ਜੁਮਲੇਬਾਜ਼ੀ ਬਣੀ ਯੋਗਤਾ

ਕੁਝ ਦਿਨ ਪਹਿਲਾਂ ਇੱਕ ਚੋਣ ਰੈਲੀ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ  ਮੰਤਰੀ ਅਖਿਲੇਸ਼ ਯਾਦਵ ਨੇ ਭਾਜਪਾ ਆਗੂਆਂ ‘ਤੇ ਸਿਆਸੀ ਹਮਲਾ ਕਰਦਿਆਂ ਬਾਲੀਵੁਡ ਅਭਿਨੇਤਾ ਅਮਿਤਾਭ ਬਚਨ ਦਾ ਨਾਂਅ ਬੜੀ ਸਫ਼ਾਈ ਨਾਲ ਵਰਤ ਲਿਆ ਅਖਿਲੇਸ਼  ਨੇ ਕਿਹਾ  ਕਿ ਅਮਿਤਾਭ ਬਚਨ ਨੂੰ ਗੁਜਰਾਤ ਦੇ ਗਧਿਆਂ ਦਾ ਪ੍ਰਚਾਰ ਨਹੀਂ ਕਰਨਾ ਚਾਹੀਦਾ ਇਸ ਤੋਂ ਬਾਦ ਭਾਜਪਾ ਆਗੂਆਂ ਵੱਲੋਂ ਜਿੱਥੇ ਗਧਿਆਂ ਦਾ ਗੁਣਗਾਨ ਕੀਤਾ ਜਾਣ ਲੱਗਿਆ  ਉੱਥੇ ਹੀ ਮੀਡੀਆ ਕਾਰਟੂਨਾਂ ਤੇ ਲੇਖਾਂ ਰਾਹੀਂ ਇਹ ਯੁਧ ਛਿੜ ਗਿਆ ਕਿ ਗਧਿਆਂ ਤੇ ਇਨਸਾਨਾਂ ‘ਚੋਂ ਕੌਣ ਬਿਹਤਰ ਹੈ ਰਾਜਨੀਤੀ ‘ਚ ਜੁਮਲੇਬਾਜ਼ੀ ਨੂੰ ਅੱਜ ਸਿਆਸਤਦਾਨਾਂ ਨੇ ਆਪਣੀ ਯੋਗਤਾ ਬਣਾ ਲਿਆ ਹੈ ਇਸ ਤੋਂ ਪਹਿਲਾਂ ਇਹ ਸਿਆਸਤਦਾਨ ਪਾਰਟੀਆਂ ਦੇ ਨਾਵਾਂ ਨੂੰ ਲੈ ਕੇ ਵੀ ਕਈ ਦਿਨਾਂ ਤੱਕ ਚੋਣ ਪ੍ਰਚਾਰ ਦਾ ਕੰਮ ਚਲਾ ਚੁੱਕੇ ਹਨ ਜਿਵੇਂ ਕਿ ਮਾਇਆਵਤੀ ਨੇ ਕਿਹਾ ਸੀ ਕਿ ਭਾਜਪਾ ਦਾ ਮਤਲਬ ਹੈ ‘ਭਾੜ ਮੇਂ ਜਾਏ ਪਬਲਿਕ’ ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਨੇ ਸਪਾ ਤੇ ਕਾਂਗਰਸ ਨੂੰ ਸਕੈਮ ਦੱਸਿਆ ਤੇ ਬਸਪਾ ਨੂੰ ‘ਬਹਿਨ ਜੀ ਕੀ ਸੰਪੱਤੀ ਪਾਰਟੀ’ ਭਾਜਪਾ ਆਗੂ ਅਮਿਤ ਸ਼ਾਹ ਨੇ ਕਿਹਾ ਕਿ Àੁੱਤਰ ਪ੍ਰਦੇਸ਼ ਨੂੰ ‘ਕਸਾਬ’ ਯਾਨੀ ਕਾਂਗਰਸ , ਸਪਾ ਤੇ ਬਸਪਾ ਤੋਂ ਮੁਕਤੀ ਦਿਵਾਈ ਚਾਣੀ ਚਾਹੀਦੀ ਹੈ ਇਸ ਸਭ ਕਰ ਕੇ ਭਾਜਪਾ ਆਗੂ ਆਪਣਾ ਕੱਦ ਛੋਟਾ ਕਰ ਰਹੇ ਹਨ ਭਾਜਪਾ ਉੱਤਰ ਪ੍ਰਦੇਸ਼ ‘ਚ ਸਭ ਤੋਂ ਵੱਧ ਸਾਂਸਦਾਂ ਵਾਲੀ ਪਾਰਟੀ ਹੈ ਫ਼ਿਰ ਭਾਜਪਾ ਨੇ ਉੱਤਰ ਪ੍ਰਦੇਸ਼ ‘ਚ ਕਈ ਵਿਕਾਸਪੱਖੀ ਯੋਜਨਾਵਾਂ ਚਲਾ ਰੱਖੀਆਂ ਹਨ ਇਸ ਲਈ ਭਾਜਪਾ ਬਾਕੀ ਸਿਆਸੀ ਪਾਰਟੀਆਂ ‘ਤੇ ਭਾਰੀ ਪੈ ਰਹੀ ਹੈ ਫਿਰ ਭਾਜਪਾ ਕਿਉਂ ਜੁਮਲੇਬਾਜ਼ੀ ‘ਤੇ ਉੱਤਰੀ ਹੋਈ ਹੈ ਇਧਰ ਸਪਾ ‘ਚ ਚੱਲੇ ਪਰਿਵਾਰਕ ਵਿਵਾਦ ‘ਤੇ ਚੋਣਾਂ ਤੋਂ ਪਹਿਲਾਂ ਹੀ ਸਨਸਨੀਖੇਜ਼ ਖੁਲਾਸਾ ਸਾਹਮਣੇ ਆ ਗਿਆ ਹੈ ਪਾਰਟੀ ਆਗੂ ਅਮਰ ਸਿੰਘ ਜੋ ਅਜੇ ਬਰਖ਼ਾਸਤ ਹੈ, ਨੇ ਖੁਲਾਸਾ ਕੀਤਾ ਹੈ ਕਿ ਅਖਿਲੇਸ਼ ਦਾ ਅਕਸ ਉਭਾਰਨ ਲਈ ਇੱਕ ਅਮਰੀਕੀ ਪ੍ਰੋਫ਼ੈਸਰ ਦੀ ਯੋਜਨਾ ਨੂੰ ਸੂਬੇ ਸਾਹਮਣੇ ਮੁਲਾਇਮ ਪਰਿਵਾਰ ਨੇ ਨਾਟਕ ਵਜੋਂ ਖੇਡਿਆ ਹੈ ਜਦੋਂ ਕਿ ਸਪਾ ਕੋਲ ਵਿਕਾਸ ਦੇ ਕਈ ਦਾਅਵੇ ਹਨ ਜਿਨ੍ਹਾਂ ਨੂੰ ਜੇ ਉਹ ਜਨਤਾ ਤੱਕ ਸਹੀ ਤਰੀਕੇ ਨਾਲ ਪਹੁੰਚਾਉਂਦੀ ਹੈ ਤਾਂ ਸਿਆਸੀ ਸਟੰਟਬਾਜ਼ੀ ਤੋਂ ਬਚਿਆ ਜਾ ਸਕਦਾ ਸੀ ਪਰ ਸਿਆਸਤਦਾਨਾਂ ਨੂੰ ਪਤਾ ਨਹੀਂ ਕਿਉਂ ਉਨ੍ਹਾਂ ਨੂੰ ਮਿਲ ਰਹੇ ਸਮਰੱਥਨ ‘ਤੇ ਭਰੋਸਾ ਨਹੀਂ ਰਹਿੰਦਾ, ਨਾ ਹੀ ਆਗੂ ਆਪਣੇ ਬਣਾਏ ਚੋਣ ਮਨੋਰਥ ਪੱਤਰਾਂ ‘ਤੇ ਹੀ ਯਕੀਨ ਕਰਦੇ ਹਨ ਤੇ ਬਿਨਾ ਮਤਲਬ ਦੀ ਬਿਆਨਬਾਜ਼ੀ ‘ਚ ਉਲਝੇ ਰਹਿੰਦੇ ਹਨ ਭਾਰਤੀ ਰਾਜਨੀਤੀ ‘ਚ ਜੁਮਲੇਬਾਜ਼ੀ ਦਾ ਵਧਦਾ ਰੁਝਾਨ ਵੋਟਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ ਹੈ ਵੋਟਰਾਂ ਕੋਲ ਜਦੋਂ ਇਹ ਆਗੂ ਪਹੁੰਚਦੇ ਹਨ ਤਾਂ ਪੂਰਾ ਖੇਤਰ ਚੁਟਕਲੇ ਸੁਣਨ ‘ਚ ਮਸਰੂਫ਼ ਹੋ ਜਾਂਦਾ ਹੈ ਕੋਈ ਇਸ ਪਾਸੇ ਗੌਰ ਨਹੀਂ ਕਰਦਾ ਕਿ ਵਿਕਾਸ ਯੋਜਨਾਵਾਂ ‘ਤੇ ਸਵਾਲ ਜਵਾਬ ਕੀਤੇ ਜਾਣ, ਜਿਵੇਂ ਕਿ ‘ਤੁਸੀਂ ਜਿੱਤੇ ਤਾਂ ਉਦੋਂ ਕੀ ਕੀਤਾ ਤੇ ਹੁਣ ਵੋਟਾਂ ਮੰਗ ਰਹੇ ਹੋ, ਜੇਕਰ ਹੁਣ ਜਿੱਤੇ ਤਾਂ ਕੀ ਕਰੋਗੇ? ਹੁਣ ਹਰ ਸੂਬੇ ‘ਚ ਪੀਣ ਵਾਲੇ ਪਾਣੀ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ  ਹੈ ਪੀਣ ਵਾਲਾ ਪਾਣੀ ਬੁਰੀ ਤਰ੍ਹਾਂ ਦੂਸ਼ਿਤ ਹੋ ਚੁੱਕਾ ਹੈ ਬਹੁਤ ਸਾਰੇ ਖੇਤਰ ਤਾਂ ਅਜਿਹੇ ਹੋ ਗਏ ਹਨ ਕਿ ਪੀਣ ਲਈ ਦੂਸ਼ਿਤ ਪਾਣੀ ਵੀ ਨਸੀਬ ਨਹੀਂ ਹੋ ਰਿਹਾ ਸਿੱਖਿਆ ਦਾ ਪ੍ਰਚਾਰ ਪ੍ਰਸਾਰ ਬਹੁਤ ਹੋ ਚੁੱਕਾ ਹੈ ਪਰ ਬੇਰੁਜਗਾਰੀ ਇੰਨੀ ਵਧ ਗਈ ਹੈ ਕਿ ਚਪੜਾਸੀ ਦੀ ਨੌਕਰੀ ਲਈ ਵੀ ਪੋਸਟ ਗ੍ਰੈਜੂਏਟ ਤੇ ਪੀਐੱਚਡੀ ਵਾਲੇ ਬਿਨੈ ਕਰ ਰਹੇ ਹਨ ਕੋਈ ਵੀ ਸਰਕਾਰੀ ਯੋਜਨਾ ਅਜਿਹੀ ਨਹੀਂ ਬਚੀ ਜਿਸ ‘ਚ ਭ੍ਰਿਸ਼ਟਾਚਾਰ ਨਾ ਫ਼ੈਲਿਆ ਹੋਵੇ ਸਿਆਸਤਦਾਨ ਕਰੋੜਪਤੀ ਹੋ ਰਹੇ ਹਨ ਜਦੋਂ ਕਿ ਜਨਤਾ ਕੋਲ ਦਵਾਈ ਖਰੀਦਣ, ਰਾਸ਼ਨ ਖਰੀਦਣ ਲਈ ਵੀ ਪੈਸੇ ਨਹੀਂ ਬਚ ਰਹੇ ਅਪਰਾਧਾਂ ਦੇ  ਅੰਕੜੇ ਵੀ ਹਰ ਸੂਬੇ ‘ਚ ਵਧ ਰਹੇ ਹਨ ਇਸ ਲਈ ਸਮਾਜਿਕ ਪ੍ਰਬੰਧ ਤੇ ਜੀਵਨ ਪੱਧਰ ਨੂੰ ਦਰੁਸਤ ਕੀਤੇ ਜਾਣ ਦੀ ਸਖ਼ਤ ਲੋੜ ਹੈ ਪਰੰਤੂ ਸਿਆਸਤਦਾਨ ਸਿਰਫ਼ ਜੁਮਲੇਬਾਜ਼ੀ ਨਾਲ ਚੋਣਾਂ ਜਿੱਤਣਾ ਚਾਹੁੰਦੇ ਹਨ