ਕੁੱਲ ਜਹਾਨ

ਟਿਊਨੀਸ਼ੀਆ ‘ਚ ਕਿਸ਼ਤੀ ਡੁੱਬੀ, 80 ਤੋਂ ਜ਼ਿਆਦਾ ਨਾਗਰਿਕਾਂ ਦੀ ਮੌਤ ਦੀ ਅਸ਼ੰਕਾ

Boat Drown, Tunisia, 80 People Killed

ਟਿਊਨੀਸ਼ੀਆ ‘ਚ ਕਿਸ਼ਤੀ ਡੁੱਬੀ, 80 ਤੋਂ ਜ਼ਿਆਦਾ ਨਾਗਰਿਕਾਂ ਦੀ ਮੌਤ ਦੀ ਅਸ਼ੰਕਾ

ਜੇਨੇਵਾ, ਏਜੰਸੀ।

ਟਿਊਨੀਸ਼ੀਆ ਦੇ ਸਮੁੰਦਰੀ ਖੇਤਰ ‘ਚ ਪ੍ਰਵਾਸੀਆਂ ਨਾਲ ਭਰੀ ਇੱਕ ਕਿਸ਼ਤੀ ਡੁੱਬ ਜਾਣ ਨਾਲ ਉਸ ਵਿੱਚ ਸਵਾਰ 80 ਤੋਂ ਜ਼ਿਆਦਾ ਨਾਗਰਿਕਾਂ ਦੀ ਮੌਤ ਦੀ ਅਸ਼ੰਕਾ ਜਤਾਈ ਜਾ ਰਹੀ ਹੈ। ਸੰਯੁਕਤ ਰਾਸ਼ਟਰ ਯੂਐਨਐਚਸੀਆਰ ਨੇ ਵੀਰਵਰ ਨੂੰ ਇਹ ਜਾਣਕਾਰੀ ਦਿੱਤੀ। ਇਸ ਹਾਦਸੇ ‘ਚ ਬਚੇ ਹੋਏ ਲੋਕਾਂ ਵੱਲੋਂ ਯੂਐਨਐਚਸੀਆਰ ਨੇ ਦੱਸਿਆ ਕਿ ਇਹ ਹਾਦਸਾ ਬੁੱਧਵਾਰ ਰਾਤ ਹੋਇਆ। ਉੱਥੇ ਗੁਜਰ ਰਹੇ ਟਿਊਨੀਸ਼ੀਆ ਦੇ ਮਛੇਰਿਆਂ ਨੇ ਚਾਰ ਪ੍ਰਵਾਸੀਆਂ ਨੂੰ ਬਚਾ ਕੇ ਕਿਨਾਰੇ ‘ਤੇ ਲਿਆਂਦਾ, ਜਿਸ ਵਿੱਚ ਇੱਕ ਦੀ ਬਾਅਦ ‘ਚ ਮੌਤ ਹੋ ਗਈ। ਟਿਊਨੀਸ਼ੀਆ ਦੇ ਜਰਜਿਸ ‘ਚ ਦੋ ਪ੍ਰਵਾਸੀਆਂ ਦੀ ਸਹਾਇਤਾ ਕੀਤੀ ਜਾ ਰਹੀ ਹੈ, ਜਦੋਂ ਕਿ ਇੱਕ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਇਹ ਕਿਸ਼ਤੀ ਭੂ-ਮੱਧ ਸਾਗਰ ਨੂੰ ਪਾਰ ਕਰਕੇ ਇਟਲੀ ਵੱਲ ਜਾ ਰਹੀ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top