ਹਰਿਆਣਾ

ਜਾਟ ਅੰਦੋਲਨ : ਦੂਜਾ ਦਿਨ, 8 ਜ਼ਿਲ੍ਹਿਆਂ ਸਮੇਤ ਐੱਨਸੀਆਰ ਦੇ ਕਈ ਇਲਾਕਿਆਂ ‘ਚ ਧਾਰਾ 144 ਲਾਗੂ

ਨਵੀਂ ਦਿੱਲੀ। ਹਰਿਆਣਾ ‘ਚ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਸ਼ੁਰੂ ਹੋਏ ਜਾਟ ਅੰਦੋਲਨ ਦਾ ਅੱਜ ਸੋਮਵਾਰ ਦੂਜਾ ਦਿਨ ਹੈ। ਜਾਣਕਾਰੀ ਮੁਤਾਬਕ ਦਿੱਲੀ ਅਤੇ ਯੂਪੀ ਸਮੇਤ 13 ਸੂਬਿਆਂ ‘ਚ ਵੀ ਸੋਮਵਾਰ ਨੂੰ ਧਰਨਾ ਸ਼ੁਰੂ ਕੀਤਾ ਜਾਵੇਗਾ। ਉਧਰ ਦਿੱਲੀ ਦੇ ਕਈ ਇਲਾਕਿਆਂ ‘ਚ ਧਾਰਾ 144 ਲਾ ਦਿੱਤੀ ਗਈ ਹੈ। ਪੁਲਿਸ ਅੰਦੋਲਨਕਾਰੀਆਂ ‘ਤੇ ਸਖ਼ਤ ਨਜ਼ਰ ਰੱਖ ਰਹੀ ਹੈ। ਇਸ ਅੰਦੋਲਨ ਦੀ ਸ਼ੁਰੂਆਤ ਐਤਵਾਰ ਨੂੰ ਹਰਿਆਣਾ ਦੇ ਜੀਂਦ ਤੋਂ ਹੋਈ ਸੀ। ਜ਼ਿਕਰਯੋਗ ਹੈ ਕਿ ਲਗਭਗ ਤਿੰਨ ਮਹੀਨੇ ਪਹਿਲਾਂ ਜਾਟਾਂ ਦੇ ਹਿੰਸਕ ਅੰਦੋਲਨ ‘ਚ 30 ਵਿਅਕਤੀਆਂ ਦੀ ਮੌਤ ਤੋਂ ਬਾਅਦ ਜਾਟ ਨੇਤਾਵਾਂ ਨੇ ਕਰੜੀ ਸੁਰੱਖਿਆ ਦਰਮਿਆਨ ਫਿਰ ਤੋਂ ਹਰਿਆਣਾ ‘ਚ ਆਪਣਾ ਪ੍ਰਦਰਸ਼ਨ ਸ਼ੁਰੂ ਕੀਤਾ ਹੈ।

ਪ੍ਰਸਿੱਧ ਖਬਰਾਂ

To Top