ਜਲੰਧਰ ‘ਚ ਅਵਤਾਰ ਹੈਨਰੀ ਦੀ ਟਿਕਟ ਕੱਟੀ

ਸੱਚ ਕਹੂੰ ਨਿਊਜ਼ ਜਲੰਧਰ, 
ਜਲੰਧਰ ‘ਚ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਅਤੇ ਸਾਬਕਾ ਮੰਤਰੀ ਅਵਤਾਰ ਹੈਨਰੀ ਦੀ ਜਲੰਧਰ ਉੱਤਰੀ ਦੇ ਰਿਟਰਨਿੰਗ ਅਫਸਰ ਨੇ ਵੋਟ ਕੱਟ ਦਿੱਤੀ ਹੈ, ਜਿਸ ਕਾਰਨ ਹੈਨਰੀ ਹੁਣ ਵਿਧਾਨ ਸਭਾ ਚੋਣਾਂ ਨਹੀਂ ਲੜ ਸਕਣਗੇ ਹੈਨਰੀ ਦੀ ਵੋਟ ਕੱਟੇ ਜਾਣ ਤੋਂ ਬਾਅਦ ਕੇ. ਡੀ. ਭੰਡਾਰੀ ਦੇ ਸਮਰਥਕਾਂ ‘ਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਭੰਡਾਰੀ ਨੂੰ ਹੈਨਰੀ ਹੀ ਟੱਕਰ ਦੇ ਸਕਦੇ ਸਨ  ਇਸ ਸੰਬੰਧੀ ਅਵਤਾਰ ਹੈਨਰੀ ਨੇ ਕਿਹਾ ਕਿ ਅਜੇ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