ਜੋਕੋਵਿਚ ਫਿਰ ਬਣੇ ਦੋਹਾ ਦੇ ਬਾਦਸ਼ਾਹ

ਖਿਤਾਬੀ ਮੁਕਾਬਲੇ ‘ਚ ਐਂਡੀ ਮੁੱਰੇ ਨੂੰ 6-3,5-7,6-4 ਨਾਲ ਹਰਾਇਆ
ਏਜੰਸੀ  ਦੋਹਾ,
ਸਾਬਕਾ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਬ੍ਰਿਟੇਨ ਦੇ ਐਂਡੀ ਮੁੱਰੇ ਨੂੰ ਤਿੰਨ ਸੈੱਟਾਂ ਦੇ ਸਖ਼ਤ ਸੰਘਰਸ਼ ‘ਚ 6-3,5-7,6-4 ਨਾਲ ਹਰਾ ਕੇ ਕਤਰ ਓਪਨ ਟੈਨਿਸ ਟੂਰਨਾਮੈਂਟ ‘ਚ ਆਪਣਾ ਖਿਤਾਬ ਕਾਇਮ ਰੱਖਿਆ ਚੋਟੀ ਦਾ ਦਰਜਾ ਪ੍ਰਾਪਤ ਮੁੱਰੇ ਅਤੇ ਸਾਬਕਾ ਨੰਬਰ ਵਨ ਜੋਕੋਵਿਚ ਦੋਵਾਂ ਲਈ ਹੀ ਇਹ ਸਾਲ ਦਾ ਪਹਿਲਾ ਖਿਤਾਬੀ ਮੁਕਾਬਲਾ ਸੀ ਅਤੇ ਜੋਕੋਵਿਚ ਨੇ ਆਪਣੇ ਖਿਤਾਬ ਦਾ ਸਫਲਤਾਪੂਰਵਕ ਬਚਾਅ ਕਰਕੇ ਨਵੇਂ ਸਾਲ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਜੋਕੋਵਿਚ ਦਾ ਇਹ 67ਵਾਂ ਕਰੀਅਰ ਖਿਤਾਬ ਹੈ ਜੋਕੋਵਿਚ ਨੇ ਇਸ ਜਿੱਤ ਨਾਲ ਮੁੱਰੇ ਦੀ ਲਗਾਤਾਰ 28 ਏਟੀਪੀ ਟੂਰ ਜਿੱਤ ਦਾ ਸਿਲਸਿਲਾ ਤੋੜ ਦਿੱਤਾ ਜੋਕੋਵਿਚ ਦਾ ਜੁਲਾਈ ਤੋਂ ਬਾਅਦ ਇਹ ਪਹਿਲਾ ਖਿਤਾਬ ਹੈ ਜੋਕੋਵਿਚ ਨੇ ਉਦੋਂ ਰੋਜਰਸ ਕੱਪ ਜਿੱਤਿਆ ਸੀ ਸਰਬੀਆਈ ਖਿਡਾਰੀ ਨੇ ਖਿਤਾਬ ਜਿੱਤ ਤੋਂ ਬਾਅਦ ਕਿਹਾ ਕਿ ਮੇਰੇ ਲਈ ਨਵੇਂ ਸਾਲ ਦੀ ਇਸ ਤੋਂ ਬਿਹਤਰ ਸ਼ੁਰੂਆਤ ਕੋਈ ਹੋਰ ਹੋ ਹੀ ਨਹੀਂ ਸਕਦੀ
