ਕੁੱਲ ਜਹਾਨ

ਟੀਕਾਕਰਨ ਦੀ ਪਹੁੰਚ ਤੋਂ ਬਾਹਰ ਦੋ ਤਿਹਾਈ ਭਾਰਤੀ ਬੱਚੇ

ਮਹੱਤਵਪੂਰਨ ਨਿਰਮਾਤਾ ਅਤੇ ਨਿਰਯਾਤਕ ਦੇਸ਼ ਹੋਣ ਦੇ ਬਾਵਜੂਦ ਇਹ ਹਾਲ ਹੈ
ਵਾਸ਼ਿੰਗਟਨ,  (ਏਜੰਸੀ) ਟੀਕਾਕਰਨ ਦੇ ਖੇਤਰ ‘ਚ ਉਂਜ ਤਾਂ ਭਾਰਤ ਟੀਕਿਆਂ ਦਾ ਮਹੱਤਵਪੂਰਨ ਨਿਰਮਾਤਾ ਅਤੇ ਨਿਰਯਾਤਕ ਦੇਸ਼ ਹੈ ਪਰ ਵਿਡੰਬਨਾ ਇਹ ਹੈ ਕਿ ਦੋ ਤਿਹਾਈ ਭਾਰਤੀ ਬੱਚਿਆਂ ਦਾ ਸਮੇਂ ‘ਤੇ ਟੀਕਾਕਰਨ ਨਹੀਂ ਹੁੰਦਾ ਜੋ ਉਨ੍ਹਾਂ ਨੂੰ ਬਿਮਾਰੀਆਂ ਪ੍ਰਤੀ ਬੇਹੱਦ ਸ਼ੰਵੇਦਨਸ਼ੀਲ ਬਣਾਉਂਦਾ ਹੈ ਅਤੇ ਉਨ੍ਹਾਂ ਦੀ ਬੇਵਕਤੀ ਮੌਤ ਦਾ ਕਾਰਨ ਵੀ ਬਣਦਾ ਹੈ ਯੂਨੀਵਰਸਿਟੀ ਆੱਫ ਮਿਸ਼ੀਗਨਸ ਸਕੂਲ ਆੱਫ ਪਬਲਿਕ ਹੈਲਥ ਵੱਲੋਂ ਕੀਤੀ ਗਈ ਖੋਜ ‘ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਸਿਰਫ 18 ਫੀਸਦੀ ਬੱਚਿਆਂ ਨੂੰ ਦੱਸੇ ਅਨੁਸਾਰ ਡੀਪੀਟੀ ਦੇ ਤਿੰਨ ਟੀਕੇ ਦਿੱਤੇ ਜਾਂਦੇ ਹਨ ਜਦੋਂਕਿ ਸਰਕਾਰ ਤੋਂ ਮੱਦਦ ਪ੍ਰਾਪਤ ਟੀਕਾਕਰਨ ਅਭਿਆਨ ਤਹਿਤ 10 ਮਹੀਨਿਆਂ ‘ਚ ਲਗਭਗ ਇੱਕ ਤਿਹਾਈ ਬੱਚਿਆਂ ਨੂੰ ਖਸਰੇ ਦਾ ਟੀਕਾ ਲਾਇਆ ਜਾਂਦਾ ਹੈ ਹਾਲ ‘ਚ ਯੂਨੀਵਰਸਿਟੀ ਆਫ ਮਿਸ਼ੀਗਨ ਤੋਂ ਮਹਾਮਾਰੀ ਵਿਗਿਆਨ ‘ਚ ਡਾਕਟਰੇਟ ਦੀ ਪੜ੍ਹਾਈ ਪੂਰੀ ਕਰਨ ਵਾਲੀ ਅਤੇ ਅਧਿਐਨ ਦੀ ਮੁੱਖ ਲੇਖਿਕਾ ਨਿਜੀਕਾ ਸ੍ਰੀਵਾਸਤਵ ਨੇ ਕਿਹਾ ਕਿ ਇਹ ਵਿਵਸਥਾ ਸਬੰਧੀ ਸਮੱਸਿਆ ਹੈ ਨਿਜੀਕਾ ਫਿਲਹਾਲ ਸਿਹਤ ਅਤੇ ਵਾਤਾਵਰਨ ਕੰਟਰੋਲ ਸਾਊਥ ਕੈਰੋਲੀਨਾ ਵਿਭਾਗ ‘ਚ ਹੈ
ਯੂਨੀਵਰਸਿਟੀ ਆਫ ਮਿਸ਼ੀਗਨ ਅਨੁਸਾਰ ਖੋਜਕਾਰੀਆਂ ਨੇ ਪਾਇਆ ਕਿ ਸਿਰਫ 12 ਫੀਸਦੀ ਬੱਚਿਆਂ ਨੂੰ 9 ਮਹੀਨਿਆਂ ਅੰਦਰ ਖਸਰੇ ਦਾ ਟੀਕਾ ਦਿੱਤਾ ਗਿਆ ਜਦੋਂਕਿ 75 ਫੀਸਦੀ ਬੱਚਿਆਂ ਨੂੰ ਇਹ ਟੀਕਾ ਪੰਜ ਸਾਲ ਦੀ ਉਮਰ ਤੱਕ ਦਿੱਤਾ ਗਿਆ ਟੀਕਾਕਰਨ ‘ਚ ਇਹ ਦੇਰੀ ਭਾਰਤ ‘ਚ ਖਸਰੇ ਦੀ ਮਹਾਮਾਰੀ ਫੈਲਣ ਦਾ ਕਾਰਨ ਬਣ ਸਕਦੀ ਹੈ

ਭਾਰਤ ‘ਚ ਹਰ ਸਾਲ ਲਗਭਗ 2.6 ਕਰੋੜ ਬੱਚਿਆਂ ਦਾ ਜਨਮ ਹੁੰਦਾ ਹੈ ਜੋ ਦੁਨੀਆ ‘ਚ ਕਿਸੇ ਵੀ ਦੇਸ਼ ਤੋਂ ਜ਼ਿਆਦਾ ਹੈ ਹਾਲ ‘ਚ ਪੈਦਾ ਹੋਏ ਅਜਿਹੇ ਬੱਚਿਆਂ ਦੀ ਗਿਣਤੀ ਬੇਹੱਦ ਜ਼ਿਆਦਾ ਹੈ ਜਿਨ੍ਹਾਂ ਨੂੰ ਟੀਕਾਕਰਨ ਦੀ ਜ਼ਰੂਰਤ ਹੈ ਜਦੋਂਕਿ ਟੀਕਾਕਰਨ ‘ਚ ਦੇਰੀ ਕਾਰਨ ਉਨ੍ਹਾਂ ਤੋਂ ਪਹਿਲਾਂ ਪੈਦਾ ਹੋਏ ਬੱਚਿਆਂ ਦਾ ਹੁਣ ਤੱਕ ਟੀਕਾਕਰਨ ਨਹੀਂ ਹੋ ਸਕਿਆ ਹੈ
     ਮੈਥਿਊ ਬੂਲਟਨ, ਸੀਨੀਅਰ ਸਹਾਇਕ ਡੀਨ, ਵੈਸ਼ਵਿਕ ਜਨ ਸਿਹਤ

ਪ੍ਰਸਿੱਧ ਖਬਰਾਂ

To Top