Uncategorized

ਜੋਕੋਵਿਚ ਸੈਮੀਫਾਈਨਲ ‘ਚ ਪਹੁੰਚਿਆ

ਫਰੈਂਚ ਓਪਨ: ਜੋਕੋਵਿਚ ਸਮੇਤ ਮੁੱਰੇ-ਵਾਵਰਿੰਕਾ ਨੇ ਵੀ ਸੈਮੀਫਾਈਨਲ ‘ਚ ਬਣਾਈ ਜਗ੍ਹਾ
ਪੈਰਿਸ (ਏਜੰਸੀ) ਨੋਵਾਕ ਜੋਕੋਵਿਚ ਨੇ ਵੀਰਵਾਰ ਨੂੰ ਜਬਰਦਸਤ ਪ੍ਰਦਰਸ਼ਨ ਕਰਦਿਆਂ ਚੈੱਕ ਗਣਰਾਜ ਦੇ ਥਾਮਸ ਬੇਦਿਰਚ ਨੂੰ ਲਗਾਤਾਰ ਸੈੱਟਾਂ ‘ਚ 6-3, 7-5, 6-3 ਨਾਲ ਹਰਾ ਕੇ ਫਰੈਂਚ ਓਪਨ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਅਤੇ ਹੁਣ ਉਹ ਕੈਰੀਅਰ ਗ੍ਰੈਂਡ ਸਲੇਮ ਪੂਰਾ ਕਰਨ ਤੋਂ ਸਿਰਫ਼ ਦੋ ਕਦਮ ਦੂਰ ਰਹਿ ਗਿਆ ਹੈ 11 ਗ੍ਰੈਂਡ ਸਲੇਮ ਖਿਤਾਬਾਂ ਦੇ ਜੇਤੂ ਜੋਕੋਵਿਚ ਨੇ ਆਪਣੇ ਕੈਰੀਅਰ ‘ਚ ਹੁਣ ਤੱਕ ਸਿਰਫ਼ ਫਰੈਂਚ ਓਪਨ ਦਾ ਖਿਤਾਬ ਨਹੀਂ ਜਿੱਤਿਆ ਹੈ ਜੋਕੋਵਿਚ 6 ਵਾਰ ਅਸਟਰੇਲੀਅਨ ਓਪਨ, ਤਿੰਨ ਵਾਰ ਵਿੰਬਲਡਨ ਅਤੇ ਦੋ ਵਾਰ ਯੂਐੱਸ ਓਪਨ ਦੇ ਖਿਤਾਬ ਜਿੱਤ ਚੁੱਕਾ ਹੈ ਪਰ ਫਰੈਂਚ ਓਪਨ ‘ਚ ਉਹ 2011, 2014 ਅਤੇ 2015 ‘ਚ ਉੱਪ ਜੇਤੂ ਰਿਹਾ ਹੈ ਚੋਟੀ ਦਰਜਾ ਪ੍ਰਾਪਤ ਜੋਕੋਵਿਚ ਦੇ ਸੈਮੀਫਾਈਨਲ ‘ਚ ਪਹੁੰਚਣ ਤੋਂ ਬਾਅਦ ਪੁਰਸ਼ ਸਿੰਗਲ ਵਰਗ ‘ਚ ਚੋਟੀ ਤਿੰਨ ਖਿਡਾਰੀ ਜੋਕੋਵਿਚ, ਦੂਜਾ ਦਰਜਾ ਪ੍ਰਾਪਤ ਬ੍ਰਿਟੇਨ ਦੇ ਐਂਡੀ ਮੁੱਰੇ ਅਤੇ ਤੀਜਾ ਦਰਜਾ ਪ੍ਰਾਪਤ ਤੇ ਪਿਛਲੇ ਚੈਂਪੀਅਨ ਸਵਿੱਟਜ਼ਰਲੈਂਡ ਦੇ ਸਟੇਨਿਸਲਾਸ ਵਾਵਰਿੰਕਾ ਆਖਰੀ ਚਾਰ ‘ਚ ਜਗ੍ਹਾ ਬਣਾ ਚੁੱਕੇ ਹਨ ਮਹਿਲਾਵਾਂ ‘ਚ ਵਿਸ਼ਵ ਦੀ ਨੰਬਰ ਇੱਕ ਖਿਡਾਰਨ ਅਮਰੀਕਾ ਦੀ ਸੈਰੇਨਾ ਵਿਲੀਅਮਜ਼ ਨੇ ਚੰਗਾ ਪ੍ਰਦਰਸ਼ਨ ਕਰਦਿਆਂ 18ਵਾਂ ਦਰਜਾ ਪ੍ਰਾਪਤ ਯੁਕ੍ਰੇਨ ਦੀ ਅਲੀਨਾ ਸਵੀਤੋਲੀਨਾ ਨੂੰ 6-1, 6-1 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ ਪੁਰਸ਼ਾਂ ‘ਚ ਪਿਛਲੇ ਚੈਂਪੀਅਨ ਵਾਵਰਿੰਕਾ ਨੇ ਗੈਰ ਦਰਜਾ ਪ੍ਰਾਪਤ ਸਪੇਨ ਦੇ ਅਲਬਰਟ ਰਾਮੋਸ ਵਿਨੋਲਾਸ ਨੂੰ 6-2, 6-1, 7-6 ਨਾਲ ਹਰਾ ਦਿੱਤਾ ਮੁੱਰੇ ਨੇ ਫਰਾਂਸ ਦੇ ਰਿਚਰਡ ਗਾਸਕੇ ਨੂੰ ਚਾਰ ਸੈੱਟਾਂ ਦੇ ਸੰਘਰਸ ‘ਚ 5-7, 7-6, 6-0, 6-2 ਨਾਲ ਹਰਾਇਆ ਵਾਵਰਿੰਕਾ ਦਾ ਹੁਣ ਸੈਮੀਫਾਈਨਲ ‘ਚ ਮੁੱਰੇ ਨਾਲ ਮੁਕਾਬਲਾ ਹੋਵੇਗਾ ਜੋਕੋਵਿਚ ਦਸ ਕਰੋੜ ਡਾਲਰ ਦੀ ਕਮਾਈ ਕਰਨ ਵਾਲਾ ਪਹਿਲਾ ਖਿਡਾਰੀ ਤਾਂ ਬਣ ਗਿਆ ਹੈ ਪਰ ਉਸਦੀਆਂ ਨਜ਼ਰਾਂ ਫਰੈਂਚ ਓਪਨ ਦੇ ਖਿਤਾਬ ‘ਤੇ ਲੱਗੀਆ ਹੋਈਆਂ ਹਨ ਜੋ ਉਹ ਹਾਲੇ ਤੱਕ ਹਾਸਲ ਨਹੀਂ ਕਰ ਸਕਿਆ ਹੈ ਜੋਕੋਵਿਚ ਜੇਕਰ ਇਸ ਵਾਰ ਫਰੈਂਚ ਓਪਨ ਜਿੱਤਦਾ ਹੈ ਤਾਂ ਉਹ ਕੈਰੀਅਰ ਗ੍ਰੈਂਡ ਸਲੇਮ ਪੂਰਾ ਕਰ ਲਵੇਗਾ ਜੋਕੋਵਿਚ ਨੂੰ ਕੁਆਰਟਰ ਫਾਈਨਲ ‘ਚ ਪਹੁੰਚਣ ‘ਤੇ ਤਿੰਨ ਲੱਖ 26 ਹਜ਼ਾਰ 722 ਡਾਲਰ ਮਿਲਣਗੇ, ਜਿਸ ਨਾਲ ਉਹ ਦਸ ਕਰੋੜ ਡਾਲਰ ਦਾ ਅੰਕੜਾ ਪਾਰ ਕਰ ਗਿਆ ਹੈ  29 ਸਾਲਾ ਜੋਕੋਵਿਚ ਦਾ 14ਵਾਂ ਦਰਜਾ ਪ੍ਰਾਪਤ ਰਾਬਰਟੋ ਬਤਿਸਤਾ ਖਿਲਾਫ਼ 4-0 ਦਾ ਕੈਰੀਅਰ ਰਿਕਾਰਡ ਸੀ ਜੋ ਹੁਣ 5-0 ਪਹੁੰਚ ਗਿਆ ਹੈ
ਸਵਿੱਟਜ਼ਰਲੈਂਡ ਦੀ ਤਿਮੀਆ ਬਸਿਸਜਕੀ ਨੇ 9ਵਾਂ ਦਰਜਾ ਪ੍ਰਾਪਤ ਅਮਰੀਕੀ ਖਿਡਾਰਨ ਵੀਨਸ ਵਿਲੀਅਮਜ਼ ਨੂੰ 6-2, 6-4 ਨਾਲ ਹਰਾ ਕੇ ਆਖਰੀ ਅੱਠ ‘ਚ ਜਗ੍ਹਾ ਬਣਾ ਲਈ ਪੁਰਸ਼ ਵਰਗ ਦੇ ਹੋਰਨਾਂ ਮੈਚਾਂ ‘ਚ ਸੱਤਵਾਂ ਦਰਜਾ ਪ੍ਰਾਪਤ ਚੈੱਕ ਗਣਰਾਜ ਦੇ ਟਾਮਸ ਬੇਦਿਰਚ ਨੂੰ 6-3, 7-5, 6-3 ਨਾਲ, 12ਵਾਂ ਦਰਜਾ ਪ੍ਰਾਪਤ ਬੈਲਜ਼ੀਅਮ ਦੇ ਡੇਵਿਡ ਗਾਫਿਨ ਨੇ ਲਾਤਵੀਆ ਦੇ ਅਨੇਰਸਟ ਗੁਲਬਿਸ ਨੂੰ 4-6, 6-2, 6-2,6-3 ਨਾਲ ਅਤੇ 13ਵਾਂ ਦਰਜਾ ਪ੍ਰਾਪਤ ਆਸਟਰੀਆ ਦੇ ਡਾਮਿਨਿਕ ਥਿਏਮ ਨੇ ਸਪੇਨ ਦੇ ਮਾਸੇਰਲ ਗ੍ਰੇਨੋਲਰਜ਼ ਨੂੰ 6-2, 6-7, 6-1, 6-4 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ

ਪ੍ਰਸਿੱਧ ਖਬਰਾਂ

To Top