ਇਸ ਟੂਰਨਾਮੈਂਟ ‘ਚ ਸਾਰੇ ਪੰਜ ਮੈਚ ਖੇਡਣਾ ਅਤੇ ਨੰਬਰ ਇੱਕ ਖਿਡਾਰੀ ਦੇ ਖਿਲਾਫ਼ ਤਿੰਨ ਘੰਟੇ ਤੱਕ ਖੇਡਣਾ ਅਤੇ ਰੋਮਾਂਚਕ ਮੈਚ ਜਿੱਤਣਾ ਇੱਕ ਸੁਖਦ ਅਹਿਸਾਸ ਦਿੰਦਾ ਹੈ ਯਕੀਨੀ ਤੌਰ ‘ਤੇ ਇਹ ਸਾਲ ਦੀ ਸ਼ਾਨਦਾਰ ਸ਼ੁਰੂਆਤ ਹੈ ਮੁੱਰੇ ਨੇ ਸਤੰਬਰ ‘ਚ ਡੇਵਿਸ ਕੱਪ ‘ਚ ਜੁਆਨ ਮਾਰਟਿਨ ਡੇਲ ਪੋਤਰੋ ਤੋਂ ਹਾਰਨ ਤੋਂ ਬਾਅਦ ਹੁਣ ਜਾ ਕੇ ਮੈਚ ਗਵਾਇਆ ਹੈ ਇਸ ਦੌਰਾਨ ਮੁੱਰੇ ਨੇ ਏਟੀਪੀ ਵਰਲਡ ਫਾਈਨਲਜ਼ ਸਮੇਤ ਪੰਜ ਖਿਤਾਬ ਜਿੱਤੇ ਸਨ ਅਤੇ ਸਾਲ ਦੀ ਸਮਾਪਤੀ ਨੰਬਰ ਇੱਕ ਖਿਡਾਰੀ ਦੇ ਤੌਰ ‘ਤੇ ਕੀਤੀ ਸੀ ਜੋਕੋਵਿਚ ਦਾ ਇਸ ਜਿੱਤ ਤੋਂ ਬਾਅਦ ਮੁੱਰੇ ਖਿਲਾਫ਼ ਕਰੀਅਰ ਰਿਕਾਰਡ 25-11 ਹੋ ਗਿਆ ਹੈ ਵਿਸ਼ਵ ਦੀ ਦੂਜੀ ਰੈਂਕਿੰਗ ਦੇ ਖਿਡਾਰੀ ਜੋਕੋਵਿਚ ਨੇ ਸਾਲ ਦੇ ਪਹਿਲੇ ਗ੍ਰੈਂਡ ਸਲੇਮ ਅਸਟਰੇਲੀਅਨ ਓਪਨ ਤੋਂ ਪਹਿਲਾਂ ਬੋਰਿਸ ਬੇਕਰ ਦੀ ਜਗ੍ਹਾ ਆਪਣੇ ਦੋਸਤ ਅਤੇ ਮੈਂਟਰ ਡੁਸਾਨ ਵੋਮਿਕ ਨੂੰ ਕੋਚ ਬਣਾਇਆ ਸੀ ਅਤੇ ਇਸਦਾ ਫਾਇਦਾ ਉਨ੍ਹਾਂ ਨੂੰ ਦੋਹਾ ‘ਚ ਖਿਤਾਬ ਦੇ ਰੂਪ ‘ਚ ਮਿਲਿਆ
ਜੋਕੋਵਿਚ ਸਾਲ 2016 ‘ਚ ਬ੍ਰਿਟੇਨ ਦੇ ਐਂਡੀ ਮੁੱਰੇ ਹੱਥੋਂ ਆਪਣੀ ਨੰਬਰ ਵਨ ਰੈਂਕਿੰਗ ਗਵਾ ਬੈਠੇ ਸਨ ਅਤੇ ਉਨ੍ਹਾਂ ਦੇ ਪ੍ਰਦਰਸ਼ਨ ‘ਚ ਵੀ ਗਿਰਾਵਟ ਆਈ ਜਿਸ ਕਾਰਨ ਉਹ ਕੋਚ ਬੋਰਿਸ ਤੋਂ ਵੱਖ ਹੋ ਗਏ ਸਨ ਸਰਬੀਆਈ ਖਿਡਾਰੀ ਲਈ ਇਹ ਜਿੱਤ 16 ਜਨਵਰੀ ਤੋਂ ਸ਼ੁਰੂ ਰਹੇ ਅਸਟਰੇਲੀਅਨ ਓਪਨ ਤੋਂ ਪਹਿਲਾਂ ਕਾਫੀ ਮਹੱਤਵਪੂਰਨ ਹੈ