Breaking News

ਟਰੱਕ ਨੇ ਦਰੜਿਆ, 13 ਮੌਤਾਂ

ਏਜੰਸੀ
ਅਮਰਾਵਤੀ,
ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ‘ਚ ਅੱਜ ਇੱਕ ਬੇਕਾਬੂ ਟਰੱਕ ਨੇ ਪੁਲਿਸ ਸਟੇਸ਼ਨ ਕੋਲ ਖੜ੍ਹੇ ਵਿਅਕਤੀਆਂ ਨੂੰ ਦਰੜ ਦਿੱਤਾ ਇਸ ਦੁਖਦਾਈ ਘਟਨਾ ‘ਚ 13 ਵਿਅਕਤੀਆਂ ਦੀ ਮੌਤ ਹੋ ਗਈ ਤੇ 20 ਤੋਂ ਜ਼ਿਆਦਾ ਵਿਅਕਤੀ ਜ਼ਖਮੀ ਹੋ ਗਏ ਪੁਲਿਸ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਕਈ ਵਿਅਕਤੀ ਆਪਣੀਆਂ ਸ਼ਿਕਾਇਤਾਂ ਦਰਜ ਕਰਾਉਣ ਤਿਰੂਪਤੀ ਸ਼ਹਿਰ ਤੋਂ 30 ਕਿਲੋਮੀਟਰ ਦੂਰ ਯੇਰਪੇਡੂ ਪੁਲਿਸ ਥਾਣੇ ਵੱਲ ਆ ਰਹੇ ਸਨ ਉਦੋਂ ਇੱਕ ਬੇਕਾਬੂ ਟਰੱਕ ਪਹਿਲਾਂ ਬਿਜਲੀ ਦੇ ਇੱਕ ਖੰਭੇ ਨਾਲ ਟਕਰਾਇਆ ਤੇ ਫਿਰ ਉਸਨੇ ਇਨ੍ਹਾਂ ਵਿਅਕਤੀਆਂ ਨੂੰ ਦਰੜ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਡਰਾਇਵਰ ਨਸ਼ੇ ਦੀ ਹਾਲਤ ‘ਚ ਟਰੱਕ ਚਲਾ ਰਿਹਾ ਸੀ ਘਟਨਾ ‘ਤੇ ਤਿਰੂਪਤੀ ਸ਼ਹਿਰ ਦੀ ਪੁਲਿਸ ਮੁਖੀ ਵਿਜੈ ਲਕਸ਼ਮੀ ਨੇ ਕਿਹਾ ਕਿ ਜ਼ਿਆਦਾਤਰ ਵਿਅਕਤੀ ਬਿਜਲੀ ਦਾ ਕਰੰਟ ਲੱਗਣ ਕਾਰਨ ਮਾਰੇ ਗਏ ਜ਼ਖਮੀਆਂ ਨੂੰ ਤਿਰੂਪਤੀ ਤੇ ਸ੍ਰੀਕਾਲਹਸਤੀ ਦੇ ਵੱਖ-ਵੱਖ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ ਉਨ੍ਹਾਂ ਕਿਹਾ ਕਿ ਜ਼ਖਮੀਆਂ ‘ਚ ਪੁਲਿਸ ਦੇ ਦੋ ਅਧਿਕਾਰੀ ਵੀ ਸ਼ਾਮਲ ਹਨ  ਓਧਰ ਉਪ ਮੁੱਖ ਮੰਤਰੀ ਐਨ. ਸੀ. ਰਾਜੱਪਾ ਨੇ ਘਅਨਾ ‘ਤੇ ਦੁੱਖ ਪ੍ਰਗਟ ਕੀਤਾ ਉਨ੍ਹਾਂ ਤਿਰੂਪਤੀ ਦੀ ਪੁਲਿਸ ਮੁਖੀ ਨਾਲ ਗੱਲ ਕਰਕੇ ਜ਼ਖਮੀਆਂ ਨੂੰ ਉਚਿੱਤ ਇਲਾਜ ਮੁਹੱਈਆ ਕਰਾਉਦ ਦੇ ਨਿਰਦੇਸ਼ ਦਿੱਤੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਘਟਨਾ ‘ਤੇ ਦੁੱਖ ਪ੍ਰਗਟਾਇਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ‘ਚ ਹਾਦਸੇ ਦੇ ਕਾਰਨ ਲੋਕਾਂ ਦੀ ਹੋਈ ਮੌਤ ਨਾਲ ਦੁਖੀ ਹਾਂ ਮ੍ਰਿਤਕਾਂ ਦੇ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟ ਕਰਦਾ ਹਾਂ ਤੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ

ਪ੍ਰਸਿੱਧ ਖਬਰਾਂ

To Top