ਟੈਸਟ: ਮਾਰਕ੍ਰਮ-ਮੁਲਡਰ ਦੇ ਸੈਂਕੜੇ ਨਾਲ ਸੰਭਲਿਆ ਦੱਖਣੀ ਅਫਰੀਕਾ

0
Test, South Africa, Won, Markram-Mulder's

ਏਜੰਸੀ/ਮੈਸੂਰੂ
ਕਪਤਾਨ ਅਡੇਨ ਮਾਰਕ੍ਰਮ (161 ਦੌੜਾਂ) ਅਤੇ ਵਿਆਨ ਮੁਲਡਰ (ਨਾਬਾਦ 131) ਦੇ ਸ਼ਾਨਦਾਰ ਸੈਂਕੜਿਆਂ ਦੀ ਬਦੌਲਤ ਦੱਖਣੀ ਅਫਰੀਕਾ ਏ ਨੇ ਖਰਾਬ ਸ਼ੁਰੂਆਤ ਤੋਂ ਉਭਰਦਿਆਂ ਭਾਰਤ-ਏ ਖਿਲਾਫ ਦੂਜੇ ਗੈਰ ਅਧਿਕਾਰਕ ਟੈਸਟ ਦੇ ਤੀਜੇ ਦਿਨ ਵੀਰਵਾਰ ਪਹਿਲੀ ਪਾਰੀ ‘ਚ 400 ਦੌੜਾਂ ਦਾ ਸਨਮਾਨਜਕ ਸਕੋਰ ਬਣਾ ਲਿਆ ਭਾਰਤ ਏ ਟੀਮ ਨੇ ਦਿਨ ਦੀ ਸਮਾਪਤੀ ਤੱਕ ਆਪਣੀ ਦੂਜੀ ਪਾਰੀ ‘ਚ ਛੇ ਓਵਰਾਂ ‘ਚ 14 ਦੌੜਾਂ ਬਣਾ ਲਈਆਂ ਹਨ ਅਤੇ ਉਸ ਦੀਆਂ ਸਾਰੀਆਂ ਵਿਕਟਾਂ ਸੁਰੱਖਿਅਤ ਹਨ ਉਸ ਨੇ ਕੁੱਲ 31 ਦੌੜਾਂ ਦਾ ਵਾਧਾ ਬਣਾ ਲਿਆ ਹੈ ਓਪਨਿੰਗ ਬੱਲੇਬਾਜ਼ ਪ੍ਰਿਆਂਕ ਪਾਂਚਾਲ 9 ਦੌੜਾਂ ਅਤੇ ਅਭਿਮੰਲਿਊ ਈਸ਼ਵਰਨ 5 ਦੌੜਾਂ ਬਣਾ ਕੇ ਨਾਬਾਦ ਹਨ ਭਾਰਤੀ ਟੀਮ ਨੇ ਪਹਿਲੀ ਪਾਰੀ ‘ਚ 417 ਦੌੜਾਂ ਬਣਾਈਆਂ ਸਨ ਭਾਰਤੀ ਟੀਮ ਨੇ ਮੈਚ ਦੇ ਤੀਜੇ ਦਿਨ ਦੱਖਣੀ ਅਫਰੀਕਾ ਟੀਮ ਦੀਆਂ ਪੰਜ ਵਿਕਟਾਂ ਸਿਰਫ 159 ਦੌੜਾਂ ‘ਤੇ ਕੱਢ ਲਈਆਂ ਸਨ ਪਰ ਮਹਿਮਾਨ ਟੀਮ ਦੇ ਕੱਲ੍ਹ ਦੇ ਨਾਬਾਦ ਬੱਲੇਬਾਜ਼ਾਂ ਨੇ ਮਾਰਕ੍ਰਮ (83) ਅਤੇ ਮੁਲਡਰ (9) ਨੇ ਤੀਜੇ ਦਿਨ ਛੇਵੀਂ ਵਿਕਟ ਲਈ 155 ਦੌੜਾਂ ਦੀ ਸਾਂਝੇਦਾਰੀ ਕਰਦਿਆਂ ਆਪਣੀ ਟੀਮ ਨੂੰ ਸੰਭਾਲਿਆ ਜਿਸ ਦੀ ਬਦੌਲਤ ਉਸ ਨੇ 109.3 ਓਵਰਾਂ ‘ਚ 400 ਦੌੜਾਂ ਬਣਾ ਲਈਆਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।