Breaking News

ਜਸਟਿਸ ਸੀਐੱਸ ਕਰਣਨ ਖਿਲਾਫ਼ ਜ਼ਮਾਨਤੀ ਵਾਰੰਟ ਜਾਰੀ

ਏਜੰਸੀ ਨਵੀਂ ਦਿੱਲੀ,
ਸੁਪਰੀਮ ਕੋਰਟ ਨੇ ਅਦਾਲਤ ਦੀ ਉਲੰਘਣਾ ਕਰਨ ਦੇ ਮਾਮਲੇ Àੱਚ ਕੋਲਕਾਤਾ ਹਾਈਕੋਰਟ ਦੇ ਜਸਟਿਸ ਸੀ.ਐੱਸ.ਕਰਣਨ  ਖਿਲਾਫ਼ ਅੱਜ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੁਪਰੀਮ ਕੋਰਟ ਦੇ ਮੁੱਖ ਜਸਟਿਸ ਜਗਦੀਸ਼ ਸਿੰਘ ਖੇਹਰ ਦੀ ਪ੍ਰਧਾਨਗੀ ਵਿੱਚ ਸੱਤ ਜੱਜਾਂ ਵਾਲੀ ਬੈਂਚਾਂ ਨੇ ਜਸਟਿਸ ਕਰਣਨ ਦੇ ਮਾਮਲੇ ਵਿੱਚ ਸੁਣਵਾਈ ਕਰਦਿਆਂ ਉਨ੍ਹਾਂ ਖਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ ਬੈਂਚ ਨੇ ਜਸਟਿਸ ਕਰਣਨ ਨੂੰ 10 ਹਜ਼ਾਰ ਰੁਪਏ ਦਾ ਨਿੱਜੀ ਬੇਲ ਬਾਂਡ ਵੀ ਭਰਨ ਦਾ ਆਦੇਸ਼ ਦਿੱਤਾ ਹੈ  ਸੁਪਰੀਮ ਕੋਰਟ ਨੇ ਸੂਬੇ ਦੇ ਡੀਜੀਪੀ ਨੂੰ ਨਿੱਜੀ ਤੌਰ ‘ਤੇ ਇਸ ਜ਼ਮਾਨਤੀ ਵਾਰੰਟ ਦਾ ਨੋਟਿਸ ਜਸਟਿਸ ਕਰਣਨ ਦੀ ਰਿਹਾਇਸ਼’ਤੇ ਦੇਣ ਦਾ ਹੁਕਮ ਦਿੱਤਾ ਅਦਾਲਤ ਨੇ ਜਸਟਿਸ ਕਰਣਨ ਦੀ ਨਿੱਜੀ ਸੁਣਵਾਈ ਦੀ
ਪਟੀਸ਼ਨ ਨੂੰ ਖਾਰਜ਼ ਕਰ ਦਿੱਤਾ ਹੈ ਜਸਟਿਸ ਕਰਣਨ ‘ਦੇ ਦੋਸ਼ ਹੈ ਕਿ  ਉਨ੍ਹਾਂ ਨੇ ਕਈ ਪੱਤਰ ਲਿਖ ਕੇ ਕਈ ਜਸਟਿਸਾਂ ਖਿਲਾਫ਼ ਅਪਮਾਨਜਨਕ ਦੋਸ਼ ਲਾਏ ਹਨ ਸੁਪਰੀਮ ਕੋਰਟ ਨੇ ਫਰਵਰੀ ਵਿੱਚ ਆਦੇਸ਼ ਜਾਰੀ ਕੀਤਾ ਸੀ  ਜਦੋਂ ਤੱਕ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ, ਜਸਟਿਸ ਕਰਣਨ ਕਿਸੇ ਵੀ ਨਿਆਇਕ ਤੇ ਪ੍ਰਸ਼ਾਸਨਿਕ   ਕੰਮ ਨਹੀਂ ਕਰਨਗੇ ਇਸ ਤੋਂ ਇਲਾਵਾ  ਅਦਾਲਤ ਨੇ  ਸਾਰੇ ਨਿਆਇਕ ਤੇ  ਪ੍ਰਸ਼ਾਸਨਿਕ ਕੰਮਾਂ ਦੀ ਫਾਈਲ ਕੋਲਕਾਤਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ ਸੌਂਪਣ ਦਾ ਆਦੇਸ਼ ਦਿੱਤਾ ਸੀ

ਪ੍ਰਸਿੱਧ ਖਬਰਾਂ

To Top