ਝੋਨੇ ਦੀਆਂ ਘੱਟ ਸਮੇਂ ‘ਚ ਪੱਕਣ ਵਾਲੀਆਂ ਕਿਸਮਾਂ ਦੀ ਪਨੀਰੀ ਬੀਜਣ ਦਾ ਢੁੱਕਵਾਂ ਸਮਾਂ: ਖੇਤੀ ਮਾਹਿਰ

0

ਰਘਬੀਰ ਸਿੰਘ ਲੁਧਿਆਣਾ  

ਪਿਛਲੇ ਸਾਲਾਂ ਦੌਰਾਨ ਝੋਨੇ ਦੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਨਵੀਆਂ ਕਿਸਮਾਂ ਹੇਠ ਰਕਬੇ ਵਿੱਚ ਉਤਸ਼ਾਹਜਨਕ ਵਾਧਾ ਹੋਇਆ ਹੈ । ਸਾਲ 2012 ਦੌਰਾਨ ਪੂਸਾ 44 ਹੇਠ 39 ਫ਼ੀਸਦੀ ਅਤੇ ‘ਪੀਆਰ’ ਕਿਸਮਾਂ ਹੇਠ 33 ਫ਼ੀਸਦੀ ਰਕਬਾ ਸੀ। ਪਰੰਤੂ ਸਾਲ 2016 ਦੌਰਾਨ ‘ਪੀਆਰ’ ਕਿਸਮਾਂ ਹੇਠ ਰਕਬਾ ਵਧ ਕੇ 62 ਫ਼ੀਸਦੀ ਹੋ ਗਿਆ ਅਤੇ ਪੂਸਾ 44 ਹੇਠ ਘਟ ਕੇ 20 ਫ਼ੀਸਦੀ ਰਹਿ ਗਿਆ । ਨਵੀਆਂ ਕਿਸਮਾਂ ਵਿੱਚਂੋ ਪੀਆਰ-121 ਕਿਸਾਨਾਂ ਦੀ ਵਿਸ਼ੇਸ਼ ਪਸੰਦ ਬਣੀ ਅਤੇ ਇਸ ਨੂੰ 7.0 ਲੱਖ ਹੈਕਟੇਅਰ (30 ਫ਼ੀਸਦੀ) ਤੋਂ ਜ਼ਿਆਦਾ ਰਕਬੇ Àੁੱਪਰ ਕਾਸ਼ਤ ਕੀਤਾ ਗਿਆ।
ਪੀਆਰ-122 ਦੀ ਪਨੀਰੀ ਦੀ ਬਿਜਾਈ 15-20 ਮਈ, ਪੀਆਰ-121, ਪੀਆਰ-123 ਅਤੇ ਪੀਆਰ-124 ਦੀ 20-25 ਮਈ ਦੌਰਾਨ ਕਰਨੀ ਚਾਹੀਦੀ ਹੈ । ਇਨ੍ਹਾਂ ਕਿਸਮਾਂ ਦਾ ਬੀਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਅਤੇ ਇਸ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ, ਬੀਜ ਫਾਰਮਾਂ ‘ਤੇ ਉਪਲੱਬਧ ਹੈ। ਪੀਆਰ-124 ਦੀ 25-30 ਦਿਨ ਦੀ ਅਤੇ ਬਾਕੀ ਕਿਸਮਾਂ ਦੀ 30-35 ਦਿਨ ਦੀ ਪਨੀਰੀ ਖੇਤਾਂ ਵਿੱਚ ਲਾਉਣੀ ਚਾਹੀਦੀ ਹੈ । ਇਸ ਤਰ੍ਹਾਂ ਬੀਜੀ ਫ਼ਸਲ ਨਾਲ ਖੇਤ ਅੱਧ ਅਕਤੂਬਰ ਤੱਕ ਖਾਲੀ ਹੋ ਜਾਣਗੇ ਜੋ ਪਰਾਲੀ ਦੀ ਸੰਭਾਲ ਵਿੱਚ ਸਹਾਈ ਹੋਣਗੇ ਅਤੇ ਕਣਕ ਦੀ ਬਿਜਾਈ ਸਮੇਂ ਸਿਰ ਕਰਨ ਵਿੱਚ ਵੀ ਮੱਦਦ ਮਿਲੇਗੀ।
