ਖੇਤੀਬਾੜੀ

ਝੋਨੇ ਦਾ ਸਮਰਥਨ ਮੁੱਲ 60 ਰੁਪਏ ਵਧਿਆ

ਨਵੀਂ ਦਿੱਲੀ (ਭਾਸ਼ਾ)। ਸਰਕਾਰ ਨੇ ਅੱਜ 2016-17 ਦੇ ਖਰੀਫ਼ ਸੈਸ਼ਨ ਲਈ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮਪੀਐੱਸ) 60 ਰੁਪਏ ਵਧਾ ਕੇ 1,470 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ । ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਦੀ ਮੀਟਿੰਗ ‘ਚ ਇਸ ਸਬੰਧੀ ਫ਼ੈਸਲਾ ਲਿਆ ਗਿਆ। ਮੰਤਰੀ ਮੰਡਲ ਨੇ 2016-17 ਖਰੀਫ਼ ਸੈਸਨ ਲਈ ਦਾਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ‘ਚ ਵੀ ਜ਼ਿਕਰਯੋਗ ਵਾਧੇ ਨੂੰ ਮਨਜ਼ੂਰੀ ਦਿੱਤੀ ਹੈ। ਸਰਕਾਰ ਘੱਟੋ-ਘੱਟ ਸਮਰਥਨ ਮੁੱਲ ‘ਤੇ ਕਿਸਾਨਾਂ ਤੋਂ ਝੋਨਾ ਖਰੀਦਦੀ ਹੈ। ਖਰੀਫ਼ ਫਸਲ ਦੀ ਬਿਜਾਈ ਇਸ ਮਹੀਨੇ ਦੱਖਣ-ਪੰਛਮ ਮਾਨਸੂਨ ਆਉਣ ਨਾਲ ਸ਼ੁਰੂ ਹੋਵੇਗੀ। ਝੋਨਾ ਇਸ ਮੌਸਮ ਦੀ ਮੁੱਖ ਫ਼ਸਲ ਹੈ। ਇੱਕ ਸੂਤਰ ਨੇ ਦੱਸਿਆ ਕਿ ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ ਨੇ 2016-17 ਦੇ ਖਰੀਫ਼ ਸੈਸ਼ਨ ਲਈ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ 60 ਰੁਪਏ ਪ੍ਰਤੀ ਕੁਇੰਟਲ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਪ੍ਰਸਿੱਧ ਖਬਰਾਂ

To Top