Breaking News

ਟੈਨਸ਼ਨ ਨਾਲ ਨਹੀਂ, ਸਿਮਰਨ ਤੇ ਦ੍ਰਿੜ ਵਿਸ਼ਵਾਸ ਨਾਲ ਮਿਲਦੀ ਹੈ ਸਫ਼ਲਤਾ

ਸੱਚ ਕਹੂੰ ਨਿਊਜ਼
ਸਰਸਾ,  
ਇਨਸਾਨ ਕੋਈ ਵੀ ਗਮ, ਕੋਈ ਵੀ ਟੈਨਸ਼ਨ, ਕੋਈ ਵੀ ਚਿੰਤਾ ਜਦੋਂ ਆਪਣੇ-ਆਪ ਨੂੰ ਲਾ ਲੈਂਦਾ ਹੈ ਤਾਂ ਬੇਵਜ੍ਹਾ ਦਿਲੋ-ਦਿਮਾਗ ‘ਤੇ ਬੋਝ ਪਾ ਲੈਂਦਾ ਹੈ, ਬੇਵਜ੍ਹਾ ਪਰੇਸ਼ਾਨ ਹੁੰਦਾ ਰਹਿੰਦਾ ਹੈ ਤੇ ਬੇਵਜ੍ਹਾ ਰੋਂਦਾ ਰਹਿੰਦਾ ਹੈ ਕੋਈ ਵੀ ਟੈਨਸ਼ਨ ਲੈਣ ਨਾਲ ਜਾਂ ਦਿਮਾਗ ‘ਤੇ ਬੋਝ ਪਾਉਣ ਨਾਲ ਕਿਸੇ ਕੰਮ ‘ਚ ਸਫ਼ਲਤਾ ਨਹੀਂ ਮਿਲਦੀ ਮਿਹਨਤ ਕਰਨਾ ਤੁਹਾਡਾ ਫਰਜ਼ ਹੈ, ਫ਼ਲ ਦੇਣਾ ਪਰਮਾਤਮਾ ਦਾ ਕੰਮ ਹੈ ਤੁਸੀਂ ਸਿਮਰਨ ਕਰੋ ਤੇ ਮਾਲਕ ਤੋਂ ਸਭ ਦਾ ਭਲਾ ਮੰਗੋ ਤਾਂ ਮਾਲਕ ਤੁਹਾਡਾ ਭਲਾ ਜ਼ਰੂਰ ਕਰੇਗਾ ਬਜਾਇ ਰੋਣ ਦੇ, ਬਜਾਇ ਚਿਲਾਉਣ ਦੇ, ਬਜਾਇ ਟੈਨਸ਼ਨ ਲੈਣ ਦੇ ਚੰਗਾ ਹੈ ਦੀਨਤਾ-ਨਿਮਰਤਾ ਨਾਲ ਤੁਸੀਂ ਰਾਮ-ਨਾਮ ‘ਚ ਅੱਗੇ ਵਧਦੇ ਚਲੇ ਜਾਓ ਉਕਤ ਅਨਮੋਲ ਬਚਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਧਾਮ ਵਿਖੇ ਸ਼ੁੱਕਰਵਾਰ ਸ਼ਾਮ ਦੀ ਰੂਹਾਨੀ ਮਜਲਸ ਦੌਰਾਨ ਫ਼ਰਮਾਏ ਆਪ ਜੀ ਨੇ ਫ਼ਰਮਾਇਆ ਕਿ ਮਾਲਕ ਦਾ ਨਾਮ ਹੀ ਇੱਕ ਅਜਿਹੀ ਸ਼ਕਤੀ ਹੈ ਜੋ ਇਨਸਾਨ ਦੇ ਜਨਮਾਂ-ਜਨਮਾਂ ਦੇ ਪਾਪਾਂ ਨੂੰ ਧੋ ਕੇ ਰੱਖ ਦਿੰਦਾ ਹੈ ਤੁਸੀਂ ਸਿਮਰਨ ਕਰੋ ਦ੍ਰਿੜ ਯਕੀਨ ਰੱਖੋ, ਟੈਨਸ਼ਨ ਚਿੰਤਾ ਨਾ ਕਰੋ ਤਾਂ ਮਾਲਕ ਦਾ ਰਹਿਮੋ-ਕਰਮ ਇੱਕ ਦਿਨ ਜ਼ਰੂਰ ਵਰਸਦਾ ਹੈ ਜਦੋਂ ਤੁਸੀਂ ਟੈਨਸ਼ਨ ਲੈਂਦੇ ਹੋ, ਚਿੰਤਾ ਗ੍ਰਸਤ ਹੋ ਜਾਂਦੇ ਹੋ ਤਾਂ ਕੋਈ ਵੀ ਕੰਮ ਚੰਗਾ ਨਹੀਂ ਲੱਗਦਾ, ਨਾ ਖਾਣਾ, ਨਾ ਪੀਣਾ, ਨਾ ਪਹਿਨਣਾ, ਨਾ ਸੌਣਾ ਬੱਸ ਟੈਨਸ਼ਨ ਟੈਨਸ਼ਨ ਟੈਨਸ਼ਨ…! ਤਾਂ ਇਸ ਚਿੰਤਾ ਨਾਲ ਕਦੇ ਵੀ ਕਿਸੇ ਦੇ ਕੰਮ ਸਫ਼ਲ ਨਹੀਂ ਹੋਏ, ਸਗੋਂ ਹੋਰ ਵਿਗੜ ਜਾਂਦੇ ਹਨ ਚੰਗਾ ਹੈ ਤੁਸੀਂ ਸਿਮਰਨ ਕਰੋ, ਚੰਗਾ ਹੈ ਜੇਕਰ ਤੁਸੀਂ ਸੇਵਾ ਕਰੋ, ਕਿਉਂਕਿ ਸੇਵਾ ਤੇ ਸਿਮਰਨ ਕਰਨ ਨਾਲ ਵਿਗੜੇ ਹੋਏ ਕੰਮ ਬਣ ਜਾਇਆ ਕਰਦੇ ਹਨ ਮਾਲਕ ਦੀ ਰਹਿਮਤ ਤੁਸੀਂ ਪਾਉਣਾ ਚਾਹੁੰਦੇ ਹੋ, ਉਸ ਦੀਆਂ ਖੁਸ਼ੀਆਂ ਹਾਸਲ ਕਰਨਾ ਚਾਹੁੰਦੇ ਹੋ, ਜੇਕਰ ਦਿਲੋ-ਦਿਮਾਗ ‘ਚ ਉਸਦੀ ਦਇਆ-ਮਿਹਰ ਰਹਿਮਤ ਦਾ ਰੰਗ ਚੜ੍ਹਾਉਣਾ ਚਾਹੁੰਦੇ ਹੋ ਤਾਂ ਜ਼ਰੂਰੀ ਹੈ ਕਿ ਤੁਸੀਂ ਦੀਨਤਾ-ਨਿਮਰਤਾ ਦੇ ਨਾਲ ਸੇਵਾ ਕਰੋ ਸਿਮਰਨ ਕਰੋ ਦੀਨਤਾ ਨਿਮਰਤਾ ਦੇ ਨਾਲ ਅੱਗੇ ਵਧਦੇ ਜਾਓ, ਚਿੰਤਾ ਪ੍ਰੇਸ਼ਾਨੀ ਦੀ ਪਰਵਾਹ ਨਾ ਕਰਦਿਆਂ ਭਗਤੀ ਕਰਦੇ ਜਾਓ ਅਤੇ ਮਾਲਕ ‘ਤੇ ਛੱਡਦੇ ਜਾਓ ਯਕੀਨਨ ਮਾਲਕ ਚੰਗਾ ਕਰੇਗਾ ਇਹ ਬਹੁਤ ਜ਼ਰੂਰੀ ਹੈ ਹਰ ਕਿਸੇ ਦੇ ਲਈ ਕਿ ਆਪਣੇ ਅੰਦਰ ਦੀਆਂ ਕਮੀਆਂ ਨੂੰ ਦੂਰ ਕਰੋ, ਗਲਤ ਸੋਚ ਨਾ ਸੋਚੋ ਤੇ ਮਾਲਕ ਤੋਂ ਮਾਲਕ ਨੂੰ ਮੰਗਦੇ ਹੋਏ ਆਪਣੀ ਮੰਜਿਲ ਵੱਲ ਵਧਦੇ ਚਲੇ ਜਾਓ, ਜੋ ਅਜਿਹਾ ਕਰਦੇ ਹਨ ਮਾਲਕ ਉਨ੍ਹਾਂ ਦੀਆਂ ਝੋਲੀਆਂ ਜ਼ਰੂਰ ਭਰਿਆ ਕਰਦਾ ਹੈ

ਪ੍ਰਸਿੱਧ ਖਬਰਾਂ

To Top