ਕਿਸਾਨ ਵੀਰ ਨਰੋਈ ਪਨੀਰੀ ਪ੍ਰਾਪਤ ਕਰਨ ਲਈ ਬੀਜ ਨੂੰ ਸੋਧਣ (8 ਕਿੱਲੋ ਬੀਜ ਨੂੰ 10 ਲੀਟਰ ਪਾਣੀ+20 ਗ੍ਰਾਮ ਬਾਵਿਸਟਿਨ+1 ਗ੍ਰਾਮ ਸਟਰੈਪਟੋਸਾਈਕਲੀਨ ਦੇ ਘੋਲ ਵਿੱਚ 8-10 ਘੰਟੇ ਲਈ ਭਿਉਂ ਕੇ ਰੱਖੋ) ਤੋਂ ਬਾਅਦ ਕੱਦੂ ਕਰਕੇ ਚੰਗੀ ਤਰ੍ਹਾਂ ਤਿਆਰ ਕੀਤੇ ਖੇਤ ਵਿੱਚ ਪੁੰਗਰੇ ਬੀਜ ਦਾ ਸਾਢੇ ਛੇ ਮਰਲੇ ਵਿੱਚ ਛੱਟਾ ਦੇਣ ਅਤੇ 26 ਕਿੱਲੋ ਯੂਰੀਆ ਅਤੇ 60 ਕਿੱਲੋ ਸੁਪਰਫ਼ਾਸਫੇਟ ਪ੍ਰਤੀ ਏਕੜ ਕੱਦੂ ਦੀ ਆਖਰੀ ਵਾਹੀ ਸਮੇਂ ਪਾ ਦੇਣ। ਸਿਹਤਮੰਦ ਪਨੀਰੀ ਲਈ 40 ਕਿੱਲੋ ਜ਼ਿੰਕ ਸਲਫੇਟ ਹੈਪਟਾਹਾਈਡ੍ਰੇਟ (21%) ਜਾਂ 25.5 ਕਿੱਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ (33%) ਪ੍ਰਤੀ ਏਕੜ ਦੇ ਹਿਸਾਬ ਪਾਉਣ ਨਾਲ ਬਾਅਦ ਵਿੱਚ ਝੋਨੇ ਨੂੰ ਜ਼ਿੰਕ ਦੀ ਘਾਟ ਨਹੀਂ ਆਉਂਦੀ। ਪਨੀਰੀ ਵਿੱਚ ਨਦੀਨਾਂ ਦੀ ਰੋਕਥਾਮ 500 ਗ੍ਰਾਮ ਸੌਫਟ 37.5 ਈ.ਸੀ. ਨੂੰ ਰੇਤ ਵਿੱਚ ਮਿਲਾ ਕੇ ਝੋਨੇ ਦੇ ਪੁੰਗਾਰੇ ਬੀਜ ਬੀਜਣ ਤੋਂ 3 ਦਿਨਾਂ ਬਾਅਦ ਜਾਂ 1200 ਮਿ.ਲੀ. ਤਰਲ ਬੂਟਾਕਲੋਰ 50 ਤਾਕਤ ਨੂੰ ਪਨੀਰੀ ਦੀ ਬਿਜਾਈ ਤੋਂ 7 ਦਿਨਾਂ ਬਾਅਦ 60 ਕਿੱਲੋ ਰੇਤ ਵਿੱਚ ਮਿਲਾ ਕੇ ਬਾਅਦ ਛੱਟਾ ਦੇਣ ਨਾਲ ਕੀਤੀ ਜਾ ਸਕਦੀ ਹੈ।ਇਹ ਜਾਣਕਾਰੀ ਪੀਏਯੁ ਦੇ ਖੇਤੀ ਮਾਹਿਰਾਂ ਨੇ ਝੋਨੇ ਦੀ ਬਿਜਾਈ ਦੇ ਸੀਜ਼ਨ ਨੂੰ ਧਿਆਨ ਵਿਚ ਰੱਖਦਿਆਂ ਦਿੱਤੀ ਹੈ

ਝੋਨੇ ਦੀ ਤੰਦਰੁਸਤ ਪਨੀਰੀ ਉਗਾਉਣ ਲਈ ਅਹਿਮ ਨੁਕਤੇ

ਝੋਨੇ ‘ਚ ਤੰਦਰੁਸਤ ਪਨੀਰੀ ਵਧੇਰੇ ਝਾੜ ਲਈ ਪਲੇਠਾ ਅਹਿਮ ਕਦਮ ਹੈ ਪਨੀਰੀ ‘ਚ ਖੁਰਾਕੀ ਤੱਤਾਂ ਦੀ ਘਾਟ, ਨਦੀਨਾਂ ਤੇ ਵਿਰਲੀ ਪਨੀਰੀ ਦੀ ਸਮੱਸਿਆ ਅਕਸਰ ਆਉਂਦੀ ਹੈ ਕਈ ਵਾਰ ਤਾਂ ਪਨੀਰੀ ਮਾਰੇ ਜਾਣ ਕਾਰਨ ਝੋਨੇ ਦੀ ਲਵਾਈ ਵੇਲੇ ਕਿਸਾਨਾਂ ਨੂੰ ਪਨੀਰੀ ਖਰੀਦਣੀ ਪੈਂਦੀ ਹੈ ਇਸ ਲਈ ਪਨੀਰੀ ਬੀਜਣ ਸਮੇਂ ਤੋਂ ਹੀ ਹੇਠ ਲਿਖੇ ਨੁਕਤਿਆਂ ਵੱਲ ਧਿਆਨ ਦੇਣਾ ਜ਼ਰੂਰੀ ਹੈ
ਕਿਸਮ ਦੀ ਚੋਣ: ਕਿਸਾਨ ਨੂੰ ਸਿਰਫ਼ ਪੀਏਯੂ ਵੱਲੋਂ ਸਿਫ਼ਾਰਸ਼ ਕੀਤੀਆਂ ਕਿਸਮਾਂ ਨੂੰ ਹੀ ਤਰਜ਼ੀਹ ਦੇਣੀ ਚਾਹੀਦੀ ਹੈ ਕਿਉਂਕਿ ਯੂਨੀਵਰਸਿਟੀ ਕਈ ਸਾਲਾਂ ਦੇ ਖੋਜ ਤਜ਼ਰਬਿਆਂ ਦੇ ਨਤੀਜਿਆਂ ਦੇ ਆਧਾਰ ‘ਤੇ ਹੀ ਸਿਫ਼ਾਰਸ਼ ਕਰਦੀ ਹੈ ਗੈਰ-ਪ੍ਰਮਾਣਿਤ ਕਿਸਮਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਟਾਕਰਾ ਕਰਨ ‘ਚ ਅਸਮਰੱਥ ਹੁੰਦੀਆਂ ਹਨ ਪਿਛਲੇ ਸਾਲ ਪੀਆਰ 121, 122 ਤੇ 123 ਕਿਸਮਾਂ ਪੰਜਾਬ ਵਿੱਚ ਕਾਸ਼ਤ ਲਈ ਪ੍ਰਮਾਣਿਤ ਕੀਤੀਆਂ ਗਈਆਂ ਜੋ ਕਿ ਨਾ ਸਿਰਫ਼ ਝੁਲਸ ਰੋਗ ਦਾ ਟਾਕਰਾ ਕਰਨ ਵਿੱਚ ਸਮਰੱਥ ਹਨ ਸਗੋਂ ਇਸ ਦਾ ਝਾੜ  ਵੀ ਬਾਕੀ ਕਿਸਮਾਂ ਨਾਲੋਂ ਵੱਧ ਹੈ (ਪੀਆਰ 121-30.5 ਕੁਇੰਟਲ, ਪੀਆਰ 122- 31.5 ਕੁ. ਤੇ ਪੀਆਰ 123, 29.0 ਕੁਇੰਟਲ ਪ੍ਰਤੀ ਏਕੜ) ਅਗੇਤੀ ਪੱਕਣ ਵਾਲੀ ਕਿਸਮ ਪੀਆਰ 115 ਹੈ, ਜੋ 125 ਦਿਨਾਂ ਵਿੱਚ ਪੱਕ ਜਾਂਦੀ ਹੈ ਤੇ ਇਸ ਦਾ ਔਸਤ ਝਾੜ 25 ਕੁ. ਪ੍ਰਤੀ ਏਕੜ ਹੈ
