Breaking News

ਜੀਓ ਦੇ ਖਪਤਕਾਰੋ! ਜੇਬ ‘ਚੋਂ ਪੈਸੇ ਖਰਚਣ ਲਈ ਰਹੋ ਤਿਆਰ

ਪਹਿਲੀ ਅਪਰੈਲ ਤੋਂ ਨਹੀਂ ਮਿਲੇਗੀ ਇੰਟਰਨੈੱਟ ਦੀ ਮੁਫ਼ਤ ‘ਚ ਸਹੂਲਤ
ਮੁੰਬਈ, ਏਜੰਸੀ
ਛੇ ਮਹੀਨਿਆਂ ਤੱਕ ਸਾਰੀਆਂ ਸਹੂਲਤਾਂ ਮੁਫ਼ਤ ਦੇ ਕੇ ਭਾਰਤੀ ਦੂਰ ਸੰਚਾਰ ਸੇਵਾ ਬਜ਼ਾਰ ਦੀ ਤਸਵੀਰ ਪੂਰੀ ਤਰ੍ਹਾਂ ਬਦਲਣ ਤੇ 10 ਕਰੋੜ ਗ੍ਰਾਹਕ ਬਣਨ ਤੋਂ ਬਾਅਦ ਰਿਲਾਇੰਸ ਇੰਡਸਟਰੀਜ਼ ਦੀ 4ਜੀ ਦੂਰਸੰਚਾਰ ਸੇਵਾ ਇਕਾਈ ਰਿਲਾਇੰਸ ਜੀਓ ਇੰਫੋਕਾਮ ਨੇ 1 ਅਪਰੈਲ ਤੋਂ ਮੁਫ਼ਤ ਆਫਰ ਸਮਾਪਤ ਕਰਨ ਦਾ ਐਲਾਨ ਕੀਤਾ ਹੈ
ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਤੇ ਪ੍ਰਬੰਧਕ ਮੈਨੇਜਰ ਮੁਕੇਸ਼ ਅੰਬਾਨੀ ਨੇ ਅੱਜ ਇਸਦਾ ਐਲਾਨ ਕਰਦਿਆਂ ਕਿਹਾ ਕਿ ਪਹਿਲਾਂ ਕੀਤੇ ਗਏ ਵਾਅਦੇ ਅਨੁਸਾਰ ਦੇਸ਼ ਦੇ ਅੰਦਰ ਕਿਸੇ ਵੀ ਨੈਟਵਰਕ ‘ਤੇ ਮੁਫ਼ਤ ਕਾਲ ਦੀ ਸਹੂਲਤ ਜਾਰੀ ਰਹੇਗੀ, ਪਰ ਡਾਟਾ ਤੇ ਵਿਦੇਸ਼ਾਂ ‘ਚ ਕਾਲ ਕਰਨ ਲਈ ਖਪਤਕਾਰਾਂ ਨੂੰ ਪੈਸੇ ਦੇਣੇ ਪੈਣਗੇ ਕੰਪਨੀ ਨੇ ਇਸਦੇ ਲਈ ਕਈ ਤਰ੍ਹਾਂ ਦੇ ਟਰੈਫਿਕ ਪਲਾਨਾਂ ਦਾ ਐਲਾਨ ਕੀਤਾ ਹੈ ਤੇ ਦਾਅਵਾ ਕੀਤਾ ਕਿ ਉਸਦੇ ਟਰੈਫਿਕ ਪਲਾਨ ਦੂਜੇ ਆਪਰੇਟਰਾਂ ਤੋਂ ਜ਼ਿਆਦਾ ਕੀਮਤ ਦੇ ਨਹੀਂ ਹੋਣਗੇ ਤੇ ਨਾਲ ਉਨ੍ਹਾਂ ‘ਤੇ ਗ੍ਰਾਹਕਾਂ ਨੂੰ 20 ਫੀਸਦੀ ਜ਼ਿਆਦਾ ਡਾਟਾ ਮਿਲੇਗਾ
