ਜਵਾਨ ਨੇ ਖੁਦ ਨੂੰ ਗੋਲੀ ਮਾਰੀ, ਮੌਤ, 9 ਦਿਨਾਂ ‘ਚ ਦੂਜਾ ਮਾਮਲਾ

firing

ਏਜੰਸੀ ਜੰਮੂ, 
ਜੰਮੂ-ਕਸ਼ਮੀਰ ‘ਚ ਕੰਟਰੋਲ ਰੇਖਾ ਕੋਲ ਤਾਇਨਾਤ ਫੌਜ ਦੇ ਇੱਕ ਜਵਾਨ ਨੇ ਆਪਣੀ ਸਰਵਿਸ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਲਈ, ਜਿਸ ਕਾਰਨ ਉਸਦੀ ਮੌਤ ਹੋ ਗਈ 9 ਦਿਨਾਂ ‘ਚ ਸਰਹੱਦ ‘ਤੇ ਤਾਇਨਾਤ ਜਵਾਨ ਦੇ ਖੁਦਕੁਸ਼ੀ ਕਰਨ ਦਾ ਇਹ ਦੂਜਾ ਮਾਮਲਾ ਹੈ ਇੱਕ ਸੀਨੀਅਰ ਫੌਜੀ ਅਧਿਕਾਰੀ ਨੇ ਦੱਸਿਆ ਕਿ ਕੌਮੀ ਰਾਈਫਲਜ਼ ਦੇ 35 ਸਾਲਾ ਸਿਪਾਹੀ ਰੋਸ਼ਨ ਸਿੰਘ ਨੇ ਪੁੰਛ ਜ਼ਿਲ੍ਹੇ ‘ਚ ਕ੍ਰਿਸ਼ਨਾਘਾਟੀ ਪੱਟੀ ‘ਚ
ਕੰਟਰੋਲ ਰੇਖਾ ਕੋਲ ਡਿਊਅੀ ਦੌਰਾਨ ਖੁਦ ਨੂੰ ਗੋਲੀ ਮਾਰ ਲਈ ਪੰਜਾਬ ਨਿਵਾਸੀ ਰੋਸ਼ਨ ਸਿੰਘ 14 ਸਾਲ ਪਹਿਲਾਂ ਫੌਜ ‘ਚ ਸ਼ਾਮਲ ਹੋਇਆ ਸੀ ਪੁਲਿਸ ਮਾਮਲਾ ਦਰਜ ਕਰਕੇ ਜਾਂਚ ਕਰ ਰਹੀ ਹੈ ਅਧਿਕਾਰੀ ਨੇ ਦੱਸਿਆ ਕਿ ਫੌਜ ਨੇ ਵੀ ਮਾਮਲੇ ਦੀ ਕੋਰਟ ਆਫ਼ ਇਨਕਵਾਇਰੀ ਦੇ ਆਦੇਸ਼ ਦੇ ਦਿੱਤੇ ਹਨ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ‘ਚ ਕੰਟਰੋਲ ਰੇਖਾ ‘ਤੇ ਤਾਇਨਾਤ ਬੀਐਸਐਫ ਦੇ ਕਾਂਸਟੇਬਲ ਪ੍ਰਮੋਦ ਕੁਮਾਰ ਨੇ 25 ਫਰਵਰੀ ਨੂੰ ਆਪਣੀ ਸਰਵਿਸ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