ਪੰਜਾਬ

ਟਰੱਕ ‘ਚੋਂ ਹਜ਼ਾਰ ਪੇਟੀ ਸ਼ਰਾਬ ਬਰਾਮਦ

ੁਇੱਕ ਗ੍ਰਿਫ਼ਤਾਰ, ਤਿੰਨ ਫਰਾਰ
ਸੱਚ ਕਹੂੰ ਨਿਊਜ਼
ਫਿਰੋਜ਼ਪੁਰ, ।
ਥਾਣਾ ਮੱਖੂ ਪੁਲਿਸ ਨੂੰ ਨਾਕਾਬੰਦੀ ਦੌਰਾਨ ਇੱਕ ਟਰੱਕ ‘ਚੋਂ 1000 ਪੇਟੀਆਂ ਸ਼ਰਾਬ  ਬਰਾਮਦ ਕਰਨ ‘ਚ ਵੱਡੀ ਸਫਲਤਾ ਹੱਥ ਲੱਗੀ । ਪੁਲਿਸ ਵੱਲੋਂ  ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਦ ਕਿ ਤਿੰਨ ਵਿਅਕਤੀ ਭੱਜਣ ‘ਚ ਕਾਮਯਾਬ ਹੋਏ । ਜਾਣਕਾਰੀ ਦਿੰਦਿਆਂ ਏਐੱਸਆਈ ਗੁਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ  ਸਮੇਤ  ਸ੍ਰੀ ਅੰਮ੍ਰਿਤਸਰ ਤਿਕੋਣੀ ਮੱਖੂ ਵਿਖੇ ਨਾਕਾਬੰਦੀ ਕਰਕੇ ਵਾਹਨਾਂ ਦੀ ਤਲਾਸ਼ੀ ਲੈ ਰਹੇ ਸੀ ਤਾਂ ਉਨ੍ਹਾਂ ਨੂੰ ਮੁਖਬਰ ਤੋਂ ਇਤਲਾਹ ਮਿਲੀ ਕਿ ਲਖਵੀਰ ਸਿੰਘ, ਕਪਿਲ ਰਹੂਜਾ, ਸਾਰਜ ਰਹੂਜਾ ਅਤੇ ਮਨੀਤ ਸਨਰਾਈਜ਼ ਵਾਈਨ ਕੰਪਨੀ ਦੇ ਨਾਂਅ ਹੇਠ ਜਾਅਲੀ ਪਰਮਿਟ ਬਣਾ ਕੇ ਸ੍ਰੀ ਅੰਮ੍ਰਿਤਸਰ ਦੇ ਠੇਕਿਆਂ ਤੋਂ ਸ਼ਰਾਬ ਲੋਡ ਕਰਕੇ ਪੰਜਾਬ ਦੇ ਬਾਕੀ ਠੇਕਿਆਂ ‘ਤੇ ਸਪਲਾਈ ਕਰਦੇ ਹਨ। ਉਹਨਾਂ ਦੱਸਿਆ ਕਿ ਇਤਲਾਹ ਮਿਲਣ ‘ਤੇ ਨਾਕਾਬੰਦੀ ਦੌਰਾਨ  ਟਰੱਕ ਨੰਬਰ ਐੱਚਆਰ 58 ਏ-2705 ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 1000 ਪੇਟੀਆਂ ਸ਼ਰਾਬ ਮਾਰਕਾ ਮੋਟਾ ਸੰਤਰਾ ਬਰਾਮਦ ਹੋਈ ਤਾਂ ਪੁਲਿਸ ਨੇ ਟਰੱਕ ਨੂੰ  ਆਪਣੇ ਕਬਜ਼ੇ ਵਿਚ ਲੈ ਕੇ ਲਖਵੀਰ ਸਿੰਘ ਨੂੰ ਮੌਕੇ ‘ਤੇ ਗ੍ਰਿਫਤਾਰ ਕਰ ਲਿਆ ਪਰ  ਉਸ ਦੇ ਬਾਕੀ ਸਾਥੀ ਕਪਿਲ ਰਹੂਜਾ, ਸਾਰਜ ਰਹੂਜਾ ਅਤੇ ਮਨੀਤ  ਭੱਜਣ ਵਿਚ ਕਾਮਯਾਬ ਹੋ ਗਏ। ਉਹਨਾਂ ਦੱਸਿਆ ਕਿ ਪੁਲਿਸ ਨੇ ਸ਼ਰਾਬ ਸਮੇਤ ਟਰੱਕ ਨੂੰ ਕਬਜ਼ੇ ਵਿਚ ਕਰਕੇ  ਉਕਤ ਚਾਰਾਂ ਵਿਅਕਤੀਆਂ ਖਿਲਾਫ਼ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਹੈ।

ਪ੍ਰਸਿੱਧ ਖਬਰਾਂ

To Top