ਬੀਜ ਦਾ ਭਰੋਸੇਯੋਗ ਸੋਮਾ: ਕਿਸੇ ਵੀ ਫ਼ਸਲ ਤੋਂ ਵੱਧ ਝਾੜ ਲੈਣ ਲਈ ਉਸ ਦੇ ਬੀਜ ਦਾ ਨਰੋਆ, ਖਾਲਸ ਤੇ ਨਦੀਨ ਰਹਿਤ ਹੋਣਾ ਲਾਜ਼ਮੀ ਹੈ ਸਿਹਤਮੰਦ ਬੀਜ ਕਿਸੇ ਵੀ ਭਰੋਸੇਯੋਗ ਵਸੀਲੇ ਜਿਵੇਂ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਟੀ, ਪਨਸੀਡ, ਖੇਤੀਬਾੜੀ ਵਿਭਾਗ ਆਦਿ ਅਦਾਰਿਆਂ ਤੋਂ ਹੀ ਲੈਣਾ ਚਾਹੀਦਾ ਹੈ ਦੂਜੀਆਂ ਕਿਸਮਾਂ ਦੇ ਰਲਾਅ ਜਾਂ ਨਦੀਨਾਂ ਦੇ ਰਲਾਅ ਵਾਲਾ ਬੀਜ ਨਾ ਬੀਜੋ ਸਹੀ ਬੀਜ ਤੋਂ ਭਾਵ ਉਸ ਦਾ ਘੱਟੋ-ਘੱਟ 98% ਖਾਲਸ ਤੇ 80% ਜੰਮਣ ਸ਼ਕਤੀ ਵਾਲਾ ਹੋਣਾ ਚਾਹੀਦੀ ਹੈ
ਬਿਜਾਈ ਲਈ ਜਗ੍ਹਾ ਦੀ ਚੋਣ: ਪਨੀਰੀ ਬੀਜਣ ਵਾਲੀ ਜਗ੍ਹਾ ਉਪਜਾਊ, ਕੱਲਰ ਰਹਿਤ ਤੇ ਪਾਣੀ ਦੇ ਸੋਮੇ ਦੇ ਨੇੜੇ ਹੋਣੀ ਚਾਹੀਦੀ ਹੈ ਛਾਂ ਤੇ ਤੂੜੀ ਦੇ ਕੁੱਪ ਨੇੜੇ ਪਨੀਰੀ ਨਹੀਂ ਲਾਉਣੀ ਚਾਹੀਦੀ ਰੁੱਖਾਂ ਥੱਲੇ ਬੀਜੀ ਪਨੀਰੀ ਵਿੱਚ ਕਈ ਵਾਰੀ ਝੁਲਸ ਰੋਗ ਆ ਜਾਂਦਾ ਹੈ ਪਿਛਲੇ ਸਾਲ ਜਿਸ ਥਾਂ ‘ਤੇ ਝੋਨਾ ਝਾੜਿਆ ਗਿਆ ਹੋਵੇ ਉੱਥੇ ਪਨੀਰੀ ਨਾ ਲਾਓ ਕਿਉਂਕਿ ਉਸ ਜਗ੍ਹਾ ਨਦੀਨਾਂ ਦਾ ਬੀਜ ਝੜਿਆ ਹੁੰਦਾ ਹੈ
ਬਿਜਾਈ ਦਾ ਸਮਾਂ: ਕਿਸੇ ਵੀ ਕਿਸਮ ਦੀ ਬਿਜਾਈ ਲਈ ਅੱਧ ਮਈ ਤੋਂ ਅਖੀਰ ਮਈ ਤੱਕ ਢੁੱਕਵਾਂ ਸਮਾਂ ਹੈ ਅਤੇ ਕਿਸਾਨ ਨੂੰ 15 ਜੂਨ ਤੋਂ ਪਨੀਰੀ ਪੁੱਟ ਕੇ ਖੇਤ ‘ਚ ਲਾਉਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ
ਬੀਜ ਸੋਧਣਾ: ਬੀਜ ਨੂੰ ਬੀਜ ਤੋਂ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਬਾਵਿਸਟਨ ਅਤੇ ਸਟਰੈਪਟੋਸਈਕਲੀਨ ਨਾਲ ਸੋਧਣਾ ਬਹੁਤ ਜ਼ਰੂਰੀ ਹੈ ਇਸ ਲਈ ਇੱਕ ਟੱਬ ਜਾਂ ਬਾਲਟੀ ‘ਚ ਪਾਣੀ ਪਾ ਕੇ ਬੀਜ ਨੂੰ ਡੁਬੋ ਕੇ ਤੇ ਹਲਕੇ ਬੀਜ ਨਿਤਾਰ ਲਓ ਇੱਕ ਏਕੜ ਲਈ 8 ਕਿਲੋ ਬੀਜ ਦੀ ਸਿਫ਼ਾਰਸ਼ ਕੀਤੀ ਗਈ ਹੈ ਬੀਜ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋ-ਸਾਈਕਲੀਨ 10 ਲੀਟਰ ਪਾਣੀ ਦੇ ਘੋਲ ਵਿੱਚ 8-10 ਘੰਟੇ ਲਈ ਡੁਬੋ ਕੇ ਰੱਖੋ ਸੋਧੇ ਹੋਏ ਬੀਜ ਨੂੰ ਗਿੱਲੀਆਂ ਬੋਰੀਆਂ ਉੱਪਰ 2-3 ਸੈਂ.