ਟੀ. ਜੈਕਬ ਬਣੇ ਯੂਪੀਐਸਸੀ ਸਕੱਤਰ

ਏਜੰਸੀ ਨਵੀਂ ਦਿੱਲੀ
ਸੀਨੀਅਰ ਆਈਏਐਸ ਅਧਿਕਾਰੀ ਟੀ. ਜੈਕਬ ਨੂੰ ਅੱਜ ਸੰਘ ਲੋਕ ਸੇਵਾ ਕਮਿਸ਼ਨ (ਯੂਪੀਐਸਸੀ) ਦਾ ਸਕੱਤਰ ਨਿਯੁਕਤ ਕੀਤਾ ਗਿਆ ਉਨ੍ਹਾਂ ਦਾ ਇਹ ਅਹੁਦਾ ਭਾਰਤ ਸਰਕਾਰ ਦੇ ਵਧੀਕ ਸਕੱਤਰ ਅਹੁਦੇ ਦੇ ਸਮਾਨ ਹੋਵੇਗਾ ਯੂਪੀਐਸਸੀ ‘ਚ ਨਿਯੁਕਤੀ ਤੋਂ ਪਹਿਲਾਂ 1984 ਤਾਮਿਲਨਾਡੂ ਬੈਂਚ ਦੇ ਅਧਿਕਾਰੀ ਜੈਕਬ ਕਿਰਤ ਤੇ ਸਿਖਲਾਈ ਵਿਭਾਗ ‘ਚ ਅਪਰ ਸਕੱਤਰ ਵਜੋਂ ਆਪਣੀ ਸੇਵਾ ਦੇ ਰਹੇ ਸਨ ਇੱਕ ਸਰਕਾਰੀ ਆਦੇਸ਼ ‘ਚ ਕਿਹਾ ਗਿਆ ਹੈ ਕਿ ਜਹਾਜ਼ਰਾਣੀ ਮੰਤਰਾਲੇ ਦੇ ਅਧੀਨ ਭਾਰਤੀ ਅੰਤਰਦੇਸ਼ੀ ਜਲਮਾਰਗ ਦੇ ਮੁਖੀ ਅਮਿਤਾਭ ਵਰਮਾ ਨੂੰ ਤੁਰੰਤ ਪ੍ਰਭਾਵ ਤੋਂ ਉਨ੍ਹਾਂ ਦੇ ਮੂਲ ਕੈਡਰ ਬਿਹਾਰ ਵਾਪਸ ਭੇਜ ਦਿੱਤਾ ਗਿਆ ਹੈ ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ‘ਚ ਅਡੀਸ਼ਨਲ ਸਕੱਤਰ ਵਜੋਂ ਇਸ ਸਮੇਂ ਸੇਵਾ ਦੇ ਰਹੀ ਨੂਤਨ ਗੁਹਾ ਬਿਸਵਾਸ ਨੂੰ ਭਾਰਤੀ ਅੰਤਰਦੇਸ਼ੀ ਜਲਮਾਰਗ ‘ਚ ਸਕੱਤਰ ਅਹੁਦੇ ‘ਤੇ ਤਾਇਨਾਤ ਕੀਤਾ ਗਿਆ ਹੈ ਕੇਂਦਰੀ ਸ਼ਾਸਿਤ ਪ੍ਰਦੇਸ਼ ਕੈਡਰ, 1983 ਬੈਂਚ ਦੇ ਅਧਿਕਾਰੀ ਬਿਸਵਾਸ 31 ਜੁਲਾਈ 2018 ਤੱਕ ਜਾਂ ਅਗਲੇ ਆਦੇਸ਼, ਦੋਵਾਂ ‘ਚੋਂ ਜੋ ਵੀ ਪਹਿਲਾਂ ਹੋਵੇ, ਤੱਕ ਇਸ ਅਹੁਦੇ ‘ਤੇ ਰਹੇਗੀ ਪਰਮਾਣੂ ਊਰਜਾ, ਪ੍ਰਿਥਵੀ ਕਮਿਸ਼ਨ ‘ਚ ਮੈਂਬਰ (ਵਿੱਤ) ਵੰਦਿਤਾ ਸ਼ਰਮਾ ਨੂੰ ਸੇਵਾ ਮੁਕਤ ਹੋਣ ਵਾਲੇ ਏ. ਵਿਜੈ ਆਨੰਦ ਦੀ ਜਗ੍ਹਾ ‘ਤੇ ਅੰਦਰੂਨੀ ਵਿਭਾਗ ‘ਚ ਵਾਧੂ ਸਕੱਤਰ ਤੇ ਵਿੱਤ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