ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 31 ਮਾਰਚ

ਏਜੰਸੀ ਨਵੀਂ ਦਿੱਲੀ,
ਸਰਕਾਰ ਨੇ ਪੈਨਸ਼ਨਰਾਂ ਲਈ ਜੀਵਨ ਪ੍ਰਮਾਣ-ਪੱਤਰ ਜਮ੍ਹਾ ਕਰਾਉਣ ਦੀ ਤਾਰੀਕ ਵਧਾ ਕੇ 31 ਮਾਰਚ 2017 ਕਰ ਦਿੱਤੀ ਹੈ ਕੇਂਦਰੀ ਕਿਰਤ ਤੇ ਰੁਜ਼ਗਾਰ ਮੰਤਰਾਲੇ ਨੇ ਅੱਜ ਦੱਸਿਆ ਕਿ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫਓ) ਨੇ ਪੈਨਸ਼ਨਰਾਂ ਨੂੰ ਰਾਹਤ ਦਿੰਦਿਆਂ ਡਿਜ਼ੀਟਲ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਾਉਣ ਦੀ ਤਾਰੀਕ 31 ਮਾਰਚ 2017 ਕਰ ਦਿੱਤੀ ਹੈ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰਾਉਣ ਦੀ ਮਿਤੀ 28 ਫਰਵਰੀ ਸੀ ਈਪੀਐੱਫਓ ਦਾ ਕਹਿਣਾ ਹੈ ਕਿ ਕਰਮਚਾਰੀ ਪੈਨਸ਼ਨ ਯੋਜਨਾ ਦੇ ਸਾਰੇ ਮੈਂਬਰਾਂ ਤੇ ਪੈਨਸ਼ਨਰਾਂ ਨੂੰ 31 ਮਾਰਚ 2017 ਤੱਕ ਆਪਣੇ ਅਧਾਰ ਨੰਬਰ ਜਮ੍ਹਾ ਕਰਵਾ ਦੇਣੇ ਚਾਹੀਦੇ ਹਨ