ਕਵਿਤਾਵਾਂ

ਟਿਮ ਟਿਮਾਉਂਦੇ ਤਾਰੇ

ਟਿਮ ਟਿਮਾਉਂਦੇ ਤਾਰੇ ਅੰਬਰੀਂ, ਕਿੰਨੇ ਸੋਹਣੇ ਲਗਦੇ,
ਜਾਪਣ ਜਿਦਾਂ ਨਿੱਕੇ-ਨਿੱਕੇ, ਬੱਲਬ ਹੋਵਣ ਜਗਦੇ।
ਕੁਝ ਛੋਟੇ ਕੁਝ ਵੱਡੇ ਲੱਗਦੇ, ਕੁਝ ਦੂਰ ਕੁਝ ਨੇੜੇ,
ਕੁਝ ਖੜ੍ਹੇ ਕੁਝ ਚਲਦੇ ਲੱਗਦੇ, ਰੁਸ਼ਨਾਉਂਦੇ ਨੇ ਵਿਹੜੇ।
ਅੰਬਰ ਦੇ ਇਹ ਜੁਗਨੂੰ ਸੋਹਣੇ, ਸੋਹਣਾ ਇਹਨੂੰ ਬਣਾਉਂਦੇ,
ਕੀ ਛੋਟੇ ਕੀ ਵੱਡਿਆਂ ਤਾਈਂ, ਸਭਨਾਂ ਨੂੰ ਹੀ ਭਾਉਂਦੇ।
ਸੂਰਜ ਵੀ ਇੱਕ ਤਾਰਾ ਹੀ ਹੈ, ਚਾਨਣ ਦਾ ਮੁਨਾਰਾ,
ਨ੍ਹੇਰਿਆਂ ਤਾਈਂ ਦੂਰ ਭਜਾ ਕੇ, ਰੁਸ਼ਨਾਵੇ ਜੱਗ ਸਾਰਾ।
ਵਾਂਗ ਤਾਰਿਆਂ ਪਿਆਰੇ ਬੱਚਿਓ, ਆਓ ਅੰਬਰੀਂ ਚੜ੍ਹੀਏ,
ਫੜ ਪੱਲਾ ਮਿਹਨਤ ਦਾ ਪਹਿਲਾਂ, ਚਾਈਂ-ਚਾਈਂ ਪੜ੍ਹੀਏ।

ਬਲਵਿੰਦਰ ਸਿੰਘ ਮਕੜੌਨਾ,

ਰੂਪਨਗਰ

ਪ੍ਰਸਿੱਧ ਖਬਰਾਂ

To Top