Breaking News

ਜਾਰੀ ਵਿੱਤੀ  ਸਾਲ ‘ਚ ਵਿਕਾਸ ਦਰ 7.7 ਫੀਸਦੀ ਰਹਿਣ ਦਾ ਅੰਦਾਜਾ : ਸੀਆਈਆਈ

ਏਜੰਸੀ
ਨਵੀਂ ਦਿੱਲੀ, 12 ਅਪਰੈਲ 
ਭਾਰਤੀ ਉਦਯੋਗ ਪਰਿਸੰਘ (ਸੀਆਈਆਈ) ਨੇ ਅੱਜ ਕਿਹਾ ਕਿ ਨੋਟਬੰਦੀ ਤੇ ਵਸਤੂ ਤੇ ਸੇਵਾ ਟੈਕਸ (ਜੀਐਸਟੀ) ਦੇ ਪ੍ਰਭਾਵਾਂ ਨਾਲ ਭਾਰਤੀ ਅਰਥਵਿਵਸਥਾ ਹੁਣ ਉਭਰ ਰਹੀ ਹੈ ਤੇ ਵਿਸ਼ਵ ਪੱਧਰ ਦੀਆਂ ਚੁਣੌਤੀਆਂ ਦੇ ਬਾਵਜ਼ੂਦ ਜਾਰੀ ਵਿੱਤ ਵਰ੍ਹੇ ‘ਚ ਆਰਥਿਕ ਵਿਕਾਸ ਦਰ 7.3 ਤੋਂ 7.7 ਫੀਸਦੀ ਦਰਮਿਆਨ ਰਹਿ ਸਕਦੀ ਹੈ।

ਸੰਗਠਨ ਦੇ ਨਵੇਂ ਚੁਣੇ ਪ੍ਰਧਾਨ ਰਾਕੇਸ਼ ਭਾਰਤੀ ਮਿੱਤਲ ਤੇ ਨਵੇਂ ਬਣੇ ਪ੍ਰਧਾਨ ਉਦੈ ਕੋਟਕ ਨੇ ਅੱਜ ਪ੍ਰੈੱਸ ਕਾਨਫਰੰਸ ‘ਚ ਚਰਚਾ ‘ਚ ਇਹ ਅੰਦਾਜਾ ਪ੍ਗਟਾਇਆ। ਮਿੱਤਲ ਨੇ ਕਿਹਾ ਕਿ ਨੋਟਬੰਦੀ ਤੇ ਜਸੀਐਸਟੀ ਦਾ ਅਸਰ ਹੁਣ ਸਮਾਪਤ ਹੋ ਚੁੱਕਾ ਹੈ ਇਹਨਾਂ ਦੋਵਾਂ ਸੁਧਾਰਾਂ ਦੇ ਅਰਥਵਿਵਸਥਾ ‘ਤੇ ਹੁਣ ਸਕਾਰਾਤਮਕ ਪ੍ਭਾਵ ਦਿਸਣ ਲੱਗੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top