ਦੇਸ਼

ਟਾਪਰ ਫਰਜ਼ੀਵਾੜਾ : ਬੱਚਾ ਰਾਏ ਤੇ ਲਾਲਕੇਸ਼ਵਰ ਅੰਡਰਗਰਾਊਂਡ

ਪਟਨਾ। ਬਿਹਾਰ ਇੰਟਰਮੀਡੀਏਟ ਦੀ ਪ੍ਰੀਖਿਆ ‘ਚ ਟਾਪਰ ਫਰਜ਼ੀਵਾੜਾ ਸਾਹਮਣੇ ਆਉਣ ਤੋਂ ਬਾਅਦ ਤੋਂ ਵੈਸ਼ਾਲੀ ਜ਼ਿਲ੍ਹੇ ਦੇ ਸਿਵੂਨਦੇਵ ਰਾਏ ਇੰਟਰਮੀਡੀਏਟ ਕਾਲਜ ਦੇ ਪ੍ਰਿੰਸੀਲੀ ਸਹਿ ਕਰਤਾਧਰਤਾ ਬੱਚਾ ਰਾਏ ਤੇ ਬਿਹਾਰ ਸਕੂਲ ਪ੍ਰੀਖਿਆ ਕਮੇਟੀ ਦੇ ਚੇਅਰਮੈਨ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਪ੍ਰੋ. ਲਾਲਕੇਸ਼ਵਰ ਪ੍ਰਸਾਦ ਸਿੰਘ ਵਿਸ਼ੇਸ਼ ਜਾਂਚ ਟੀਮ ਦੀ ਪੁੱਛਗਿੱਛ ਤੋਂ ਬਚਣ ਲਈ ਅੰਡਰਗਰਾਊਂਡ ਹੋਗਏ ਹਨ।
ਐੱਸਆਈਟੀ ਦੀ ਜਾਚ ਦੀ ਜਿੰਮੇਵਾਰੀ ਸੰਭਾਲ ਰਹੇ ਪਟਨਾ ਦੇ ਸੀਨੀਅਰ ਪੁਲਿਸ ਅਧਿਕਾਰੀ ਮਨੂ ਮਹਾਰਾਜ ਨੇ ਅੱਜ ਇੱਥੇ ਦੱਸਿਆ ਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬੱਚਾ ਰਾਏ ਐੱਸਆਈਟੀ ਦੇ ਸਾਹਮਣੇ ਹਾਜ਼ਰ ਨਹੀਂ ਹੋਏ। ਇਸ ਸਬੰਧੀ ਸ੍ਰੀ ਰਾਇ ਨੂੰ ਨੋਟਿਸ ਵੀ ਭੇਜਿਆ ਗਿਆ ਹੈ ਤੇ ਇਸ਼ਤਿਹਾਰ ਵੀ ਚਿਪਕਾ ਦਿੱਤੇ ਗਏ ਹਨ।

ਪ੍ਰਸਿੱਧ ਖਬਰਾਂ

To Top