ਮੀ. ਮੋਟੀ ਤਹਿ ‘ਚ ਖਿਲਾਰ ਦਿਓ ਤੇ ਉੱਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਓ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ ਇਹ ਬੀਜ 24-36 ਘੰਟਿਆਂ ਅੰਦਰ ਪੁੰਗਰ ਕੇ ਬੀਜਣ ਯੋਗ ਹੋ ਜਾਵੇਗਾ
ਖੇਤ ਦੀ ਤਿਆਰੀ ਤੇ ਖਾਦਾਂ ਦੀ ਵਰਤੋਂ: 12-15 ਟਨ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਪ੍ਰਤੀ ਏਕੜ ਖੇਤ ਵਿੱਚ ਰਲਾਓ ਤੇ ਖੇਤ ਨੂੰ ਪਾਣੀ ਲਾ ਦਿਓ ਵੱਤਰ ਆਉਣ ‘ਤੇ ਦੋ ਵਾਰੀ ਵਾਹ ਕੇ ਉੱਗੇ ਹੋਏ ਨਦੀਨ ਮਾਰ ਦਿਓ ਬਾਅਦ ‘ਚ ਪਾਣੀ ਲਾ ਕੇ ਚੰਗੀ ਤਰ੍ਹਾਂ ਕੱਦੂ ਕਰੋ 26 ਕਿਲੋ ਯੂਰੀਆ ਤੇ 60 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਆਖਰੀ ਕੱਦੂ ਕਰਨ ਵੇਲੇ ਪਾਓ 40 ਕਿਲੋ ਜ਼ਿੰਕ ਸਲਫੇਟ (21%)  ਜਾਂ 25.5 ਕਿਲੋ ਜਿੰਕ ਸਲਫੇਟ (33%) ਪਾਉਣ ਨਾਲ ਪਨੀਰੀ ਨੂੰ ਜਿੰਕ ਦੀ ਘਾਟ ਨਹੀਂ ਆਉਂਦੀ 10ਗੁਣ2 ਮੀਟਰ ਦੇ ਕਿਆਰੇ ਵਿੱਚ ਇੱਕ ਕਿਲੋ ਸੋਧੇ ਤੇ ਪੁੰਗਰੇ ਬੀਜ ਦਾ ਛਿੱਟਾ ਦਿਓ ਇਸ ਤਰ੍ਹਾਂ 8 ਕਿਲੋ ਬੀਜ ਨੂੰ ਲਗਭਗ  ਸਾਢੇ ਛੇ ਮਰਲੇ (8 ਕਿਆਰੀਆਂ) ‘ਚ ਬੀਜੀਆ ਜਾਂਦਾ ਹੈ
