ਜੈਲਲਿਤਾ ਮੌਤ ਮਾਮਲੇ ਦੀ ਨਿਆਂਇਕ ਜਾਂਚ ਕਰਵਾਈ ਜਾਵੇਗੀ : ਪੰਨੀਰਸੇਲਵਮ

ਏਜੰਸੀ ਚੇੱਨਈ,  ਤਮਿਲਨਾਡੂ ਦੇ ਕਾਰਜਕਾਰੀ ਮੰਤਰੀ ਓ. ਪੰਨੀਰਸੇਲਵਮ ਨੇ ਅੱਜ ਕਿਹਾ ਕਿ ਸਾਬਕਾ ਮੁੱਖ ਮੰਤਰੀ ਜੇ. ਜੈਲਲਿਤਾ ਦੀ ਮੌਤ ਦੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ
ਪੰਨੀਰਸੇਲਵਮ ਨੇ ਇੱਥੇ ਆਪਣੀ ਰਿਹਾਇਸ਼ ‘ਤੇ ਪੱਤਰਕਾਰਾਂ ਨੂੰ ਕਿਹਾ ਕਿ ਸ੍ਰੀਮਤੀ ਜੈਲਲਿਤਾ ਦੀ ਮੌਤ ਨੂੰ ਲੈ ਕੇ ਲੋਕਾਂ ‘ਚ ਜੋ ਸ਼ੱਕ ਹੈ, ਉਸ ਨੂੰ ਦੂਰ ਕਰਨ ਲਈ ਇਹ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ ਤੇ ਇਸ ਨੂੰ ਦੇਖਦਿਆਂ ਉਨ੍ਹਾਂ ਦੀ ਮੌਤ ਦੇ ਮਾਮਲੇ ਦੀ ਨਿਆਂਇਕ ਜਾਂਚ ਕਰਵਾਈ ਜਾਵੇਗੀ ਪੰਨੀਰਸੇਲਵਮ ਨੇ ਕਿਹਾ ਕਿ ਜ਼ਰੂਰਤ ਪੈਣ ‘ਤੇ ਉਹ ਆਪਣਾ ਅਸਤੀਫ਼ਾ ਵਾਪਸ ਲੈਣਗੇ ਤੇ ਸੂਬਾ ਵਿਧਾਨ ਸਭਾ ‘ਚ ਆਪਣਾ ਬਹੁਮਤ ਸਾਬਤ ਕਰਨਗੇ ਮੈਂ ਇਹ ਵੀ ਸਾਬਤ ਕਰਾਂਗਾ ਕਿ ਸੂਬੇ ਦੇ ਲੋਕ ਮੇਰੇ ਨਾਲ ਹਨ ਉਨ੍ਹਾਂ ਸਾਰੇ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਆਪਣੇ ਵਿਧਾਨ ਸਭਾ ਹਲਕਿਆਂ ਦੇ
ਲੋਕਾਂ ਦੀ ਭਾਵਨਾਵਾਂ ਨੂੰ ਧਿਆਨ ‘ਚ ਰੱਖਦਿਆਂ ਇਕਜੁਟ ਹੋ ਕੇ ਮਜ਼ਬੂਤ ਫੈਸਲਾ ਲੈਣ ਉਨ੍ਹਾਂ ਇਸ ਗੱਲ ਨੂੰ ਕੋਰਾ ਝੂਠ ਦੱਸਿਆ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ‘ਤੇ ਸ੍ਰੀਮਤੀ ਸ਼ਸ਼ੀਕਲਾ ਖਿਲਾਫ ਬਗਾਵਤ ਕਰ ਰਹੇ ਹਨ
ਜ਼ਿਕਰਯੋਗ ਹੈ ਕਿ ਸ੍ਰੀਮਤੀ ਜੈਲਲਿਤਾ ਦਾ ਪੰਜ ਦਸੰਬਰ 2016 ਨੂੰ ਅਪੋਲੋ ਹਸਪਤਾਲ ‘ਚ ਦੇਹਾਂਤ ਹੋ ਗਿਆ ਸੀ, ਜਿੱਥੇ ਉਹ 7 ਦਿਨਾਂ ਤੱਕ ਭਰਤੀ ਰਹੇ ਸਨ  ਪੰਨੀਰਸੇਲਵਮ ਨੇ ਕਿਹਾ ਕਿ ਜਾਂਚ ਕਮਿਸ਼ਨ ਦਾ ਗਠਨ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਜਾਂਚ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ ਸ੍ਰੀਮਤੀ ਜੈਲਲਿਤਾ ਦੀ ਮੌਤ ਦੇ ਮਾਮਲੇ ਦੀ ਨਿਆਂਇਕ ਜਾਂਚ ਦਾ ਐਲਾਨ ਪੰਨੀਰਸੇਲਵਮ ‘ਚ ਅੰਨ੍ਹਾ ਦਰਮੁਕ ਦੀ ਨਵੀਂ ਜਨਰਲ ਸਕੱਤਰ ਵੀ. ਕੇ. ਸ਼ਸ਼ੀ ਕਲਾ ਤੋਂ ਬਗਾਵਤ ਦੇ 12 ਘੰਟਿਆਂ ਬਾਅਦ ਕੀਤੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਦੇ ਲਈ ਮਜ਼ਬੂਰ ਕੀਤਾ ਗਿਆ ਸੀ