ਹਰਿਆਣਾ

ਜਾਟ ਰਾਖਵਾਂਕਰਨ ਮਾਮਲਾ : ਅਦਾਲਤ ਦਾ ਫੈਸਲਾ ਬਰਕਰਾਰ

ਹਰਿਆਣਾ ਸਰਕਾਰ ਨੂੰ ਨਹੀਂ ਮਿਲੀ ਰਾਹਤ, ਰੋਕ ਅਜੇ ਰਹੇਗੀ ਜਾਰੀ
ਮਾਮਲੇ ਦੀ ਸੁਣਵਾਈ ਹੋਵੇਗੀ ਹੁਣ 13 ਜੂਨ ਨੂੰ
ਚੰਡੀਗੜ੍ਹ,  (ਅਸ਼ਵਨੀ ਚਾਵਲਾ)। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਟ ਸਣੇ 5 ਜਾਤੀਆਂ ਨੂੰ ਦਿੱਤੇ ਗਏ ਰਾਖਵਾਂਕਰਨ ‘ਤੇ ਲੱਗੀ ਰੋਕ ਨੂੰ ਹਟਾਉਣ ਤੋਂ ਨਾਂਹ ਕਰ ਦਿੱਤੀ ਗਈ ਹੈ, ਜਿਹੜੀ ਕਿ ਫਿਲਹਾਲ ਅਗਲੀ ਸੁਣਵਾਈ ਤੱਕ ਜਾਰੀ ਰਹੇਗੀ। ਹਰਿਆਣਾ ਸਰਕਾਰ ਵੱਲੋਂ ਦੁਬਾਰਾ ਵਿਚਾਰ ਕਰਨ ਲਈ ਲਾਈ ਗਈ ਅਰਜ਼ੀ ‘ਤੇ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਸਰਕਾਰ ਨੂੰ ਫੌਰੀ ਤੌਰ ‘ਤੇ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਇਸ ਮਾਮਲੇ ਦੀ ਸੁਣਵਾਈ 13 ਜੂਨ ਤੱਕ ਟਾਲ ਦਿੱਤੀ ਹੈ।  ਹਰਿਆਣਾ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਜਗਦੀਪ ਧਨਖੜ ਨੇ ਅਦਾਲਤ ਵਿੱਚ ਬਹਿਸ ਕਰਵਾਉਣ ਦੀ ਮੰਗ ਕੀਤੀ ਗਈ ਪਰ ਦੂਜੇ ਪੱਖ ਵਲੋਂ ਸਰਕਾਰ ਦੀ ਅਰਜ਼ੀ ਸਬੰਧੀ ਕੋਈ ਜੁਆਬ ਦਾਖ਼ਲ ਨਹੀਂ ਕਰਨ ਦੇ ਚਲਦੇ ਹਾਈ ਕੋਰਟ ਨੇ ਸੁਣਵਾਈ ਨੂੰ 13 ਜੂਨ ਲਈ ਮੁਅਤਵੀਂ ਕਰ ਦਿੱਤਾ ਹੈ, ਹੁਣ 13 ਜੂਨ ਨੂੰ ਇਸ ਮਾਮਲੇ ਵਿੱਚ ਸੁਣਵਾਈ ਹੋਵੇਗੀ ਅਤੇ ਇਥੇ ਹੀ ਆਲ ਇੰਡੀਆ ਜਾਟ ਰਖਵਾਂਕਰਨ ਸੰਘਰਸ਼ ਸਮਿਤੀ ਵੱਲੋਂ ਉਨ੍ਹਾਂ ਨੂੰ ਪਾਰਟੀ ਬਣਾਏ ਜਾਣ ਸਬੰਧੀ ਅਰਜ਼ੀ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਹੈ।
ਹਰਿਆਣਾ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਸਰਕਾਰ ਵੱਲੋਂ ਸਕੂਲਾਂ ਵਿੱਚ ਦਾਖ਼ਲੇ ਕੀਤੇ ਜਾ ਰਹੇ ਹਨ ਅਤੇ ਭਰਤੀ ਅਭਿਆਨ ਵੀ ਚਲ ਰਹੇ ਹਨ ਪਰ ਇਸ ਸਟੇ ਦੇ ਕਾਰਨ ਸਾਰਾ ਕੁਝ ਰੁਕ ਗਿਆ ਹੈ। ਇਹ ਆਮ ਜਨਤਾ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ।

ਪ੍ਰਸਿੱਧ ਖਬਰਾਂ

To Top