ਅੰਬਾਨੀ ਨੇ ਇੰਨੇ ਘੱਟ ਸਮੇਂ ‘ਚ ਜਿਓ ਦੇ ਖਪਤਕਾਰਾਂ ਦੀ ਗਿਣਤੀ 10 ਕਰੋੜ ਤੋਂ ਪਾਰ ਪਹੁੰਚਾਉਣ ਲਈ ਖਪਤਕਾਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜੀਓ ਦੇ ਪ੍ਰਾਈਮ ਮੈਂਬਰ31 ਮਾਰਚ 2018 ਤੱਕ ਜੀਓ ਨਿਊ ਈਅਰ ਆਫ਼ਰ ਤਹਿਤ ਸਾਰੀਆਂ ਸੇਵਾਵਾਂ ਦਾ ਮੁਫ਼ਤ ਲਾਭ ਲੈ ਸਕਦੇ ਹਨ ਅੰਬਾਨੀ ਨੇ ਜਿਓ ਪ੍ਰਾਈਮ ਮੈਂਬਰਸ਼ਿਪ ਪ੍ਰੋਗਰਾਮ ਦਾ ਵੀ ਐਲਾਨ ਕੀਤਾ ਉਨ੍ਹਾ ਕਿਹਾ ਕਿ ਜਿਓ ਦੇ ਸਾਰੇ ਪੁਰਾਣੇ ਜਾਂ 31 ਮਾਰਚ 2017 ਤੱਕ ਬਣੇ ਇਸਦੇ ਖਪਤਕਾਰ 99 ਰੁਪਏ ਖਰਚ ਕਰਕੇ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹਨ ਉਹ 1 ਮਾਰਚ ਤੋਂ 31 ਮਾਰਚ ਤੱਕ ਇਸਦੇ ਲਈ ਰਜਿਸਟਰੇਸ਼ਨ ਕਰਵਾ ਸਕਦੇ ਹਨ ਇਸ ਤੋਂ ਬਾਅਦ ਅਪਰੈਲ ਤੋਂ ਹਰ ਮਹੀਨੇ 303 ਰੁਪਏ ਦੇ ਕੇ ਉਹ 12 ਮਹੀਨਿਆਂ ਤੱਕ ਅਨਲਿਮਿਟਡ ਕਾਲ ਡਾਟਾ ਦਾ ਲਾਭ ਲੈ ਸਕਣਗੇ ਦਸ ਹਜ਼ਾਰ ਰੁਪਏ ਦਾ ਸਾਲਾਨਾ ਪਲਾਨ ਲੈ ਕੇ ਉਹ ਜਿਓ ਦੀ ਸਾਰੀਆਂ ਮੀਡੀਆ ਸੇਵਾਵਾਂ ਦਾ ਵੀ ਲਾਭ ਲੈ ਸਕਣਗੇ
ਉਨ੍ਹਾਂ ਕਿਹਾ ਕਿ ਪਿਛਲੇ 170 ਦਿਨਾਂ ‘ਚ ਜਿਓ ਨੈਟਵਰਕ ਨਾਲ ਹਰ ਸੈਂਕਿੰਡ ਸੱਤ ਗ੍ਰਾਹਕ ਜੁੜੇ ਤੇ ਕੰਪਨੀ ਨੇ 50 ਲੱਖ ਤੋਂ ਜ਼ਿਆਦਾ ਪ੍ਰਤੱਖ ਤੇ ਪਰੋਕਸ਼ ਰੁਜ਼ਗਾਰ ਮੁਹੱਈਆ ਕਰਵਾਇਆ ਦੇਸ਼ ਦੇ ਸਾਰੇ 29 ਸੂਬਿਆਂ ਤੇ ਸੱਤ ਕੇਂਦਰਸ਼ਾਂਸਿਤ ਪ੍ਰਦੇਸ਼ਾਂ ‘ਚ ਉਸਨੇ ਆਪਣੇ ਗਾਹਕ ਬਣਾਏ ਹਨ

ਪ੍ਰਸਿੱਧ ਖਬਰਾਂ

To Top