ਪੰਜਾਬ

ਜੇਤਲੀ ਮੇਰੇ ਪਰਿਵਾਰ ਨਾਲ ਹਾਰ ਦੀ ਕਿੜ ਕੱਢ ਰਿਹੈ : ਅਮਰਿੰਦਰ

ਚੰਡੀਗੜ੍ਹ,  (ਅਸ਼ਵਨੀ ਚਾਵਲਾ)। ਰਣਇੰਦਰ ਸਿੰਘ ਨੂੰ ਮੁੜ ਤੋਂ ਈ.ਡੀ. ਵੱਲੋਂ ਨੋਟਿਸ ਜਾਰੀ ਹੋਣ ‘ਤੇ ਗ਼ੁੱਸੇ ਵਿੱਚ ਆਏ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅਰੁਣ ਜੇਤਲੀ ‘ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ ਜੇਤਲੀ, ਉਹ ਈ.ਡੀ. ਛੱਡ ਕੇ ਈ.ਡੀ. ਦੇ ਬਾਪ ਨੂੰ ਵੀ ਸੱਦ ਲਵੇ ਤਾਂ ਵੀ ਮੇਰਾ ਅਤੇ ਮੇਰੇ ਪਰਿਵਾਰ ਦਾ ਕੁਝ ਵੀ ਨਹੀਂ ਕਰ ਸਕਦਾ ਹੈ। ਅਮਰਿੰਦਰ ਸਿੰਘ ਨੇ ਇਥੇ ਕਿਹਾ ਕਿ ਜਿਹੜੇ ਜੇਤਲੀ ਨੂੰ ਮੈਂ ਅੰਮ੍ਰਿਤਸਰ ਵਿਖੇ ਹਰਾਇਆ ਸੀ, ਹੁਣ ਸਾਡੇ ਪਰਿਵਾਰ ਨੂੰ ਉਸ ਜੇਤਲੀ ਤੋਂ ਡਰ ਲੱਗੇਗਾ ਉਨ੍ਹਾਂ ਕਿਹਾ ਕਿ ਜੇਤਲੀ ਇਕੱਲਾ ਤਾਂ ਦੂਰ ਪੂਰੀ ਕੇਂਦਰ ਸਰਕਾਰ ਮਿਲ ਕੇ ਜੋਰ ਲਗਾ ਲਵੇ ਉਨ੍ਹਾਂ ਦਾ ਕੁਝ ਵੀ ਨਹੀਂ ਕਰ ਸਕਦੀ ਹੈ। ਅਮਰਿੰਦਰ ਸਿੰਘ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਅਰੁਣ
ਜੇਤਲੀ ਛੋਟੇ ਆਦਮੀ ਵਾਂਗ ਹਰਕਤਾਂ ਕਰ ਰਿਹਾ ਹੈ ਅਤੇ ਉਹ ਆਪਣੀ ਹਾਰ ਦਾ ਬਦਲਾ ਲੈਣਾ ਚਾਹੁੰਦਾ ਹੈ, ਇਸ ਲਈ ਬਦਲੇ ਦੀ ਭਾਵਨਾ ਨਾਲ ਹੀ ਇਸ ਤਰਾਂ ਦੇ ਛੋਟੇ ਛੋਟੇ ਜਿਹੇ ਧਮਕੀ ਭਰੇ ਪੱਤਰ ਭੇਜ ਰਿਹਾ ਹੈ। ਉਨਾਂ ਕਿਹਾ ਕਿ ਇਹ ਮਾਮਲਾ 2005 ਦਾ ਚਲ ਰਿਹਾ ਹੈ, ਹੁਣ ਤੱਕ ਕਿਸੇ ਵੀ ਕੇਂਦਰੀ ਏਜੰਸੀ ਦੇ ਹੱਥ ਕੁਝ ਵੀ ਨਹੀਂ ਲੱਗਿਆ ਹੈ ਪਰ ਅਰੁਣ ਜੇਤਲੀ ਏਜੰਸੀ ਦੇ ਅਧਿਕਾਰੀਆਂ ਨੂੰ ਤਾੜਨਾ ਕਰ ਰਹੇ ਹਨ ਕਿ ਅਧਿਕਾਰੀ ਅਮਰਿੰਦਰ ਸਿੰਘ ਅਤੇ ਉਨਾਂ ਦੇ ਪਰਿਵਾਰ ਦੇ ਖ਼ਿਲਾਫ਼ ਕੁਝ ਨਾ ਕੁਝ ਕੱਢ ਕੇ ਲੈ ਕੇ ਆਉਣ। ਉਨਾਂ ਕਿਹਾ ਕਿ ਏਜੰਸੀ ‘ਤੇ ਦਬਾਓ ਪਾਉਣ ਦੀ ਗਲ ਖ਼ੁਦ ਇੱਕ ਅਧਿਕਾਰੀ ਨੇ ਉਨਾਂ ਨੂੰ ਦੱਸੀ ਹੈ।
ਅਮਰਿੰਦਰ ਸਿੰਘ ਨੇ ਇਥੇ ਕਿਹਾ ਕਿ 1984 ਦੇ ਦੰਗਿਆਂ ਵਿੱਚ ਜਗਦੀਸ਼ ਟਾਈਟਲਰ ਬਾਰੇ ਉਹ ਕਈ ਵਾਰ ਸਪਸ਼ਟ ਕਰ ਚੁੱਕੇ ਹਨ ਅਤੇ ਇੱਕ ਵਾਰ ਫਿਰ ਕਹਿ ਰਹੇ ਹਨ ਕਿ 1 ਜੂਨ ਤੋਂ 4 ਜੂਨ ਤੱਕ ਉਹ ਦੰਗਾ ਪੀੜਤਾਂ ਨਾਲ ਮਿਲਦੇ ਰਹੇ ਹਨ ਪਰ ਕਿਸੇ ਵੀ ਇੱਕ ਦੇ ਮੂੰਹ ਤੋਂ ਜਗਦੀਸ਼ ਟਾਈਟਲਰ ਦਾ ਨਾਅ ਉਨਾਂ ਨੇ ਨਹੀਂ ਸੁਣਿਆ ਸੀ। ਉਨਾਂ ਕਿਹਾ ਕਿ ਦੰਗੀਆ ਤੋਂ ਚਾਰ ਮਹੀਨੇ ਬਾਅਦ ਜਦੋਂ ਚੋਣਾ ਵਿੱਚ ਜਗਦੀਸ਼ ਟਾਈਟਲਰ ਦਾ ਮੁਕਾਬਲਾ ਮਦਨ ਲਾਲ ਖੁਰਾਣਾ ਨਾਲ ਹੋਣਾ ਸੀ, ਉਸ ਸਮੇਂ ਪਹਿਲੀ ਵਾਰ ਉਨਾਂ ਨੇ ਜਗਦੀਸ਼ ਟਾਈਟਲਰ ਦਾ ਨਾਅ ਪਹਿਲੀ ਵਾਰ ਸੁਣਿਆ ਸੀ। ਉਨਾਂ ਕਿਹਾ ਕਿ ਜੇਕਰ ਏਜੰਸੀਆਂ ਜਾਂ ਫਿਰ ਸਰਕਾਰ ਜਗਦੀਸ਼ ਟਾਈਟਲਰ ਨੂੰ ਦੰਗਿਆਂ ਦਾ ਦੋਸ਼ੀ ਮੰਨਦੀ ਹੈ ਤਾਂ ਟਾਈਟਲਰ ਨੂੰ ਫਾਂਸੀ ‘ਤੇ ਟੰਗ ਦਿਓ, ਉਨਾਂ ਦਾ ਇਸ ਮਾਮਲੇ ਵਿੱਚ ਕੁਝ ਵੀ ਲੈਣਾ ਦੇਣਾ ਨਹੀਂ

ਪ੍ਰਸਿੱਧ ਖਬਰਾਂ

To Top