੰ ਛੱਤੀਸਗੜ੍ਹ ‘ਚ ਛੇ ਮਹੀਨਿਆਂ ਲਈ ਟੈਕਸ ਫ੍ਰੀ ਕਰ ਦਿੱਤਾ ਹੈ
ਇਸ ਤੋਂ ਪਹਿਲਾਂ ਹਰਿਆਣਾ ਤੇ ਰਾਜਸਥਾਨ ਵੀ ਫਿਲਮ ਨੂੰ ਟੈਕਸ ਫ੍ਰੀ ਕਰ ਚੁੱਕੇ ਹਨ ਪੰਜ ਦਿਨਾਂ ਦੇ ਅੰਦਰ ਇਹ ਫਿਲਮ 78 ਕਰੋੜ ਤੋਂ ਵੀ ਜ਼ਿਆਦਾ ਬਿਜਨੈੱਸ ਦਾ ਅੰਕੜਾ ਪਾਰ ਕਰ ਚੁੱਕੀ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਚੌਥੀ ਫਿਲਮ ਪਿਛਲੇ 6 ਦਿਨਾਂ ਤੋਂ ਸਿਨੇਮਾ ਜਗਤ ‘ਚ ਧੁੰਮਾਂ ਪਾ ਰਹੀ ਹੈ ਫਿਲਮ ਪ੍ਰਤੀ ਦਰਸ਼ਕਾਂ ਦੇ ਲਗਾਤਾਰ ਵਧ ਰਹੇ ਕ੍ਰੇਜ਼ ਦੀ ਗਵਾਹੀ ਹਾਊਸਫੁੱਲ ਸਿਨੇਮਾਘਰ ਦੇ ਰਹੇ ਹਨ ਹਰ ਵਰਗ ਨੇ ਫਿਲਮ ‘ਚ ਰੁਚੀ ਦਿਖਾਈ ਹੈ ਕੀ ਬੱਚੇ, ਕੀ ਨੌਜਵਾਨ, ਕੀ ਬਜ਼ੁਰਗ ਹਰ ਕੋਈ ਸਿਨੇਮਾ ਘਰਾਂ ‘ਚ ਦਿਖਾਈ ਦੇ ਰਿਹਾ ਹੈ ਦੇਸ਼ ਭਗਤੀ ਦੇ ਜਜ਼ਬਾਤ ਪੈਦਾ ਕਰ ਦੇਣ ਵਾਲੀ ਇਸ
ਫਿਲਮ ਨੂੰ ਕਿਸਾਨ, ਦੁਕਾਨਦਾਰ, ਮਜ਼ਦੂਰ, ਵਿਦਿਆਰਥੀ, ਵਪਾਰੀ, ਵਕੀਲ, ਅਧਿਕਾਰੀ, ਕਰਮਚਾਰੀ ਹਰ ਵਰਗ ਨੇ ਕਾਫ਼ੀ ਪਸੰਦ ਕੀਤਾ ਹੈ
ਭਾਰਤ ‘ਚ ਲਗਭਗ 3000 ਸਕਰੀਨਾਂ ‘ਤੇ ਰਿਲੀਜ਼ ਹੋਈ ‘ਹਿੰਦ ਕਾ ਨਾਪਾਕ ਕੋ ਜਵਾਬ’ ਬੁੱਧਵਾਰ ਨੂੰ ਛੇਵੇਂ ਦਿਨ ਵੀ ਉੱਤਰ ਭਾਰਤ ‘ਚ ਅਨੇਕ ਥਾਵਾਂ ‘ਤੇ ਲਗਾਤਾਰ ਨਾੱਨ ਸਟਾਪ ਤੇ ਧਮਾਕੇਦਾਰ ਅੰਦਾਜ਼ ‘ਚ ਚੱਲ ਰਹੀ ਹੈ ਦਮਦਾਰ ਕਹਾਣੀ ਤੇ ਸ਼ੁੱਧ ਮਨੋਰੰਜਨ ਨੂੰ ਆਪਣੇ ‘ਚ ਪਿਰੋਈ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ ਦਰਸ਼ਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ ਤੇ ਖੂਬ ਪਸੰਦ ਆ ਰਹੀ ਹੈ