ਨਦੀਨਾਂ ਦੀ ਰੋਕਥਾਮ: ਝੋਨੇ ਦੀ ਪਨੀਰੀ ਨੂੰ ਨਦੀਨ ਰਹਿਤ ਰੱਖਣ ਲਈ ਬੂਟਾਕਲੋਰ ਜਾਂ ਥਾਇਓਬਿਨਕਾਰਬ 50 ਈਸੀ ਵਿਚੋਂ ਕੋਈ ਇੱਕ ਨਦੀਨਨਾਸ਼ਕ 1200 ਮਿ.ਲੀ. ਪ੍ਰਤੀ ਏਕੜ 60 ਕਿਲੋ ਰੇਤ ‘ਚ ਮਿਲਾ ਕੇ ਛੱਟਾ ਦੇਣ ਤੋਂ 7 ਦਿਨ ਬਾਅਦ ਪਾਉ ਇਹ ਨਦੀਨਨਾਸ਼ਕ ਖੇਤ ‘ਚ ਕੱਦੂ ਕਰਨ ਤੋਂ 3-7 ਦਿਨ ਪਹਿਲਾਂ ਵੀ ਪਾਏ ਜਾਂ ਸਕਦੇ ਹਨ ਜੇਕਰ ਸਵਾਂਕ ਦੇ ਨਾਲ ਛਤਰੀ ਵਾਲੇ ਡੀਲੇ ਦੀ ਸਮੱਸਿਆ ਹੋਵੇ ਤਾਂ ਸੋਫਿਟ 37.5 ਈਸੀ ਨਦੀਨਨਾਸ਼ਕ 500 ਮਿ.ਲੀ. ਪ੍ਰਤੀ ਏਕੜ ਰੇਤ ਵਿੱਚ ਮਿਲਾ ਕੇ ਬਿਜਾਈ ਤੋਂ 3 ਦਿਨ ਬਾਅਦ ਪਾ ਦੇਣੀ ਚਾਹੀਦੀ ਹੈ ਜਾਂ ਨੌਮਨੀ ਗੋਲਡ/ਵਾਸ਼ਆਊਟ/ਤਾਰਕ/ਮਾਚੋ 10 ਐਸ ਸੀ (ਬਿਸਪਾਇਰੀਬੈਕ) 100 ਮਿ.ਲੀ. ਪ੍ਰਤੀ ਏਕੜ ਨੂੰ 150 ਲੀਟਰ ਪਾਣੀ ‘ਚ ਘੋਲ ਕੇ ਪਨੀਰੀ ਬੀਜਣ ਤੋਂ 15-20 ਦਿਨਾਂ ਪਿੱਛੋਂ ਛਿੜਕਣ ਨਾਲ ਵੀ ਕੀਤੀ ਜਾ ਸਕਦੀ ਹੈ
ਪਾਣੀ ਤੇ ਛੋਟੇ ਖੁਰਾਕੀ ਤੱਤਾਂ ਦੀ ਵਰਤੋਂ: ਪਨੀਰੀ ਨੂੰ ਲੋੜ ਅਨੁਸਾਰ ਪਾਣੀ ਦੇ ਕੇ ਗਿੱਲਾ ਰੱਖੋ ਪਰ ਲਗਾਤਾਰ ਪਾਣੀ ਖੜ੍ਹਾ ਨਾ ਰਹਿਣ ਦਿਓ ਪਨੀਰੀ ਵਿੱਚ ਕਈ ਵਾਰ ਲੋਹੇ ਦੀ ਘਾਟ ਕਰਕੇ ਨਵੇਂ ਨਿੱਕਲਦੇ ਪੱਤੇ ਹਲਕੇ ਪੀਲੇ ਜਾਂ ਚਿੱਟੇ ਹੋ ਜਾਂਦੇ ਹਨ ਹਲਕੀਆਂ ਜ਼ਮੀਨਾਂ ‘ਚ ਪਾਣੀ ਦੀ ਘਾਟ ਹੋਵੇ ਤਾਂ ਲੋਹੇ ਦੀ ਘਾਟ ਜ਼ਿਆਦਾ ਆਉਂਦੀ ਹੈ ਇਸ ਲਈ 0.5-1.0% ਕਿਲੋ ਫੈਰਸ ਸਲਫੇਟ ਨੂੰ 100 ਲੀਟਰ ਪਾਣੀ ‘ਚ ਘੋਲੋ ਤੇ 2-3 ਛਿੜਕਾਅ ਹਫ਼ਤੇ-ਹਫ਼ਤੇ ਦੇ ਵਕਫੇ ‘ਤੇ ਕਰੋ ਅਤੇ ਪਨੀਰੀ ਨੂੰ ਪਾਣੀ ਦੀ ਘਾਟ ਨਾ ਆਉਣ ਦਿਓ ਕਈ ਵਾਰ ਜਿੰਕ ਦੀ ਘਾਟ ਕਰਕੇ ਪੱਤਿਆਂ ‘ਤੇ ਜੰਗਾਲੇ ਰੰਗ ਦੇ ਧੱਬੇ ਪੈ ਜਾਂਦੇ ਹਨ ਇਸ ਲਈ ਅੱਧਾ ਕਿਲੋ ਜਿੰਕ ਸਲਫੇਟ (21%) 100 ਲੀਟਰ ਪਾਣੀ ਵਿੱਚ ਘੋਲ ਕੇ ਇਸ ਦਾ ਛਿੜਕਾਅ ਕਰੋ
ਧੰਨਵਾਦ ਸਹਿਤ:
ਚੰਗੀ ਖੇਤੀ